ਬੁਢਲਾਡਾ ਵਿਚ ਮਾਨਸਿਕ ਤੋਰ ਤੇ ਪ੍ਰੇਸ਼ਾਨ ਗਰੇਜੂਏਟ ਲੜਕੀ ਨੇ ਕੀਤੀ ਆਤਮਹੱਤਿਆ

0
241

ਬੁਢਲਾਡਾ  28 ਫਰਵਰੀ  (ਸਾਰਾ ਯਹਾ /ਅਮਨ ਮਹਿਤਾ)  ਆਪਣੀ ਅਗਲੇਰੀ ਪੜਾਈ ਦਾ ਖਰਚਾ ਚਲਾਉਣ ਲਈ ਸਿਲਾਈ ਕਢਾਈ ਦਾ ਕੰਮ ਕਰਨ ਵਾਲੀ 21 ਸਾਲਾਂ ਨੌਜਵਾਨ ਲੜਕੀ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਨੇੜਲੇ ਪਿੰਡ ਗੁਰਨੇ ਖੁਰਦ ਵਿਖੇ ਜੱਸੀ (ਕਾਲਪਨਿਕ ਨਾਮ) ਜ਼ੋ ਬੀ ਏ ਦੀ ਪੜਾਂਈ ਮੁਕੰਮਲ ਕਰਨ ਉਪਰੰਤ ਆਪਣੀ ਅਗਲੇਰੀ ਪੜਾਈ ਲਈ ਸਿਲਾਈ ਕਢਾਈ ਦਾ ਕੰਮ ਕਰਦੀ ਸੀ ਜ਼ੋ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਚੱਲੀ ਆ ਰਹੀ ਸੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਮਾਤਾ ਦੇ ਬਿਆਨ ਤੇ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਧਾਰਾ 174 ਦੀ ਕਾਰਵਾਈ ਅਧੀਨ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾ ਨੂੰ ਸੋਪ ਦਿੱਤੀ ਹੈ। ਮ੍ਰਿਤਕ ਦਾ ਪਿਤਾ ਇੱਕ ਦੁਰਘਟਨਾ ਦੌਰਾਨ ਲੰਮੇ ਸਮੇਂ ਤੋਂ ਅਗਹੀਣ ਵਜੋ ਵੀਲ ਚੇਅਰ ਤੇ ਹੀ ਰਹਿੰਦਾ ਹੈ। ਮ੍ਰਿਤਕ ਆਪਣੇ ਪਿੱਛੇ ਭਰਾ ਅਤੇ ਮਾਤਾ ਪਿਤਾ ਛੱਡ ਗਈ ਹੈ।

LEAVE A REPLY

Please enter your comment!
Please enter your name here