ਬੰਦ ਕੀਤੀ ਪੁੱਲੀ ਨੂੰ ਲੈ ਕੇ ਮੁਹੱਲਾ ਵਾਸੀਆਂ ‘ਚ ਰੋਸ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਮੁੱਦਾ

0
40

ਬਰੇਟਾ 28 ਫ਼ਰਵਰੀ (ਸਾਰਾ ਯਹਾ /ਰੀਤਵਾਲ) ਗੰਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਪੁੱਲੀ (ਨਾਲੇ) ਨੂੰ
ਬੰਦ ਕਰਨ ਤੇ ਮੁਹੱਲਾ ਵਾਸੀਆਂ ‘ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ
ਰਿਹਾ ਹੈ । ਜਿਸ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ
ਅਤੇ ਇਸੇ ਪ੍ਰੇਸ਼ਾਨੀ ਨੂੰ ਲੈ ਕੇ ਮੁਹੱਲਾ ਵਾਸੀ ਪੰਜਾਬ ਸਰਕਾਰ ਨੂੰ ਵੀ
ਕੋਸ ਰਹੇ ਹਨ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਗਗਨਦੀਪ
ਸਿੰਘ ਅਤੇ ਸਾਬਕਾ ਕੌਸਲਰ ਸ਼ੁਮੇਸ਼ ਬਾਲੀ ਨੇ ਦੱਸਿਆ ਕਿ ਗੁਰੂ ਘਰ ਦੇ ਨਜ਼ਦੀਕ
ਕੁਝ ਸਮਾਂ ਪਹਿਲਾਂ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਪੁੱਲੀ (ਨਾਲਾ) ਬਣਾਈ ਗਈ
ਸੀ । ਜਿਸਦੇ ਰਾਹੀ 5 ਨਾਲੀਆਂ ਦਾ ਗੰਦਾ ਪਾਣੀ ਅੱਗੇ ਛੱਪੜ ਵੱਲ ਜਾਂਦਾ ਸੀ ਪਰ
ਹੁਣ ਕੁਝ ਸਿਆਸੀ ਆਗੂਆਂ ਦੀ ਸ਼ਹਿ ਤੇ ਇਸ ਪੁੱਲੀ ਨੂੰ ਮਿੱਟੀ ਪਾ ਕੇ ਬੰਦ
ਕਰ ਦਿੱਤਾ ਗਿਆ ਹੈ ਅਤੇ ਹੁਣ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸੀਵਰੇਜ਼ ਦੇ ਬਣੇ
ਚੈਂਬਰ ਵੱਲ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਸੀਵਰੇਜ਼ ਦੇ ਬਣੇ ਚੈਂਬਰ ਦੇ
ਅਕਾਰ ਦੇ ਛੋਟੇ ਹੋਣ ਦੇ ਕਾਰਨ ਇਸ ‘ਚ ਐਨੇ ਇੱਕਠੇ ਪਾਣੀ ਦੇ ਸਹਿਣ ਦੀ
ਸਮੱਰਥਾ ਨਹੀਂ ਹੈ ਅਤੇ ਬਾਰਿਸ਼ਾਂ ਦੇ ਦਿਨਾਂ ‘ਚ ਤਾਂ ਇਹ ਸਮੱਸਿਆ ਹੋਰ ਵੀ
ਵੱਡੀ ਬਣ ਜਾਵੇਗੀ । ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਨੂੰ ਡਰ ਸਤਾ ਰਿਹਾ
ਹੈ ਕਿ ਜੇਕਰ ਇਸ ਬੰਦ ਕੀਤੀ ਗਈ ਪੁੱਲੀ ਨੂੰ ਜਲਦ ਚਾਲੂ ਨਾ ਕੀਤਾ ਗਿਆ ਤਾਂ
ਕੁਝ ਹੀ ਦਿਨਾਂ ‘ਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕ ਅਤੇ
ਸਾਡੇ ਘਰਾਂ ਤੱਕ ਫੈਲ ਜਾਵੇਗਾ ਜੋ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ
ਦੇਵੇਗਾ । ਇਸ ਮਾਮਲੇ ਨੂੰ ਲੈ ਕੇ ਕਿ ਇਸ ਗੱਲ ਦੀ ਵੀ ਭਾਰੀ ਚਰਚਾ ਪਾਈ ਜਾ
ਰਹੀ ਹੈ ਕਿ ਕੁਝ ਸਿਆਸੀ ਆਗੂਆਂ ਨੇ ਆਪਣੇ ਸਵਾਰਥ ਦੇ ਲਈ ਕੌਸਲ ਚੋਣਾਂ
ਦੇ ਸਮੇਂ ਇਸ ਪੁੱਲੀ ਨੂੰ ਨਵੇਂ ਸਿਰੇ ਤੋਂ ਵਧੀਆਂ ਢੰਗ ਦੇ ਨਾਲ ਬਣਾਉਣ
ਦਾ ਵਾਅਦਾ ਕੀਤਾ ਸੀ ਪਰ ਚੋਣ ਮੈਦਾਨ ‘ਚ ਉਨ੍ਹਾਂ ਦੀ ਹੋਈ ਹਾਰ ਦੇ ਕਾਰਨ
ਹੁਣ ਉਨ੍ਹਾਂ ਵੱਲੋਂ ਬੁਖਲਾਹਟ ‘ਚ ਆ ਕੇ ਇਸ ਪੁੱਲੀ ਨੂੰ ਬੰਦ ਕਰਵਾਇਆ
ਗਿਆ ਹੈ । ਜਦ ਇਸ ਮਾਮਲੇ ਨੂੰ ਲੈ ਕੇ ਕਾਰਜ ਸਾਧਕ ਅਫਸਰ ਬਰੇਟਾ ਪਰਮਿੰਦਰ
ਸਿੰਘ ਭੱਟੀ ਨਾਲ ਸੰੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ
ਨੂੰ ਲੈ ਕੇ ਸਾਡੇ ਵੱਲੋਂ ਠੋਸ ਪ੍ਰਬੰਧ ਕੀਤੇ ਜਾ ਰਹੇ ਹਨ ।
ਕੈਪਸ਼ਨ: ਮਿੱਟੀ ਪਾ ਕੇ ਬੰਦ ਕੀਤੀ ਪੁੱਲੀ ਦੀ ਤਸਵੀਰ

LEAVE A REPLY

Please enter your comment!
Please enter your name here