*ਬੁਢਲਾਡਾ ਤੋਂ ਅਗਰੋਹਾ ਧਾਮ ਲਈ ਪਹਿਲੀ ਬੱਸ ਯਾਤਰਾ ਐਤਵਾਰ ਨੂੰ*

0
23

।ਬੁਢਲਾਡਾ 14 ਅਕਤੂਬਰ (ਸਾਰਾ ਯਹਾਂ/ ਅਮਨ ਮੇਹਤਾ ) ਅੱਗਰਵਾਲ ਸਮਾਜ ਦੀ ਜਨਮਭੂਮੀ ਅਤੇ ਕੁੱਲਪਿਤਾ ਮਹਾਰਾਜਾ ਅੱਗਰਸੈਨ ਜੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਮਿਤੀ 17—10—2021 ਦਿਨ ਐਤਵਾਰ ਨੂੰ ਬੁਢਲਾਡਾ ਤੋਂ ਅਗਰੋਹਾ ਧਾਮ ਲਈ ਪਹਿਲੀ ਬੱਸ ਯਾਤਰਾ ਜਾਵੇਗੀ। ਇਸ ਮੌਕੇ ਸਮਾਜ ਸੇਵੀ   ਰਜਿੰਦਰ ਗੋਇਲ ਦਾ ਕਹਿਣਾ ਹੈ ਕਿ ਅੱਜ ਦੀ ਜਿਆਦਾਤਰ ਨਵੀਂ ਪੀੜ੍ਹੀ ਨੂੰ ਅੱਗਰਵੰਸ਼ ਦੇ ਸੰਸਥਾਪਕ ਮਹਾਰਾਜਾ ਅੱਗਰਸੈਨ ਜੀ ਦੇ ਜੀਵਨ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ, ਨਾ ਹੀ ਉਨ੍ਹਾਂ ਮਹਾਰਾਜਾ ਅੱਗਰਸੈਨ ਜੀ ਵੱਲੋਂ  ਚਲਾਈਆਂ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੈ। ਜਿਨ੍ਹਾਂ ਤੋਂ ਸਿੱਖਿਆ ਲੈ ਕੇ ਹੀ ਅੱਗਰਵਾਲ ਸਮਾਜ ਪੂਰੇ ਭਾਰਤ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਆਪਣੇ ਬੱਚਿਆਂ ਨੂੰ ਆਪਣੇ ਸਮਾਜ ਅਤੇ ਧਰਮ ਬਾਰੇ ਰੂਚੀ ਪੈਦਾ ਕਰਨਾ ਮਾਂ—ਬਾਪ ਦਾ ਮੁੱਢਲਾ ਫਰਜ ਹੁੰਦਾ ਹੈ ਪਰ ਅੱਜ ਕੱਲ੍ਹ ਆਪਣੇ ਅੱਗਰਵਾਲ ਭਰਾ ਵੀ ਅਗਰੋਹਾ ਨਹੀਂ ਜਾਂਦੇ ਜਾਂ ਅਗਰੋਹਾ ਧਾਮ ਗਏ ਨੂੰ ਕਈ ਕਈ ਸਾਲ ਹੋ ਗਏ ਹਨ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਅਗਰੋਹਾ ਧਾਮ ਵਿਖੇ ਐਤਵਾਰ ਨੂੰ ਬੱਸ ਲਿਜਾਈ ਜਾ ਰਹੀ ਹੈ ਜ਼ੋ ਸ਼ਹਿਰ ਦੇ ਐਚ.ਡੀ.ਐਫ.ਸੀ. ਬੈਂਕ ਕੋਲੋ ਸਵੇਰੇ 8 ਵਜੇ ਚੱਲੇਗੀ ਅਤੇ ਕਾਂਜਲਾ ਧਾਮ ਵਿਖੇ ਬਾਲਾ ਜੀ ਦੇ ਦਰਸ਼ਨ ਕਰਨ ਉਪਰਾਂਤ ਬੁਢਲਾਡਾ ਵਾਪਿਸ ਪਰਤੇਗੀ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰੀਆਂ ਲਈ ਦੁਪਿਹਰ ਦੇ ਖਾਣੇ ਅਤੇ ਚਾਹ—ਪਾਣੀ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਸਮੇਂ ਸਮੇਂ ਤੇ ਇਸੇ ਤਰ੍ਹਾਂ ਅਗਰੋਹਾ ਧਾਮ ਲਈ ਬੱਸ ਯਾਤਰਾਂ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ। ਉਨ੍ਹਾਂ ਕਿਹਾ ਕਿ 2—4 ਮਹੀਨਿਆ ਵਿੱਚ ਸਾਨੂੰ ਅਗਰੋਹਾ ਧਾਮ ਦਰਸ਼ਨਾਂ ਲਈ ਪਰਿਵਾਰ ਸਹਿਤ ਜਰੂਰ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here