ਬੂਟੇ ਲਗਾਉਣ ਦੇ ਨਾਲ ਨਾਲ ਇਸ ਨੂੰ ਸੰਭਾਲਣ ਦੀ ਜਿੰਮੇਵਾਰੀ ਭੀ ਜਰੂਰੀ: ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ

0
10

ਸੁਨਾਮ (ਸਾਰਾ ਯਹਾ/ ਜੋਗਿੰਦਰ ਸੁਨਾਮ ) : ਭਾਰਤੀਯ ਜਨਤਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ ਜਿਸ ਦੀ ਸ਼ੁਰੂਆਤ ਭਾਜਪਾ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਪਹਿਲਾ ਬੂਟਾ ਲਗਾਕੇ ਸ਼ੁਰੂਆਤ ਕੀਤੀ ਗਈ। ਭਾਜਪਾ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਕਿਹਾ ਕਿ ਯੁਵਾ ਮੋਰਚਾ ਵੱਲੋਂ ਬੂਟੇ ਲਗਣਾ ਬਹੁਤ ਹੀ ਸਲਾਘਾ ਯੋਗ ਕਦਮ ਹੈ ਅਤੇ ਇਸ ਦੀ ਪਾਲਣਾ ਕਰਨ ਦਾ ਸੰਕਲਪ ਲੈਕੇ ਯੁਵਾ ਮੋਰਚਾ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਭਾਜਪਾ ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਜਿਲਾ ਕੈਸ਼ੀਅਰ ਭਗਵਾਨ ਦਾਸ ਕਾਨਸਲ ਨੇ ਯੁਵਾ ਮੋਰਚਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਮ ਕੇ ਤਾਰੀਫ ਕੀਤੀ ਅਤੇ ਆਪਣੇ ਵਲੋਂ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ। ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਨੇ ਆਏ ਹੋਏ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦ ਹੀ ਸਾਰੇ ਜਿਲੇ ਵਿੱਚ ਬੂਟੇ ਲਗਾਨ ਅਤੇ ਪਾਲਣ ਦੀ ਜਿੰਮੇਵਾਰੀ ਉਹ ਆਪਣੇ ਸਾਥੀਆ ਨਾਲ ਨਿਭਾਉਣ ਗੇ।ਇਸ ਮੌਕੇ ਤੇ ਯੁਵਾ ਮੋਰਚਾ ਨੇਤਾ ਰਜਤ ਸ਼ਰਮਾ,ਧੀਰਜ ਗੋਇਲ,ਯੁਵਾ ਮੋਰਚਾ ਸੁਨਾਮ ਦੇ ਪ੍ਰਧਾਨ ਮੋਹਿਤ ਗਰਗ ਅਤੇ ਹੋਰ ਭੀ ਮੈਂਬਰ ਮੌਜ਼ੂਦ ਸੀ।

NO COMMENTS