
ਬੁਢਲਾਡਾ 30 ਮਈ(ਸਾਰਾ ਯਹਾਂ/ਅਮਨ ਮਹਿਤਾ): ਸਿਖਿਆ ਵਿਭਾਗ ਦੇ ਦਿਸਾ ਨਰਦੇਸ ਮੁਤਾਬਕ ਸਰਕਾਰੀ ਸਕੂਲ ਵਿੱਚ ਇੰਗਲਿਸ਼ ਕਮਿਊਨੀਕੇਸ਼ਨ ਸਕਿਲ ਵਿਕਸਿਤ ਕਰਨ ਲਈ ਅਪਰੈਲ ਮਈ ਮਹੀਨੇ ਵਿੱਚ ਹਰ ਇਕ ਸਰਕਾਰੀ ਸਕੂਲ ਵਿਚ ਸੋ ਐਡ ਟੈਲ,ਪਬਲਿਕ ਸਪਿਕਿੰਗ ਇੰਗਲਿਸ਼ ਸਪਿਕਿੰਗ ਵੀਡੀਓ ਬਣਾਉਣ ਦਾ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਬੁਢਲਾਡਾ ਬਲਾਕ ਦੇ ਛੇਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਖ ਵਖ ਵਿਸਿਆ ਦੇ ਉਪਰ ਆਪਣੀ ਆ ਇੰਗਲਿਸ਼ ਸਪਿਕਿੰਗ ਵੀਡੀਓ ਬਣਾ ਕੇ ਵਟਸੈਪ ਗਰੁੱਪ ਰਾਹੀਂ ਭੇਜੀਆ ਗਈਆ ਇਹਨਾਂ ਨੂੰ ਫੇਸਬੁਕ ਲਿੰਕ ਰਾਹੀਂ ਵੀ ਦੇਖਿਆ ਜਾ ਸਕਦਾ ਹੈ ਲੋਕ ਇਹ ਵੀਡੀਓ ਦੇਖ ਕੇ ਆਪਣੇ ਬਚਿਆ ਨੂੰ ਸਰਕਾਰੀ ਸਕੂਲਾਂ ਵਿਚ ਦਾਖਲੇ ਲਈ ਤਿਆਰ ਹੁੰਦੇ ਹਨ । ਲੋਕਾਂ ਦਾ ਸਰਕਾਰੀ ਸਕੂਲਾਂ ਵਿਚ ਵਿਸਵਾਸ ਬਣ ਰਿਹਾ ਹੈ ਬੁਢਲਾਡਾ ਬਲਾਕ ਦੇ ਬੀ ਐਮ ਡਾ ਵਨੀਤ ਕੁਮਾਰ ਆਪਣੇ ਬਲਾਕ ਦੇ ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਸਪਿਕਿੰਗ ਨੂੰ ਪ੍ਰਫੁੱਲਿਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਡਾ ਵਨੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਬੁਢਲਾਡਾ ਬਲਾਕ ਦੇ ਦੌ ਹਜਾਰ( ਲਗਭਗ) ਬਚਿਆਂ ਨੇ ਸੌ ਐਡ ਟੈਲ ਇੰਗਲਿਸ਼ ਸਪਿਕਿੰਗ ਦੀ ਵੀਡੀਓ ਬਣਾਉਣ ਵਿੱਚ ਸਫਲ ਰਹੇ। ਬਚਿਆਂ ਨੂੰ ਸਮੇ ਸਮੇਂ ਡਾ ਵਨੀਤ ਕੁਮਾਰ ਬੀ ਐਮ ਬੁਢਲਾਡਾ ਦੁਆਰਾ ਗਾਈਡ ਕੀਤਾ ਗਿਆ। ਡਾ ਵਨੀਤ ਕੁਮਾਰ ਦੁਆਰਾ ਇੰਗਲਿਸ਼ ਸਪਿਕਿੰਗ ਦੀ ,ਭਾਸਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਲਾ ਸਿਖਿਆ ਅਫਸਰ ਸੈ ਸਿਖਿਆ ਅੰਜੂ ਗੁਪਤਾ, ਡਿਪਟੀ ਡੀ ੳ ਜਗਰੂਪ ਭਾਰਤੀ, ਡੀ ਐਮ ਬਲਜਿੰਦਰ ਸਿੰਘ ਜੋੜਕੀਆ, ਡਾਇਟ ਪਿਸੀਪਲ ਬੂਟਾ ਸਿੰਘ, ਸਸਸ ਕੋ ਸਿਖਿਆ ਬੁਢਲਾਡਾ ਦੇ ਪਿਸੀਪਲ ਵਿਜੇ ਕੁਮਾਰ ਆਦਿ ਨੇ ਇੰਗਲਿਸ਼ ਸਪਿਕਿੰਗ ਵੀਡੀਓ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਡਾ ਵਨੀਤ ਕੁਮਾਰ ਦੁਆਰਾ ਇੰਗਲਿਸ਼ ਸਪਿਕਿੰਗ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ।
