
ਮਾਨਸਾ 25 ਅਕਤੂਬਰ (ਸਾਰਾ ਯਹਾਂ/ ਜੋਨੀ ਜਿੰਦਲ ) : ਮਾਨਸਾ ਦੇ ਨੇੜਲੇ ਪਿੰਡ ਦੂਲੋਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਨਵੀਂ ਕਮੇਟੀ ਬਣਾਈ ਗਈ । ਜਿਸਦੇ ਪ੍ਰਧਾਨ ਤਾਰਾ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ, ਖਜ਼ਾਨਚੀ ਸੰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਬਬਲੂ ਸਿੰਘ, ਪ੍ਰੈੱਸ ਸਕੱਤਰ ਪੱਪੂ ਸਿੰਘ, ਸੰਗਠਨ ਸਕੱਤਰ ਅਮਰੀਕ ਸਿੰਘ ਅਤੇ ਕਮੇਟੀ ਮੈਂਬਰ ਗੁਰਤੇਜ ਸਿੰਘ, ਬਘੇਰਾ ਸਿੰਘ, ਜੀਤਾ ਸਿੰਘ, ਬਲਵਿੰਦਰ ਸਿੰਘ, ਭਿੰਦਾ ਸਿੰਘ, ਕਰਮਜੀਤ ਸਿੰਘ, ਤੇਜਾ ਸਿੰਘ, ਜੱਗਾ ਸਿੰਘ, ਨਿੱਕਾ ਸਿੰਘ, ਹਰਬੰਸ ਸਿੰਘ, ਮੇਲਾ ਸਿੰਘ, ਅਮਰੀਕ ਸਿੰਘ, ਨੱਥੂ ਸਿੰਘ, ਜਗਸੀਰ ਸਿੰਘ, ਕੇਸਰ ਸਿੰਘ ਆਦਿ ਚੁਣੇ ਗਏ । ਇਸ ਸਮੇਂ ਇਕੱਠੇ ਹੋਏ ਲੋਕਾਂ ਨੂੰ ਜਿਲ੍ਹਾ ਪ੍ਰਧਾਨ ਲਖਵੀਰ ਅਕਲੀਆ ਨੇ ਵਿਸ਼ਵਾਸ ਦਵਾਇਆ ਕਿ ਹਰ ਇੱਕ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਅਤੇ ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਸ਼ਿੱਦਤ ਨਾਲ ਲੜੀ ਜਾਵੇਗੀ । ਇਸ ਸਮੇਂ ਮੱਖਣ ਸਿੰਘ ਅਤੇ ਜਗਦੇਵ ਸਿੰਘ ਭੈਣੀ ਬਾਘਾ ਵੀ ਮੌਜੂਦ ਰਹੇ ।
