*ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਦਿਵਸ ਮੌਕੇ ਵਿਭਾਗ ਦੇ ਗੌਰਵਮਈ ਇਤਿਹਾਸ ਅਤੇ ਕਾਰਜਾਂ ਬਾਰੇ ਜਾਣੂ ਕਰਵਾਇਆ*

0
3

ਮਾਨਸਾ, 02 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਭਾਸ਼ਾ ਵਿਭਾਗ, ਪੰਜਾਬ ਦੇ 75ਵੇਂ ਸਥਾਪਨਾ ਦਿਵਸ ਦੇ ਸ਼ੁੱਭ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਥਾਨਕ ਖਾਲਸਾ ਹਾਈ ਸਕੂਲ ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਭਾਸ਼ਾ ਵਿਭਾਗ ਦੇ ਗੌਰਵਮਈ ਇਤਿਹਾਸ ਅਤੇ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਨੇ ਭਾਸ਼ਾਵਾਂ ਦੇ ਨਾਲ ਨਾਲ ਸਾਹਿਤ ਅਤੇ ਸੱਭਿਆਚਾਰ ਵਿੱਚ ਅਹਿਮ ਕੰਮ ਕੀਤਾ ਹੈ। ਸਾਹਿਤਕਾਰਾਂ ਦੇ ਇਨਾਮ, ਸਨਮਾਨ ਤੋਂ ਬਿਨ੍ਹਾ ਵਿਭਾਗ ਵੱਲੋਂ ਲੋੜਵੰਦ ਲੇਖਕਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਵੀ ਮਦਦ ਕੀਤੀ ਜਾਂਦੀ ਹੈ।
ਇਸ ਮੌਕੇ ਪਰਵਾਸੀ ਨਾਵਲਕਾਰ ਹਰਮਹਿੰਦਰ ਚਹਿਲ ਅਤੇ ਵਾਰਤਕ ਲੇਖਕ ਅਸ਼ੋਕ ਬਾਂਸਲ ਸਰੋਤਿਆਂ ਦੇ ਰੂ- ਬ-ਰੂ ਹੋਏ। ਉਨ੍ਹਾਂ ਭਾਸ਼ਾ ਵਿਭਾਗ ਦੀ ਸ਼ਲਾਘਾ ਕਰਦਿਆਂ ਆਪਣੇ ਜੀਵਨ ਅਤੇ ਰਚਨਾ ਬਾਰੇ ਵਿਚਾਰ ਸਾਂਝੇ ਕੀਤੇ। ਕਈ ਚਰਚਿਤ ਨਾਵਲਾਂ ਦੇ ਰਚੇਤਾ ਹਰਮਹਿੰਦਰ ਚਹਿਲ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਸ਼ੁਰੂ ਵਿੱਚ ਕਹਾਣੀਆਂ ਲਿਖੀਆਂ ਪਰ ਪਾਠਕਾਂ ਵਿਚ ਉਨ੍ਹਾ ਦਾ ਨਾਮ ਉਨ੍ਹਾਂ ਦੇ ਪਹਿਲੇ ਨਾਵਲ ‘ਬਲੀ ’ ਨਾਲ ਬਣਿਆ। ਉਨ੍ਹਾਂ ਕਿਹਾ ਕਿ ਲਿਖਣਾ ਉਨ੍ਹਾਂ ਲਈ ਰੂਹ ਦਾ ਸਕੂਨ ਤੇ ਆਲੇ ਦੁਆਲੇ ਨੂੰ ਪ੍ਰਗਟਾਉਣਾ ਹੈ।
ਗੀਤਾਂ ਦੇ ਖੋਜੀ ਲੇਖਕ ਅਸ਼ੋਕ ਬਾਂਸਲ ਨੇ ਦੱਸਿਆ ਕਿ ਸੁਰੂ ਤੋਂ ਹੀ ਉਨ੍ਹਾਂ ਦਾ ਰੁਝਾਨ ਗੀਤਾਂ ਵੱਲ ਸੀ। ਉਹ ਹਮੇਸ਼ਾ ਸੋਚਦੇ ਸਨ ਕਿ ਗਾਇਕ ਗਾਉਂਦਾ ਹੈ, ਪਰ ਗੀਤ ਲਿਖਣ ਵਾਲਾ ਗੀਤਕਾਰ ਕੋਈ ਹੋਰ ਹੁੰਦਾ ਹੈ ਜਿਸ ਦਾ ਨਾਂ ਅਕਸਰ ਗੁੰਮ ਗੁਆਚ ਜਾਂਦਾ ਹੈ। ਉਨ੍ਹਾਂ ਕੁਝ ਕੁ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਜਿੰਨ੍ਹਾਂ ਗੀਤਾਂ ਨੂੰ ਅਸੀਂ ਲੋਕ ਗੀਤਾਂ ਨਾਲ ਹੀ ਜਾਣਦੇ ਹਾਂ ਪਰ ਉਹ ਕਿਸੇ ਨਾ ਕਿਸੇ ਗੀਤਕਾਰ ਦੇ ਲਿਖੇ ਹੁੰਦੇ ਹਨ। ਬਾਂਸਲ ਨੇ ਉਨ੍ਹਾਂ ਗੀਤਕਾਰਾਂ ਨੂੰ ਲੱਭਿਆ, ਇਸੇ ਗੱਲ ਵਿਚੋਂ ਹੀ ਕਿਤਾਬ ‘ਮਿੱਟੀ ਨੂੰ ਫਰੋਲ ਜੋਗੀਆ’ ਦਾ ਜਨਮ ਹੋਇਆ।
ਮਹਿਮਾਨ ਦਾ ਸਨਮਾਨ ਵਿਭਾਗ ਦੀ ਕਿਤਾਬ ‘ਗੁਲਸਤਾਂ ਬੋਸਤਾਂ’ ਭੇਂਟ ਕਰਕੇ ਕੀਤਾ ਗਿਆ। ਮੰਚ ਸੰਚਾਲਨ ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਕੀਤਾ। ਉਨ੍ਹਾਂ ਭਾਸ਼ਾ ਵਿਭਾਗ ਦੇ ਪਿਛੋਕੜ ਅਤੇ ਖੋਜ ਕਾਰਜਾਂ ਬਾਰੇ ਚਾਨਣਾਂ ਪਾਇਆ।
  ਇਸ ਮੌਕੇ ਕਥਾਕਾਰ ਜਸਬੀਰ ਢੰਡ, ਦਰਸ਼ਨ ਜੋਗਾ, ਬਲਵੰਤ ਭਾਟੀਆ, ਗੁਰਮੇਲ ਕੌਰ ਜੋਸ਼ੀ, ਸੁਖਦਰਸ਼ਨ ਨੱਤ, ਗੁਰਦੀਪ ਢਿੱਲੋਂ, ਕੁਲਦੀਪ ਚੌਹਾਨ, ਹੰਸ ਰਾਜ ਮੋਫਰ, ਬਿੱਟੂ ਮਾਨਸਾ, ਵਿਨੋਦ ਮਿੱਤਲ, ਜਗਤਾਰ ਲਾਡੀ, ਗੁਰਪ੍ਰੀਤ ਰਾਮ, ਰਾਜੇਸ਼ ਬੁਢਲਾਡਾ, ਹਰਿੰਦਰ ਮਾਨਸ਼ਾਹੀਆ, ਕੁਲਦੀਪ ਪਰਮਾਰ, ਰਵਿੰਦਰ ਸਿੰਘ ਮੌਜੂਦ ਸਨ।  

LEAVE A REPLY

Please enter your comment!
Please enter your name here