*ਬੇਮੌਸਮੀ ਬਾਰਿਸ਼ ਕਾਰਨ ਅਤੇ ਗੜੇਮਾਰੀ ਕਾਰਨ ਹੋਇਆ ਫਸਲਾਂ ਦਾ ਨੁਕਸਾਨ, ਸਰਕਾਰ ਕਿਸਾਨਾਂ ਨੂੰ ਦੇਵੇ ਮੁਆਵਜ਼ਾ- ਭਾਰਤੀ ਕਿਸਾਨ ਯੂਨੀਅਨ*

0
26


ਮਾਨਸਾ, 25 ਮਾਰਚ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਬੇਮੌਸਮੀ ਬਾਰਿਸ਼ ਕਾਰਨ ਅਤੇ ਗੜੇਮਾਰੀ ਕਾਰਨ ਕਣਕ, ਸਰੋਂ ਦੀ ਫਸਲ ਅਤੇ ਸਬਜੀਆਂ ਆਦਿ ਅਤੇ ਹਰੇ ਚਾਰੇ ਦੇ ਹੋਏ ਭਾਰੀ ਨੁਕਸਾਨ ਕਾਰਨ ਅੱਜ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਵੱਲੋ ਆਏ ਨਾਇਬ ਤਹਿਸੀਲਦਾਰ ਬੀਰਬੱਲ ਸਿੰਘ ਰਾਹੀ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਆਗੂਆਂ ਨੇ ਮੰਗ ਕੀਤੀ ਕਿ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ ਇਸ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਇਸ ਨੁਕਸਾਨ ਦੀ ਪੂਰਤੀ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ ਦਰਸਨ ਸਿੰਘ ਜਟਾਣਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਦਰਸ਼ਨ ਸਿੰਘ ਗੁਰਨੇ ਕਲਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੁਲਦੀਪ ਸਿੰਘ ਚੱਕ ਭਾਈਕੇ ਤੇ ਪਰਮਜੀਤ ਸਿੰਘ ਗਾਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਤੇ ਦੇਵੀਰਾਮ ਰੰਘੜਿਆਲ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ ਅਮਰੀਕ ਸਿੰਘ ਬੱਲਮ ਸਿੰਘ ਫਫੜੇ ਭਾਈਕੇ। ਪੰਜਾਬ ਕਿਸਾਨ ਯੂਨੀਅਨ ਦੇ ਅਮਰੀਕ ਸਿੰਘ ਕੋਟਧਰਮੂ ਤੇ ਇਕਬਾਲ ਸਿੰਘ ਫਫੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ ਬਲਦੇਵ ਸਿੰਘ ਬੱਪੀਆਣਾ ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਕੁਲਵਿੰਦਰ ਸਿੰਘ ਉੱਡਤ ਕ੍ਰਿਸ਼ਨ ਚੌਹਾਨ ਕੁੱਲ ਹਿੰਦ ਕਿਸਾਨ ਸਭਾ ਪੁੰਨਾਵਾਲ ਅਮਰਜੀਤ ਸਿੰਘ ਖੋਖਰ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਮਲੂਕ ਸਿੰਘ ਹੀਰਕੇ ਮਲਕੀਤ ਸਿੰਘ ਜੋੜਕੀਆ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਸੂਬਾ ਆਗੂ ਡਾਕਟਰ ਧੰਨਾ ਮੱਲ ਗੋਇਲ ਤੋ ਇਲਾਵਾ ਗੁਰਜੰਟ ਸਿੰਘ ਮਾਨਸਾ ਸੁਖਚਰਨ ਸਿੰਘ ਦਾਨੇਵਾਲੀਆ ਮਨਜੀਤ ਸਿੰਘ ਉੱਲਕ ਨਰਿੰਦਰ ਬੁਰਜ ਹਮੀਰਾ ਬਲਵਿੰਦਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਤੇ ਵਰਕਰ ਮੌਜੂਦ ਸਨ। ਮੰਗ ਪੱਤਰ ਦੇਣ ਤੋ ਬਾਅਦ ਸੰਯੁਕਤ ਮੋਰਚੇ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਸੰਯੁਕਤ ਮੋਰਚੇ ਦੀ ਅਗਲੀ ਮੀਟਿੰਗ 30 ਮਾਰਚ ਦੀ ਰੱਖੀ ਗਈ ਹੈ। ਸਵੇਰੇ 11 ਵਜੇ ਹੋਵੇਗੀ।

LEAVE A REPLY

Please enter your comment!
Please enter your name here