*ਪੰਜਾਬ ਦੇ ਲੋਕ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ੇ ਖ਼ਤਮ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਤੋਂ ਮੰਗਦੇ ਨੇ ਜਵਾਬ-ਹਰਜੀਤ ਕਾਲਾ*

0
24

ਬੁਢਲਾਡਾ 2 ਅਗਸਤ (ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਮੰਗਦੇ ਨੇ ਜਵਾਬ, ਨਸਿਆ ਚ ਗੁਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਤੇ ਗੁਟਕਾ ਸਾਹਿਬ ਦੀ ਸੌਹ ਚੁੱਕ ਕੇ ਨਸੇ ਖਤਮ ਕਰਨ ਵਾਲਾ ਮੁੱਖ ਮੰਤਰੀ ਜਵਾਬ ਦੇਵੇ, ਕਿ ਨਸਿਆ ਦਾ ਖਾਤਮਾ ਕਦੋਂ ਹੋਵੇਗਾ। ਇਹਨਾ ਸ਼ਬਦਾ ਦਾ ਪ੍ਰਗਟਾਵਾ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਹਰਜੀਤ ਸਿੰਘ ਕਾਲਾ ਨੇ ਕਹੇ। ਉਨ੍ਹਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਿਆਦਾਤਰ ਕੰਮ ਬਾਦਲ ਸਰਕਾਰ ਵਲੋਂ ਸ਼ੁਰੂ ਕੀਤੀਆ ਵੱਖ ਵੱਖ ਭਲਾਈ ਸਕੀਮਾਂ ਬੰਦ ਕਰਨ ਤੇ ਹੀ ਕੀਤਾ ਹੈ। ਜਿਵੇ ਆਮ ਲੋਕਾ ਦੀ ਨੇੜਿਓ ਪਹੁੰਚ ਲਈ ਬਣਾਏ ਸੇਵਾ ਕੇਂਦਰ ਬੰਦ, ਸ਼ਗਨ ਸਕੀਮ ਬੰਦ, ਪੀਣ ਵਾਲੇ ਪਾਣੀ ਲਈ ਸਥਾਪਿਤ ਕੀਤੇ ਆਰ ਓ ਬੰਦ,ਆਟਾ ਦਾਲ ਸਕੀਮ ਦੇ ਅੱਧੇ ਤੋਂ ਵੱਧ ਕਾਰਡ ਬੰਦ, ਲੋੜਵੰਦਾਂ ਦੀਆ ਪੈਨਸ਼ਨਾ ਵੱਡੇ ਪੱਧਰ ਤੇ ਬੰਦ ਕਰਨਾ ਆਦਿ ਹਨ। ਪੰਜਾਬ ਦਾ ਹਰ ਮੁਲਾਜਮ ਅਤੇ ਹੋਰ ਵਰਗ ਹੱਕੀ ਮੰਗਾਂ ਲਈ ਸੜਕ ਤੇ ਉੱਤਰ ਆਏ ਹਨ ਪਰੰਤੂ ਕੈਪਟਨ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਡੰਡੇ ਦੇ ਜੋਰ ਤੇ ਬੰਦ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਰ ਵਰਗ ਦੇ ਹਿੱਤਾ ਦੀ ਰਾਖੀ ਕਰਦਿਆਂ ਹਮੇਸਾ ਸੰਘਰਸਸੀਲ ਲੋਕਾਂ ਦੇ ਨਾਲ ਖੜੇਗੀ। ਉਹਨਾ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਲੋਕ ਭਲਾਈ ਸਕੀਮਾ ਮੁੜ ਸ਼ੁਰੂ ਕਰਨ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਅਕਾਲੀ ਬਸਪਾ ਗਠਜੋੜ ਦਾ ਸਾਥ ਦਿਓ ਤਾਂ ਕਿ ਪਿਛਲੇ ਲਗਾਤਾਰ ਦਸ ਸਾਲਾਂ ਦੀ ਤਰਾ ਪੰਜਾਬ ਤਰੱਕੀ ਦੇ ਰਾਹ ਤੇ ਲੈ ਕੇ ਚੱਲੀਏ।  ਉਨ੍ਹਾ ਕਿਹਾ ਕਿ ਬੂਥ ਪੱਧਰ ਤੇ ਨੌਜਵਾਨ ਵਰਗ ਨੂੰ ਮਜਬੂਤ ਕਰਨ ਲਈ ਬੂਥ ਕਮੇਟੀਆਂਦਾ ਗਠਨ ਕੀਤਾ ਜਾਵੇਗਾ। 

LEAVE A REPLY

Please enter your comment!
Please enter your name here