*ਬੇਕਾਰ ਚੀਜ਼ਾਂ ਨੂੰ ਦੁਬਾਰਾ ਇਸਤੇਮਾਲ ਕਰਨਾ ਸਮੇਂ ਦੀ ਮੰਗ -ਵਿਨੋਦ ਰਾਣਾ*

0
53

ਮਾਨਸਾ 06,ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਇਲਾਕੇ ਦੀ ਸੰਸਥਾ ਡੀਏਵੀ ਸਕੂਲ ਮਾਨਸਾ ਦੇ ਅੱਠਵੀਂ, ਨੌਵੀਂ ਅਤੇ ਦਸਵੀਂ ਦੇ ਬੱਚਿਆਂ ਦੇ ਲਈ ਬੈਸਟ ਆਊਟ ਆਫ਼ ਵੇਸਟ ਪ੍ਰਤੀਯੋਗਤਾ ਕਰਵਾਈ ਗਈ। ਬੱਚਿਆਂ ਦੇ ਘਰ ਵਿਚ ਪਈਆਂ ਬੇਕਾਰ ਚੀਜਾ ਨਾਲ ਕਰਾਫਟ ਕੀਤਾ ਅਤੇ ਆਪਣੀ ਪ੍ਰਤਿਭਾ ਨੂੰ ਪਰਦਰਸ਼ਿਤ ਕੀਤਾ। ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਘਰਾਂ ਵਿੱਚ ਬਹੁਤ ਸਾਰਾ ਬੇਕਾਰ ਸਮਾਨ ਹੁੰਦਾ ਹੈ ਜਿਨ੍ਹਾਂ ਦਾ ਪ੍ਰਯੋਗ ਕਰਕੇ ਬੱਚਾ ਕੰਮ ਵਿਚ ਵੀ ਲੱਗਿਆ ਰਹਿੰਦਾ ਹੈ ਅਤੇ ਕੁਝ ਸਿੱਖਦਾ ਹੈ। ਆਮ ਤੌਰ ਤੇ ਅਸੀਂ ਚੀਜ਼ਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਜਿਸ ਨਾਲ ਕਚਰੇ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ ਪਰ ਜੇ ਅਸੀਂ ਵਾਧੂ ਚੀਜ਼ਾਂ ਨਾਲ ਉਪਯੋਗ ਵਿਚ ਆਉਣ ਵਾਲੀ ਚੀਜ਼ਾਂ ਬਣਾਈਏ ਤਾਂ ਬੇਕਾਰ ਚੀਜ਼ਾਂ ਨੂੰ ਦੋਬਾਰਾ ਪ੍ਰਯੋਗ ਵਿਚ ਲਿਆਂਦਾ ਜਾ ਸਕਦਾ ਹੈ ਇਸ ਨਾਲ ਬੱਚੇ ਵਿੱਚ ਕਰੀਏਟੀਵਿਟੀ ਵੀ ਵਧੇਗੀ। ਜੇਤੂ ਬੱਚਿਆਂ ਨੂੰ ਸਕੂਲ ਮੈਨੇਜਿੰਗ ਕਮੇਟੀ ਦੇ ਸੀਨੀਅਰ ਮੈਂਬਰ ਅਸ਼ੋਕ ਗਰਗ ਐਡਵੋਕੇਟ ਆਰਸੀ ਗੋਯਲ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਨਾਮ ਵੀ ਵੰਡੇ।

NO COMMENTS