*ਭੜਕੇ ਲੋਕਾਂ ਨੇ ਹਸਪਤਾਲ ਵਿਖੇ ਲਾਇਆ ਧਰਨਾ..!ਸਹੀ ਸਲਾਮਤ ਪਰਿਵਾਰ ਮੈਬਰਾਂ ਦੇ ਸਪੁਰਦ ਕੀਤਾ ਸੀ ਨੌਜਵਾਨ – ਐਸ ਐਚ ਓ..!*

0
257

ਬੁਢਲਾਡਾ 23 ਮਈ  (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਕੂੱਤੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੁਲਿਸ ਵੱਲੋਂ ਤਫਤੀਸ ਲਈ ਥਾਣੇ ਬਲਾਉੁਣ ਤੋਂ ਬਾਅਦ ਕੁਝ ਸਮੇਂ ਬਾਅਦ ਘਰ ਵਿੱਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮਨਪ੍ਰੀਤ(20) ਨਾਮ ਦੇ ਨੌਜਵਾਨ ਦੇ ਖਿਲਾਫ ਉਸਦੇ ਗੁਆਢੀ ਗੁਰਲਾਲ ਵੱਲੋਂ ਉਸਦੇ ਨਾਬਾਲਗ ਪੁੱਤਰ ਨੂੰ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੇ ਮਾਮਲੇ ਵਿੱਚ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸਤੇ ਪੁਲਿਸ ਨੇ ਮਨਪ੍ਰੀਤ ਨੂੰ ਥਾਣੇ ਬੁਲਾਇਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸਦੀ ਮਾਤਾ ਅਤੇ ਤਿੰਨ ਮੋਹਤਬਰ ਵਿਅਕਤੀਆਂ ਨਾਲ ਘਰ ਭੇਜ਼ ਦਿੱਤਾ ਸੀ ਕਿ ਸਵੇਰ ਸਮੇਂ ਦੁਬਾਰਾ ਆੳਣ ਲਈ ਕਿਹਾ। ਪਰ ਘਰ ਜਾਣ ਤੋ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਪੁਲਿਸ ਤੇ ਕੁੱਟਮਾਰ ਕਰਨ ਅਤੇ ਘਬਰਾਉਣ ਕਾਰਨ ਮੌਤ ਦਾ ਦੋਸ਼ ਲਾਉਦਿਆਂ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਬਾਹਰ ਲਾਸ਼ ਰੱਖ ਕਿ ਧਰਨਾ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੋਕੇ ਤੇ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੇ ਹਸਪਤਾਲ ਵਿੱਚ ਪਹੁੰਚ ਕੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਅਤੇ ਇੰਨਸਾਫ ਦੇਣ ਦਾ ਭਰੋਸਾ ਦਿੱਤਾ। ਦੂਸਰੇ ਪਾਸੇ ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਕੁੱਟਮਾਰ ਕਰਨ ਦੇ ਲਾਏ ਗਏ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਮਨਪ੍ਰੀਤ ਦੇ ਖਿਲਾਫ ਸ਼ਿਕਾਇਤ ਸੰਬੰਧੀ ਥਾਣੇ ਬੁਲਾਇਆ ਜ਼ਰੂਰ ਸੀ ਅਤੇ ਕੁਝ ਸਮੇਂ ਬਾਅਦ ਹੀ ਉਸਨੂੰ ਘਰ ਭੇਜ਼ ਦਿੱਤਾ ਗਿਆ ਸੀ ਜਿਸਦੀਆਂ ਥਾਣੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਘਰ ਜਾਣ ਦੀਆਂ ਫੋਟੋ ਕੈਦ ਹਨ। ਇਸ ਮਾਮਲੇ ਸੰਬੰਧੀ ਮ੍ਰਿਤਕ ਦੇ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਮਜਦੂਰ ਜੱਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਐਸ ਪੀ ਸਤਨਾਮ ਸਿੰਘ ਨੂੰ ਮਿਿਲਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ। 

LEAVE A REPLY

Please enter your comment!
Please enter your name here