*ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ:ਰਣਜੀਤ ਸਰਾਂ*

0
74

ਚੰਡੀਗੜ੍ਹ, 18 ਮਾਰਚ(ਸਾਰਾ ਯਹਾਂ/ਬਿਊਰੋ ਨਿਊਜ਼)ਭਾਰਤੀਆ ਜਨਤਾ ਪਾਰਟੀ ਪੰਜਾਬ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਰਾਜਨੀਤਕ ਪਾਰਟੀ ਪੰਜਾਬ ਕਿਸਾਨ ਦਲ ਨੂੰ ਅੱਜ ਸ਼ਾਮਿਲ ਹੋਣ ਦਾ ਪੰਜਾਬ ਭਾਜਪਾ ਦਫਤਰ ਚੰਡੀਗੜ੍ਹ ‘ਚ ਐਲਾਨ ਕਰ ਦਿੱਤਾ। ਵਰਣਨਯੋਗ ਹੈ ਕਿ ਪੰਜਾਬ ਕਿਸਾਨ ਦਲ ਨੇ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਉਪ ਚੋਣ ਜਲੰਧਰ ਵੀ ਲੜੀ ਸੀ।ਪੰਜਾਬ ਕਿਸਾਨ ਦਲ ਦੇ ਕੌਮੀ ਪ੍ਰਧਾਨ ਰਣਜੀਤ ਸਿੰਘ ਸਰਾਂ ਨੇ ਕਿਹਾ ਕਿ ਭਾਰਤੀਆ ਜਨਤਾ ਪਾਰਟੀ ਦੀਆਂ ਕਿਸਾਨ ਪੱਖੀ ਵਿਕਾਸ ਸੋਚ ਸਮਝ ਤੋਂ ਪ੍ਰਭਾਵਿਤ ਹੋਣ ਕਾਰਨ ਅਸੀਂ ਆਪਣੇ ਸੰਗਠਨ ਦਾ ਪੰਜਾਬ ਕਿਸਾਨ ਦਲ ਦਾ ਭਾਜਪਾ ਵਿਚ  ਸਮੂਲੀਅਤ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਹੈ।ਸ੍ਰ ਸਰਾਂ ਨੇ ਦੱਸਿਆ ਕਿ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਦਾ ਜੀਵਨ ਪੱਧਰ ਸੁਧਾਰਨ ਲਈ ਕਿਸਾਨ ਹਿਤੈਸ਼ੀ ਪਾਰਟੀ ਦੀਆਂ ਪਾਲਿਸ਼ੀ ਪ੍ਰੋਗਰਾਮ ਤਹਿਤ ਕਿਸਾਨ ਖੁਸ਼ਹਾਲ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਰਾਜਨੀਤਿਕ ਦੀ ਮਿਲੀਭੁਗਤ ਨਾਲ ਮੋਦੀ ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ। ਕਮਿਉਨਿਸਟ ਦਾ ਪ੍ਰਾਪੇਗੰਡਾ ਇਕ ਸ਼ਾਜਿਸ ਤਹਿਤ ਕਿਸਾਨਾ ਨੂੰ ਗੁੰਮਰਾਹ ਕਰ ਰਿਹਾ ਹੈ। ਸ੍ਰ ਸਰਾਂ ਨੇ ਦੱਸਿਆ ਕਿ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਪ੍ਰੇਰਨਾ ਸਦਕਾ ਪੰਜਾਬ ਕਿਸਾਨ ਦਲ ਦਾ ਭਾਰਤੀਆ ਜਨਤਾ ਪਾਰਟੀ ਸ਼ਾਮਿਲ ਦਾ ਸਾਥੀਆ ਸਮੇਤ ਦਾ ਫੈਸਲਾ ਕੀਤਾ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਅਸੀਂ ਬਹੁਤ ਖੁਸ਼ ਹਾਂ। ਉਨ੍ਹਾ ਦੱਸਿਆ ਕਿ ਅਸੀਂ ਪਟਿਆਲਾ , ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਲੁਧਿਆਣਾ ਸਮੇਤ  ਹੋਰਨਾਂ ਜਿਲ੍ਹਿਆਂ ਵਿੱਚ ਪ੍ਰੋਗਰਾਮ ਉਲੀਕਿਆ ਜਾਵੇਗਾ।

ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰੀ ਸੁਨੀਲ ਜਾਖੜ ਵਲੋਂ ਪੰਜਾਬ ਕਿਸਾਨ ਦਲ ਦੇ ਪ੍ਰਧਾਨ ਰਣਜੀਤ ਸਿੰਘ ਸਰਾਂ ਸਮੇਤ ਆਹੁਦੇਦਾਰ ਦਾ ਸ਼ਾਮਿਲ ਹੋਣ ਦਾ ਸਵਾਗਤ ਕਰਦਿਆ ਕਿਹਾ ਕਿ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪਾਰਟੀ ਵਿਚ ਸ਼ਾਮਿਲ ਹੋਏ ਪੰਜਾਬ ਕਿਸਾਨ ਦਲ ਦੇ ਆਗੂਆਂ ਪ੍ਰਧਾਨ ਰਣਜੀਤ ਸਿੰਘ ਸਰਾਂ,ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ, ਜਰਨਲ ਸੈਕਟਰੀ ਗੁਰਮੇਲ ਸਿੰਘ, ਪਰਮਿੰਦਰ ਬੱਸੀ ਸਟੇਟ ਐਡਵਾਈਜ਼ਰ,ਬਲਵਿੰਦਰ ਕੁਮਾਰ ਸਮੇਤ ਸੈਂਕੜੇ ਸਾਥੀਆ ਨੇ ਸਮੂਲੀਅਤ ਕੀਤੀ।

LEAVE A REPLY

Please enter your comment!
Please enter your name here