*ਬੁਢਲਾਡਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੇ ਸੰਭਾਲਿਆ ਅਹੁਦਾ*

0
158

ਬੁਢਲਾਡਾ 26 ਅਪ੍ਰੈਲ  (ਸਾਰਾ ਯਹਾਂ/ਅਮਨ ਮਹਿਤਾ l)ਪੰਜਾਬ ਅੰਦਰ ਫਰਵਰੀ ਮਹੀਨੇ ਹੋਈਆਂ ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਹੁਣ ਵੱਖ-ਵੱਖ ਸ਼ਹਿਰਾਂ ਅੰਦਰ ਨਗਰ ਕੌਂਸਲ ਦੇ ਪ੍ਰਧਾਨਾਂ ਅਤੇ ਮੀਤ ਪ੍ਰਧਾਨਾਂ ਦੀਆਂ ਤਾਜੋਪੋਸ਼ੀਆਂ ਦਾ ਸਿਲਸਿਲਾ ਜੋਰਾਂ ‘ਤੇ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀਂ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਅਤੇ ਉੱਪ ਪ੍ਰਧਾਨ ਦੀ ਹੋਈ ਚੋਣ ਵਿੱਚ ਵਾਰਡ ਨੰਬਰ 17 ਦੇ ਅਜ਼ਾਦ ਕੌਂਸਲਰ ਸੁਖਪਾਲ ਸਿੰਘ ਨੂੰ ਨਗਰ ਕੌਂਸਲ ਦਾ ਪ੍ਰਧਾਨ, ਕਾਂਗਰਸ ਪਾਰਟੀ ਦੇ ਵਾਰਡ ਨੰਬਰ 16 ਦੇ ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 2 ਦੇ ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਦਫ਼ਤਰ ਵਿਖੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ (ਸੁਭਾਸ ਵਰਮਾ) ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਸੁਖਪਾਲ ਸਿੰਘ ਨੇ ਸਵੀਟੀ ਦੇ ਹਾਰ ਪਾਉਂਦਿਆਂ ਵਧਾਈਆਂ ਦਿੱਤੀਆਂ, ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਹਰਬੰਸ ਸਿੰਘ ਖਿਪਲ, ਲਵਲੀ ਬੋੜਾਵਾਲੀਆਂ, ਦੀਪੂ ਬੋੜਾਵਾਲੀਆ, ਰਾਜ ਕੁਮਾਰ ਬੱਛੋਆਣਾ, ਜੱਸੀ ਸੈਣੀ  ਤੋਂ ਇਲਾਵਾ ਕੋਸਲਰਾਂ ਅਤੇ ਸ਼ਹਿਰ ਵਾਸੀਆਂ ਨੇ ਬੁਢਲਾਡਾ , ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਤਾਜਪੋਸ਼ੀ ਸਮਾਗਮ ‘ਚ ਆਪੋ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਵਿੰਦਰਦੀਪ ਸਿੰਘ ਸਵੀਟੀ ਨੇ ਕਿਹਾ ਕਿ ਜਿਸ ਵਿਸ਼ਵਾਸ ਸਦਕਾ ਸ਼ਹਿਰ ਵਾਸੀਆਂ ਤੇ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੇ ਸਿਰ ਤੇ ਸੀਨੀਅਰ ਮੀਤ ਪ੍ਰਧਾਨਗੀ ਦਾ ਤਾਜ ਰੱਖਿਆ ਹੈ, ਉਹ ਇਸ ਵਿਸ਼ਵਾਸ ਨੂੰ ਕਦੇ ਨਹੀਂ ਟੁੱਟਣ ਦੇਣਗੇ ਸਗੋ ਤਨੋ-ਮਨੋ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਪਦਵੀ ਦੀ ਸਹੀ ਵਰਤੋਂ ਕਰਦਿਆਂ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਅਤੇ ਸ਼ਹਿਰ ਦੀ ਸਫਾਈ ਅਤੇ ਵਿਕਾਸ ਵਿੱਚ ਹੋਰ ਤੇਜ਼ੀ ਲਿਆ ਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਕਾਂਗਰਸ ਪਾਰਟੀ ਦੀਆਂ ਹੋਰ ਪ੍ਰਮੁੱਖ ਸਖਸੀਅਤਾਂ ਤੇ ਬੁਢਲਾਡਾ ਦੇ ਕੌਂਸਲਰਾਂ ਨੇ ਸ਼੍ਰ: ਸਵੀਟੀ ਨੂੰ ਫੁੱਲਾਂ ਤੇ ਰੁਪਇਆਂ ਦੇ ਹਾਰ ਪਹਿਨਾ ਕੇ ਸਤਿਕਾਰ ਸਹਿਤ ਨਗਰ ਕੌਂਸਲ ਦੇ ਦਫਤਰ ਦੀ ਕੁਰਸੀ ਤੇ ਵਿਰਾਜਮਾਨ ਕੀਤਾ। ਇਸ ਮੌਕੇ ਨਗਰ ਕੌਂਸਲਰ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਨੂੰ ਤਾਜਪੋਸ਼ੀ ਤੇ ਵਧਾਈਆ ਦੇਣ ਵਾਲੀਆ ਦੀ ਕਾਫੀ ਵੱਡੀ ਭੀੜ ਵੀ ਜੁਟੀ ਰਹੀ। ਅੱਜ ਦੇ ਇਸ ਤਾਜਪੋਸ਼ੀ ਸਮਾਗਮ ਦੌਰਾਨ ਬੁਢਲਾਡਾ ਦੇ ਕੌਂਸਲਰਾਂ ਨੇ ਵੀ ਹਰ ਟਾਇਮ ਸ਼ਹਿਰ ਦੇ ਵਿਕਾਸ ਲਈ ਲਾਮਵੰਦ ਹੋ ਕੇ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸਾਡੀ ਟੀਮ ਨਾਲ ਗਲੱਬਾਤ ਕਰਦਿਆ ਬੁਢਲਾਡਾ ਦੇ ਕੌਂਸਲਰ ਪ੍ਰੇਮ ਨੇ ਕਿਹਾ ਕਿ ਉਹ ਹਰ ਟਾਇਮ ਸ਼ਹਿਰ ਦੇ ਵਿਕਾਸ ਲਈ ਬੁਢਲਾਡਾ ਦੇ ਨਿਵ-ਨਿਯਕੁਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਆਉਣ ਵਾਲੇ ਪੰਜ ਸਾਲਾਂ ਅੰਦਰ ਬੁਢਲਾਡਾ ਦੀ ਨਵ ਨਿਯੁੱਕਤ ਕੌਂਸਲਰਾਂ ਦੀ ਟੀਮ ਸ਼ਹਿਰ ਲਈ ਕੀ ਨਵਾ ਕਰਕੇ ਦਿਖਾਉਦੀ ਹੈ, ਇਹ ਤਾਂ ਆਉਣ ਵਾਲਾ ਟਾਈਮ ਹੀ ਦਸੇਗਾ।

LEAVE A REPLY

Please enter your comment!
Please enter your name here