*ਬੇਰੁਜ਼ਗਾਰ 849 ਪੀਟੀਆਈ ਯੂਨੀਅਨ ਦੀ ਮੀਟਿੰਗ ਹੋਈ*

0
8

ਮਾਨਸਾ, 18 ਸਤੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ):

 ਬੇਰੁਜ਼ਗਾਰ 849 ਪੀਟੀਆਈ ਯੂਨੀਅਨ ਦੀ ਅਹਿਮ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ  ਸੂਬਾ ਪ੍ਰਧਾਨ ਮਨਜੀਤ ਸਿੰਘ ਚਾਉਕੇ ਦੀ ਅਗਵਾਈ ਵਿੱਚ ਹੋਈ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਦੁਆਰਾ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਮੌਕੇ ਬੇਰੁਜ਼ਗਾਰ 646 ਪੀ.ਟੀ.ਆਈ ਯੂਨੀਅਨ ਦੇ ਆਗੂਆਂ ਨੂੰ ਘਰੋਂ ਗ੍ਰਿਫਤਾਰ ਕਰਕੇ ਨਜਾਇਜ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਜਿਲ੍ਹਾ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 646 ਪੀ.ਟੀ.ਆਈ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਰਕਾਰ ਬਣਨ ‘ਤੇ ਪਹਿਲ ਦੇ ਅਧਾਰ ‘ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਦ ਕਿ ਹੁਣ ਨਿਯੁਕਤੀ ਪੱਤਰ ਦੇਣ ਦੀ ਬਜਾਏ  ਸਰਕਾਰ ਹਾਈਕੋਰਟ ਵਿੱਚ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਨਿਯੁਕਤੀ ਪੱਤਰ ਨਹੀ ਦੇ ਸਕਦੇ ਕਿਉਂਕਿ ਪੀਟੀਆਈ ਦਾ ਕੇਡਰ ਖਤਮ ਕਰ ਦਿੱਤਾ ਗਿਆ ਹੈ। ਜੋ ਸ਼ਰੇਆਮ ਪੀਟੀਆਈ ਅਧਿਆਪਕਾਂ ਨਾਲ ਬੇਇਨਸਾਫੀ ਤੇ ਵਾਅਦਾ ਖਿਲਾਫੀ ਹੈ। ਜਿਲ੍ਹਾ ਮੋਗਾ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਖੇਡਾਂ ਪ੍ਰਤੀ ਵੱਡੀਆਂ–ਵੱਡੀਆਂ ਗੱਲਾਂ ਕਰਨ ਵਾਲੀ ਸਰਕਾਰ ਬਿਨਾਂ  ਪੀ.ਟੀ.ਆਈ ਅਧਿਆਪਕਾਂ ਦੇ ਚੰਗੇ ਖਿਡਾਰੀ ਕਿਵੇਂ ਤਿਆਰ ਕਰੇਗੀ। ਮੀਟਿੰਗ ਵਿੱਚ 646 ਪੀਟੀਆਈ ਦੇ ਆਗੂਆਂ ਨਾਲ ਕੀਤੇ ਗਏ ਧੱਕੇ ਅਤੇ ਪੀਟੀਆਈ ਦਾ ਕੇਡਰ ਖਤਮ ਕਰਨ ਲਈ ਸਰਕਾਰ ਦੀ ਅਲੋਚਨਾ ਕੀਤੀ ਗਈ। ਮੀਟਿੰਗ ਵਿੱਚ ਬਲਵਿੰਦਰ ਸਿੰਘ ਲੌਂਗੋਵਾਲ, ਕੁਲਦੀਪ ਸਿੰਘ ਸੇਰਪੁਰ, ਸਿਕੰਦਰਪਾਲ ਸਿੰਘ ਜਲਾਲ ਬਠਿੰਡਾ, ਸੰਜੀਵ ਕੁਮਾਰ ਲੌਂਗੋਵਾਲ, ਅਨਿਲ ਸਰਮਾਂ ਬਰਨਾਲਾ, ਗੁਰਦੀਪ ਸਿੰਘ ਮੋਗਾ, ਸੁਖਪਾਲ ਸਿੰਘ ਅੰਮ੍ਰਿਤਸਰ, ਸਤੀਸ਼ ਕੁਮਾਰ ਲੌਂਗੋਵਾਲ, ਬਲਤੇਜ ਸਿੰਘ ਮੁਕਤਸਰ, ਜਸਵੀਰ ਧੂਰਕੋਟ, ਜਸਵੀਰ ਸਿੰਘ ਮੌਜੀਆ, ਬੋਘ ਸਿੰਘ ਮੌਜੀਆ, ਅਮਰਜੀਤ ਸਿੰਘ ਰੋੜੀ, ਗੁਰਜੀਤ ਸਿੰਘ ਮੌੜ, ਗੁਰਪ੍ਰੇਮ ਸਿੰਘ ਮੌੜ, ਸਹਿਬਾਜ ਸਿੰਘ ਮੌੜ ਆਦਿ ਯੂਨੀਅਨ ਮੈਂਬਰ ਸਾਮਿਲ ਸਨ।

LEAVE A REPLY

Please enter your comment!
Please enter your name here