
ਬੁਢਲਾਡਾ 3 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਘੋਸਿਤ ਕੀਤੇ ਗਏ 12ਵੀਂ ਕਲਾਸ ਦੇ ਨਾਨ ਮੈਡੀਕਲ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਬੁਢਲਾਡਾ ਦੀ ਅਰਸਦੀਪ ਕੋਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਮੁਕੇਸ ਕੁਮਾਰ ਸਿੰਗਲਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਉਨ੍ਹਾ ਕਿਹਾ ਕਿ ਅਰਸਦੀਪ ਇਸ ਤੋਂ ਪਹਿਲਾ 10ਵੀਂ ਕਲਾਸ ਦੇ ਨਤੀਜੇ ਵਿੱਚੋਂ ਪੰਜਾਬ ਵਿੱਚੋਂ ਤੀਸਰੇ ਸਥਾਨ ਤੇ ਰਹੀ ਸੀ। ਸਫਲ ਕਿਸਾਨ ਬੂਟਾ ਸਿੰਘ ਦੇ ਘਰ ਇਸ ਹੋਣਹਾਰ ਪੁੱਤਰੀ ਅਰਸਦੀਪ ਨੇ ਦੇਸ ਦੀ ਖੁਸਹਾਲੀ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਮਾਨਵ ਸੇਵਾ ਦਾ ਜਨੂਨ ਸਵਾਰ ਹੈ। ਅਰਸਦੀਪ ਨੇ ਇਸ ਸਫਲਤਾ ਤੇ ਸਕੂਲ ਦੇ ਪ੍ਰਿੰਸੀਪਲ ਮੁਕੇਸ ਕੁਮਾਰ, ਸੁਨੀਤਾ ਰਾਣੀ, ਅਮਿਤ ਮਹਿਤਾ, ਬਿਮਲ ਜੈਨ, ਰਾਜਵੀਰ ਕੋਰ ਆਪਣੇ ਮਾਤਾ ਪਿਤਾ ਨੂੰ ਇਸ ਸਫਲਤਾ ਦਾ ਸਿਹਰਾ ਬੰਨਿਆ ਹੈ।

*ਅਰਸਦੀਪ ਆਈ ਏ ਐਸ ਅਫਸਰ ਬਣਨਾ ਚਾਹੁੰਦੀ ਹੈ –*
ਪੰਜਾਬ ਵਿੱਚੋਂ 12ਵੀਂ ਕਲਾਸ ਨਾਨ ਮੈਡੀਕਲ ਗਰੁੱਪ ਦੀ ਵਿਦਿਆਰਥਣ ਅਰਸਦੀਪ ਦੇ ਘਰ ਅੱਜ ਵਧਾਈ ਦੇਣ ਵਾਲਿਆਂ ਦਾ ਜਿੱਥੇ ਤਾਤਾਂ ਲੱਗੀਆਂ ਹੋਇਆ ਸੀ ਉੱਥੇ ਉਨ੍ਹਾਂ ਦੱਸਿਆ ਕਿ ਉਹ ਲੋੜਵੰਦ ਲੋਕਾ ਦੀ ਅਵਾਜ ਬਣਕੇ ਉਨ੍ਹਾ ਦੀ ਮਦਦ ਕਰਨ ਲਈ ਆਈ ਏ ਐਸ ਅਫਸਰ ਬਣਨ ਦਾ ਟੀਚਾ ਹੈ। ਪਿਤਾ ਬੂਟਾ ਸਿੰਘ ਨੇ ਕਿਹਾ ਕਿ ਲੜਕੀ ਨੂੰ ਉਸਦੇ ਮੁਕਾਮ ਤੱਕ ਪਹੁੰਚਾਉਣ ਲਈ ਪੂਰਾ ਪਰਿਵਾਰ, ਪਿੰਡ ਅਤੇ ਪੰਚਾਇਤ ਅਤੇ ਉਸਦੇ ਅਧਿਆਪਕ ਹਮੇਸਾ ਮਾਰਗਦਰਸਨ ਕਰਦੇ ਰਹਿਣਗੇ। ਐਡਵੋਕੇਟ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਬੀਰੋਕੇ ਕਲਾ ਲਈ ਮਾਣ ਦੀ ਗੱਲ੍ਹ ਹੈ ਕਿ ਅਰਸਦੀਪ ਦੇ ਕਾਰਨ ਅੱਜ ਪਿੰਡ ਦਾ ਨਾਮ ਪੂਰੇ ਪੰਜਾਬ ਅਤੇ ਭਾਰਤ ਵਿੱਚ ਸੁਰਖਿਆ ਵਿੱਚ ਆ ਚੁੱਕਾ ਹੈ। ਇਸ ਮੌਕੇ ਤੇ ਪੰਚ ਦਰਸਨ ਸਿੰਘ, ਪੰਚ ਗੁਰਵਿੰਦਰ ਸਿੰਘ ਆਦਿ ਨੇ ਵੀ ਵਧਾਈ ਦਿੱਤੀ।
