*ਭਾਕਿਯੂ (ਏਕਤਾ) ਸਿੱਧੂਪੁਰ ਵੱਲੋਂ ਚੱਲਦੇ ਪੱਕੇ ਧਰਨੇ ਵਿੱਚ ਕਾਲੀ ਦਿਵਾਲੀ ਮਨਾਈ ਜਾਵੇਗੀ*

0
3

ਮਾਨਸਾ 23 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਕਿਰਤੀ ਵਰਗ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਵਿਖੇ ਚੱਲਦਾ ਧਰਨਾ 13 ਵੇਂ ਦਿਨ ਵੀ ਜਾਰੀ ਰਿਹਾ । ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੇ ਢੀਠਤਾਈ ਧਾਰੀ ਹੋਈ ਹੈ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਦੂਰੀ ਬਣਾਈ ਹੋਈ ਹੈ । ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਕਿਰਤੀ ਲੋਕ ਚੱਲਦੇ ਪੱਕੇ ਧਰਨੇ ਵਿੱਚ ਕਾਲੀ ਦਿਵਾਲੀ ਮਨਾਉਣਗੇ । ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਿੰਦਰ ਸਿੰਘ ਪੇਰੋਂ, ਦੀਦਾਰ ਸਿੰਘ ਖਾਰਾ, ਮੇਜਰ ਸਿੰਘ ਚਮਕਾਰਾ, ਗੁਰਮੇਲ, ਜਸਪਾਲ ਸਿੰਘ ਖੋਖਰ, ਬਾਰੂ ਸਿੰਘ, ਅਜਮੇਰ ਸਿੰਘ ਬੋਹਾ, ਬਿੰਦਰ ਸਿੰਘ ਅਕਲੀਆ, ਸੁਖਵਿੰਦਰ ਸਿੰਘ ਜੌੜਕੀਆਂ ਮੌਜੂਦ ਰਹੇ ।

LEAVE A REPLY

Please enter your comment!
Please enter your name here