ਬੋਹਾ ਦੇ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਨੇਵੀ ਮਿੱਤਲ ਦੀ ਜਪਾਨ ਯੂਥ ਐਂਕਸਚੇਜ ਲਈ ਹੋਈ ਚੋਣ

0
8

ਬੋਹਾ/ਮਾਨਸਾ 28 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) ਪੰਜਾਬ ਹਰਿਆਣਾ ਦੀ ਹੱਦ ਤੇ ਪੈਂਦੇ ਮਾਨਸਾ ਜਿਲੇ ਦੇ ਛੋਟੇ ਜਿਹੇ ਪਿੰਡ ਤਾਲਬਵਾਲਾ ਦੀ ਹੋਣਹਾਰ ਧੀ ਜਪਾਨ ਵਿਖੇ ਏਸ਼ੀਆ ਦੀ ਹੋ ਰਹੀ ਵਿਗਿਆਨਕ ਤਰੱਕੀ ਲਈ ਆਪਣਾ ਯੋਗਦਾਨ ਪਾਵੇਗੀ। ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸਮਾਰਟ ਸਕੂਲ ਬੋਹਾ ਦੀ ਇਹ ਕਲਾਸ ਗਿਆਰ੍ਹਵੀਂ ਸਾਇੰਸ ਦੀ ਵਿਦਿਆਰਥਣ ਨੇਵੀ ਦੀ ਚੋਣ ਜਪਾਨ ਏਸ਼ੀਆ ਯੂਥ ਐਕਚੇਜ ਪ੍ਰੋਗਰਾਮ ਲਈ ਹੋਈ ਹੈ। ਇਸ ਪ੍ਰੋਗਰਾਮ ਅਧੀਨ ਏਸ਼ੀਆ ਦੇ 35 ਮੁਲਕ ਆਪਣੇ ਦੇਸ਼ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਜਪਾਨ ਵਿੱਚ ਉੱਥੋਂ ਦੀ ਤਕਨੀਕ ਅਤੇ ਸਾਇਸ ਦੇ ਖੇਤਰ ਵਿੱਚ ਹੋ ਰਹੀ ਖੋਜ ਤੋਂ ਜਾਣੂ ਕਰਵਾਉਣ ਭੇਜਦੇ ਹਨ ਅਤੇ ਦਰਜਨਾਂ ਦੇਸ਼ਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਇਹ ਤਕਨੀਕ ਏਸ਼ੀਆਂ ਦੇ ਮੁਲਕਾਂ ਲਈ ਸਾਇੰਸ ਦੀ ਤਰੱਕੀ ਲਈ ਹੋਰ ਰਾਹ ਖੋਲਦੀ ਹੈ।
ਸਕੂਲ ਪ੍ਰਿੰਸੀਪਲ ਪਰਮਲ ਸਿੰਘ ਤੇਜਾ ਤੇ ਉਪ ਪ੍ਰਿੰਸੀਪਲ ਪਰਮਿੰਦਰ ਤਾਂਗੜੀ ਨੇ ਦੱਸਿਆ ਕਿ ਪੂਰੇ ਭਾਰਤ ਵਿੱਚੋਂ ਕੇਵਲ 50 ਵਿਦਿਆਰਥੀਆਂ ਦੀ ਜਪਾਨ ਜਾਣ ਲਈ ਚੋਣ ਹੋਈ ਹੈ ਤੇ ਨੇਵੀ ਵੀ ਉਹਨਾਂ ਵਿੱਚੋਂ ਇੱਕ ਹੈ । ਨੇਵੀ ਦੇ ਕਲਾਸ ਇੰਚਾਰਜ਼ ਦੀਪਕ ਗੁਪਤਾ ਅਤੇ ਹੋਰ ਅਧਿਆਪਕ ਨਵਨੀਤ ਕੱਕੜ, ਬਬੀਤਾ ਰਾਣੀ, ਧਰਮਪਾਲ ਸ਼ਰਮਾ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਜਪਾਨ ਏਸ਼ੀਆ ਯੂਥ ਐਕਸਚੇਂਜ ਪੋ੍ਗਰਾਮ ਅਧੀਨ ਏਸੀਆ ਦੇ 35 ਮੁਲਕ ਆਪਣੇ ਵਿਦਿਆਰਥੀਆਂ ਨੂੰ ਜਪਾਨ ਦੀ ਸਾਇੰਸ ਤੇ ਟੈਕਨਾਲੌਜੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਦੇ ਹਨ ਤੇ 2014 ਤੋ ਲੈਕੇ ਹੁਣ ਤੱਕ ਹਜਾਰ ਏਸ਼ੀਆਈ ਵਿਦਿਆਰਥੀ ਇਸ ਪ੍ਰੋਗਰਾਮ ਅਧੀਨ ਆਪਣੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ, ਉਹਨਾ ਦੱਸਿਆ ਕਿ ਨੇਵੀ ਬੋਹਾ ਨੇੜਲੇ ਇਕ ਛੋਟੇ ਜਿਹੇ ਪਿੰਡ ਦੇ ਛੋਟੇ ਜਿਹੇ ਦੁਕਾਨਦਾਰ ਦੀ ਧੀ ਹੈ ਤੇ ਆਪਣੀ ਮਿਹਨਤ ਤੇ ਪ੍ਰਤਿਭਾ ਦੇ ਬਲਬੂਤੇ ਤੇ ਇਸ ਉੱਚੇ ਮੁਕਾਮ ਤੱਕ ਪਹੁੰਚੀ ਹੈ । ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥਣ ਨੇ ਦਸਵੀਂ ਦੀ ਪ੍ਰੀਖਿਆਂ ਵਿਚੋਂ ਹੀ 97 ਪ੍ਰਤੀਸ਼ਤ ਨੰਬਰ ਲੈ ਕੇ ਵਧੀਆ ਕਾਰਗੁਜਾਰੀ ਦਿਖਾਈ ਸੀ।
ਸਿੱਖਿਆ ਵਿਭਾਗ ਵੱਲੋਂ ਅੱਜ ਜਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਅਤੇ ਸਕੂਲ ਦੇ ਹੋਰ ਅਧਿਆਪਕਾਂ ਨੇ ਪਿੰਡ ਤਾਲਬਵਾਲਾ ਵਿਖੇ ਜਾ ਕੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੋਂ ਦੇ ਪੇਂਡੂ ਖੇਤਰ ਨਾਲ ਸੰਬੰਧਤ ਸਰਕਾਰੀ ਸਕੂਲਾਂ ਦੇ ਬੱਚੇ ਵੀ ਅੰਤਰ ਰਾਸ਼ਟਰੀ ਪੱਧਰ ਤੇ ਆਪਣੇ ਮਾਪਿਆਂ ਦਾ ਨਾਂ ਚਮਕਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥਣ ਬਹੁਤ ਮਿਹਨਤੀ ਹੈ ਜੋ ਆਪਣੇ ਪਿੰਡ ਤਾਲਬਵਾਲਾ ਤੋਂ ਲੱਖੀਵਾਲ ਤੱਕ ਕੋਈ ਬੱਸ ਸਰਵਿਸ ਨਾ ਹੋਣ ਕਾਰਨ ਲਗਭਗ ਡੇਢ ਕਿਲੋਮੀਟਰ ਤੁਰ ਕੇ ਸਫਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਲਦੀ ਹੀ ਇਸ ਲੜਕੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here