ਬੁਢਲਾਡਾ ਦੀ ਸਾਰੀਆਂ ਸਮਾਜਸੇਵੀ ਸੰਸਥਾਵਾਂ ਨੇ ਮਿਲ ਕੇ ਬੱਚਿਆਂ ਦਾ ਕੀਤਾ ਸਨਮਾਨ

0
181

ਬੁਢਲਾਡਾ ਜੁਲਾਈ 26  (ਸਾਰਾ ਯਹਾ, ਅਮਨ ਮਹਿਤਾ) ਮਾਨਸਾ ਜ਼ਿਲ੍ਹੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਨੇ 12ਵੀਂ ਦੀ ਪ੍ਰੀਖਿਆ ਵਿੱਚੋਂ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਮੱਲ੍ਹਾ ਮਾਰੀਆਂ ਹਨ। ਸ਼ਹੀਦ ਕੈਪਟਨ ਕੇ ਕੇ ਗੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਸਿਮਰਜੀਤ ਕੌਰ ਸਪੁੱਤਰੀ ਸਤਨਾਮ ਸਿੰਘ, ਵਾਸੀ ਬੋਹਾ ਰੋਡ ਬੁਢਲਾਡਾ ਨੇ 450 ਵਿਚੋਂ 449 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਦੂਜਾ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਆਪਣੇ ਅਧਿਆਪਕਾਂ ਸਮੇਤ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਸ ਬੱਚੀ ਦਾ ਹੌਂਸਲਾ ਵਧਾਉਣ, ਉਸਦੀ ਮਿਹਨਤ ਦੀ ਦਾਦ ਦੇਣ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕਰਨ ਅੱਜ ਬੁਢਲਾਡਾ ਦੀਆਂ ਸਾਰੀਆਂ ਮੋਹਰੀ ਸਮਾਜ ਸੇਵੀ ਸੰਸਥਾਵਾਂ ਇਕੱਠੇ ਹੋ ਕੇ ਬੇਟੀ ਦਾ ਸਨਮਾਨ ਕਰਨ ਉਸਦੇ ਘਰ ਪਹੁੰਚੀਆਂ। ਇਸ ਵਿੱਚ ਨੇਕੀ ਫਾਉਂਡੇਸ਼ਨ ਬੁਢਲਾਡਾ ਦੀ ਟੀਮ ਤੋਂ ਇਲਾਵਾ ਮਾਤਾ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕੌਂਸਲ, ਮਾਤਾ ਗੁਜ਼ਰੀ ਜੀ ਭਲਾਈ ਕੇਂਦਰ, ਭਾਰਤ ਵਿਕਾਸ ਪ੍ਰੀਸ਼ਦ, ਨਗਰ ਸੁਧਾਰ ਸਭਾ, ਬੁਢਲਾਡਾ ਸਾਈਕਲ ਗਰੁੱਪ ਅਤੇ ਰੱਬ ਦਾ ਬੰਦਾ ਲੋਕ ਭਲਾਈ ਕਲੱਬ ਦੇ ਆਗੂ ਮੌਜੂਦ ਸਨ।ਇਸਤੋਂ ਇਲਾਵਾ ਨੇਕੀ ਫਾਉਂਡੇਸ਼ਨ ਵੱਲੋਂ 12ਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ਭਰ ਵਿੱਚ ਚੰਗੇ ਸਥਾਨ ਪ੍ਰਾਪਤ ਕਰਨ ਵਾਲੀਆਂ ਜ਼ਿਲ੍ਹਾ ਮਾਨਸਾ ਦੀਆਂ ਬੇਟੀਆਂ ਜਸਪ੍ਰੀਤ ਕੌਰ ਬਾਜੇਵਾਲਾ, ਗੁਰਪ੍ਰੀਤ ਕੌਰ ਰਿਓਂਦ ਕਲਾਂ, ਸਰਵਾਇਵਲ ਬੁਢਲਾਡਾ, ਰਮਨਦੀਪ ਕੌਰ ਆਲਮਪੁਰ ਮੰਦਰਾਂ, ਹਰਦੀਪ ਕੌਰ, ਅਮਨਦੀਪ ਕੌਰ, ਲਖਵਿੰਦਰ ਕੌਰ ਅਤੇ ਬੇਅੰਤ ਕੌਰ ਬਾਜੇਵਾਲਾ ਦਾ  ਵੀ ਸਨਮਾਨ ਕੀਤਾ ਗਿਆ।ਬਲ਼ਦੇਵ ਕੱਕੜ ਮੇਂਬਰ  ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਸਾਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।ਅਸੀਂ ਜੋ ਵੀ ਮਦੱਦ ਹੋਵੇ ਤਾਂ ਬਾਲ ਭਲਾਈ ਕਮੇਟੀ ਮਾਨਸਾ ਹਰ ਵਕਤ ਹਾਜਰ ਹੈ।

LEAVE A REPLY

Please enter your comment!
Please enter your name here