ਬੱਜਟ ਭਰਮਾਉ ਤੇ ਨਿਰਾਸ਼ਾਜਨਕ

0
19

ਫ਼ਰੀਦਕੋਟ/ 28 ਫਰਵਰੀ (ਸਾਰਾ ਯਹਾ,ਸੁਰਿੰਦਰ ਮਚਾਕੀ) :- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ ਅਗਾਮੀ ਵਿੱਤੀ ਵਰ੍ਹੇ ਲਈ ਪੰਜਾਬ ਸਰਕਾਰ ਦਾ ਬੱਜਟ ਪੇਸ਼ ਕਰਦਿਆ ਮੁਲਾਜ਼ਮਾਂ ਦੀ ਸੇਵਾ ਮੁਕਤੀ ‘ਚ 2 ਸਾਲਾਂ ਦਾ ਵਾਧਾ ਵਾਪਸ ਲੈਣ , ਪਹਿਲੀ ਮਾਰਚ ਤੋ 6 ਫੀਸਦੀ ਮਹਿੰਗਾਈ ਭੱਤਾ ਦੇਣ ਅਤੇ ਅਗਲੇ ਵਿੱਤੀ ਵਰ੍ਹੇ ‘ਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਤ ਨਵੀ ਭਰਤੀ ਸ਼ੁਰੂ ਕਰਨ ਦਾ ਐਲਾਨ ਨਾਕਾਫ਼ੀ , ਭਰਮਾਉ ਤੇ ਨਿਰਾਸ਼ਾਜਨਕ ਹੈ। ਇਹ ਪ੍ਰਤੀਕਰਮ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਫ਼ਰੀਦਕੋਟ ਦੇ ਆਗੂ ਅਸ਼ੋਕ ਕੌਸ਼ਲ ਪ੍ਰੇਮ ਚਾਵਲਾ ਸੁਰਿੰਦਰ ਮਚਾਕੀ ਤੇ ਕੁਲਵੰਤ ਸਿੰਘ ਚਾਨੀ ਨੇ ਕਿਹਾ ਹੈ ਕਿ ਸੇਵਾ ਮੁਕਤੀ ‘ਚ ਵਾਧੇ ਦੀ ਸਹੂਲਤ ਮੁਲਾਜ਼ਮਾਂ ਦੇ ਹਿੱਤ ਦੀ ਬਜਾਏ ਸਰਕਾਰ ਨੇ ਆਪਣਾ ਵਿੱਤੀ ਸੰਕਟ ਟਾਲਣ ਲਈ ਦਿੱਤੀ ਸੀ ਤੇ ਇਹ ਮੁਲਾਜ਼ਮਾਂ ਲਈ ਲਾਜ਼ਮੀ ਦੀ ਬਜਾਏ ਮਰਜ਼ੀ ‘ਤੇ ਨਿਰਭਰ ਸਹੂਲਤ ਸੀ। , 118ਮਹੀਨਿਆਂ ਦੇ ਬਕਾਇਆ ਪਏ ਮਹਿੰਗਾਈ ਭੱਤੇ ਦੇ ਬਕਾਏ, ਜੁਲਾਈ 2018 ਤੋਜਨਵਰੀ2020 ਦੀਆਂ ਬਣਦੀਆਂ 4 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ‘ਚੋ 6 ਫੀਸਦੀ ਉਹ ਵੀ ਪਹਿਲੀ ਜਨਵਰੀ ਦੀ ਬਜਾਏ ਪਹਿਲੀ ਮਾਰਚ ਦੇ ਕੇ
ਮਹਿੰਗਾਈ ਭੱਤੇ ਨੂੰ ਕੇਂਦਰੀ ਪੈਟਰਨ ਨਾਲੋ ਤੋੜਨ ਦੇ ਮੁਲਾਜ਼ਮਾਂ ਦੇ ਤੌਖਲਿਆਂ ਨੂੰ ਸਹੀ ਸਾਬਤ ਕਰਦਾ ਹੈ । ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਐਲਾਨ ਦਾ ਅਮਲ ਵੀ 31ਮਾਰਚ 2021 ਤਕ ਟਾਲਣ ਵਾਲਾ ਹੈ ।ਅਤੇ ਨਵੀ ਭਰਤੀ ਸ਼ੁਰੂ ਕਰਨ ਬਾਰੇ ਵੀ ਇਹ ਸ਼ਪਸ਼ਟ ਨਹੀ ਕਿ ਇਹ ਮੁੱਢਲੀ ਤਨਖਾਹ ‘ਤੇ ਕੀਤੀ ਜਾਵੇਗੀ ਜਾਂ ਪੂਰੇ ਤਨਖਾਹ ਸਕੇਲ ‘ਤੇ ।
ਇਸੇ ਤਰ੍ਹਾਂ 3ਵਰ੍ਹਿਆਂ ਤੋ 35 ਹਜ਼ਾਰ ਤੋ ਵਧ ਪੱਕੇ ਹੋਣ ਦੀ ਉਡੀਕ ‘ਚ ਬੈਠੇ ਕੱਚੇ ਮੁਲਾਜ਼ਮ ਬਾਰੇ ਵਿੱਤ ਮੰਤਰੀ ਨੇ ਕੋਈ ਐਲਾਨ ਨਹੀਂ ਕੀਤਾ । 1ਜਨਵਰੀ2004 ਤੋ ਭਰਤੀ ਮੁਲਾਜ਼ਮਾਂ ‘ਤੇ ਨਵੀ ਪੈਨਸ਼ਨ ਦੀ ਬਜਾਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ । ਆਂਗਣਵਾੜੀ ਵਰਕਰਾਂ , ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨੂੰ ਮਾਣ ਭੱਤੇ ਦੀ ਬਜਾਏ ਮੁਲਾਜ਼ਮਾਂ ਵਾਂਗ ਤਨਖਾਹ ਦੇਣ ਸਮੇਤ ਮੁਲਾਜ਼ਮਾਂ ਦੀਆਂ ਬਾਕੀ ਮੁੱਖ ਮੰਗਾਂ ਸਬੰਧੀ ਵੀ ਵਿੱਤ ਮੰਤਰੀ ਨੇ ਕੋਈ ਐਲਾਨ ਨਹੀਂ ਕੀਤਾ । ਮੁਲਾਜ਼ਮ ਆਗੂਆਂ ਨੇ ਬੱਜਟ ਨੂੰ ਨਾਕਾਫੀ, ਭਰਮਾਉ ਤੇ ਨਿਰਾਸ਼ਾਜਨਕ ਕਰਾਰ ਦਿੰਦਿਆਂ ਐਲਾਨ ਕੀਤਾ ਕਿ 1ਮਾਰਚ ਨੂੰ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਲੁਧਿਆਣੇ ਮੀਟਿੰਗ ਕਰੇਗਾ ਸੰਘਰਸ਼ ਨੂੰ ਹੋਰ ਤਿੱਖਾ ਤੇਜ਼ ਤੇ ਵਿਸ਼ਾਲ ਕਰਨ ਦੀ ਰਣਨੀਤੀ ਤੈਅ ਕਰੇਗਾ । 3ਮਾਰਚ ਨੂੰ ਜਿਲ੍ਹਾ ਪੱਧਰ ਉੱਤੇ ਬੱਜਟ ਤਜਵੀਜ਼ਾਂ ਦੇ ਵਿਰੋਧ ਚ
ਕਰਨਗੇ ਅਤੇ ਮੰਗਾਂ ਦੀ ਪ੍ਰਾਪਤੀ ਲਈ ਰੋਸ ਵਿਖਾਵੇ ਕੀਤੇ ਜਾਣਗੇ। ਇਸ ਮੌਕੇ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਵੀ ਆਗੂ ਕਰਨਗੇ ।

LEAVE A REPLY

Please enter your comment!
Please enter your name here