*ਬੇਰੁਜ਼ਗਾਰਾਂ ਨੇ ਸਰਕਾਰ ‘ਤੇ ਲਾਏ ਵਾਅਦਾ ਖਿਲਾਫੀ ਦੇ ਦੋਸ਼ 8 ਜੂਨ ਨੂੰ ਮੋਤੀ ਮਹਿਲ ਦਾ ਘਿਰਾਓ-ਮਘਾਣੀਆ*

0
22

ਬੁਢਲਾਡਾ 1 ਜੂਨ,  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ ) -ਪਿਛਲੇ 31 ਦਸੰਬਰ ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕੇ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 31 ਮਈ ਨੂੰ ਹੋਈ ਪੈਨਲ ਮੀਟਿੰਗ ਦੇ ਬੇਸਿੱਟਾ ਰਹਿਣ ਅਤੇ ਸਰਕਾਰ ਦੀ ਖਾਮੋਸ਼ੀ ਤੋਂ ਖਫਾ ਹੋ ਕੇ ਜਿਲਾ ਪੱਧਰੀ ਮੀਟਿੰਗ ਮੁਹਿੰਮ ਤਹਿਤ ਸਥਾਨਕ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਵਿਖੇ ਇਕੱਠੇ ਹੋਕੇ ਰੋਸ ਪ੍ਰਦਰਸ਼ਨ ਕੀਤਾ।ਮੋਰਚੇ ਦੇ ਆਗੂ ਬਲਕਾਰ ਸਿੰਘ ਮਘਾਣੀਆ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕਰਕੇ ਸੱਤਾ ਉੱਤੇ ਕਾਬਜ਼ ਹੋਣ ਵਾਲੀ ਕਾਂਗਰਸ ਸਰਕਾਰ ਹੁਣ ਪੂਰੀ ਤਰ੍ਹਾਂ ਵਾਅਦੇ ਤੋਂ ਭੱਜ ਚੁੱਕੀ ਹੈ।ਕਰੀਬ 153 ਦਿਨਾਂ ਤੋਂ ਸਿੱਖਿਆ ਮੰਤਰੀ ਪੰਜਾਬ ਦੇ ਬੂਹੇ ਉੱਤੇ ਬੈਠੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ।ਮੀਟਿੰਗਾਂ ਦੇ ਬਹਾਨੇ ਬੇਰੁਜ਼ਗਾਰਾਂ ਦਾ ਆਰਥਿਕ ਸ਼ੋਸ਼ਣ ਅਤੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ।ਬੀਤੀ 6 ਮਈ ਅਤੇ 24 ਮਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰਕੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ ਹੈ।ਇਸੇ ਤਰ੍ਹਾਂ 31 ਮਈ ਦੀ ਪੈਨਲ ਮੀਟਿੰਗ ਵਿੱਚ ਸਕੱਤਰ ਕਮ ਓ ਐਸ  ਡੀ ਟੂ ਸੀ ਐਮ ਪੰਜਾਬ ਨੇ ਬੇਰੁਜ਼ਗਾਰ ਮੋਰਚੇ ਨੂੰ ਇਹ ਆਖਕੇ ਝੱਟਕਾ ਦਿੱਤਾ ਕਿ ਉਹ ਬੇਰੁਜ਼ਗਾਰਾਂ ਦੀ ਮੰਗਾਂ ਤੋਂ ਜਾਣੂ ਨਹੀਂ।ਰੋਸ ਵਜੋ ਬੇਰੁਜ਼ਗਾਰਾਂ ਨੇ ਇਕਠੇ ਹੋ ਸਰਕਾਰ ਦੀ ਅਰਥੀ ਫੂਕੀ ਅਤੇ 8 ਜੂਨ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ ਕੀਤਾ।ਇਸ ਮੌਕੇ ਬਲਕਾਰ ਬੁਢਲਾਡਾ, ਕੇਸ਼ਵ ਬੁਢਲਾਡਾ, ਪ੍ਰੀਤ ਕੌਰ ਬੁਢਲਾਡਾ, ਰੇਨੂ ਬੁਢਲਾਡਾ, ਬਬਲੀ ਬੁਢਲਾਡਾ, ਕਿਰਨਜੀਤ ਕੌਰ ਬੁਢਲਾਡਾ, ਗਗਨਦੀਪ ਕੌਰ ਕਿਸ਼ਨਗੜ੍ਹ, ਰੇਖਾ ਰਾਣੀ ਬੋਹਾ, ਬਲਜੀਤ ਕੌਰ ਬੋਹਾ, ਸ਼ਮਸ਼ੇਰ ਬੋੜਾਵਾਲ, ਸੰਦੀਪ ਮੋਫਰ, ਸਤਨਾਮ ਬੱਛੋਆਣਾ, ਕੁਲਵੰਤ ਉੱਡਤ, ਜੋਤੀ ਸ਼ਰਮਾ ਬੁਢਲਾਡਾ, ਜੱਸੀ ਕੌਰ ਮਾਨਸਾ, ਗੁਰਮੀਤ ਗਾਦੜਪੱਤੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here