*ਬੁਢਲਾਡਾ ‘ਚ ਲੋਕਾਂ ਦੀ ਲੁਕਵੇਂ ਢੰਗ ਨਾਲ ਹੋ ਰਹੀ ਹੈ ਸਰੇਆਮ ਲੁੱਟ*

0
29

ਬੁਢਲਾਡਾ – 20 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ) – ਕਰੋਨਾ ਮਹਾਮਾਰੀ ਤੋਂ ਬਾਅਦ ਅੱਜ ਵੱਧਦੀ ਜਾ ਰਹੀ ਮਹਿੰਗਾਈ ਨੇ ਲੋਕਾਂ ਨੂੰ ਕੱਖੋਂ ਹੋਲਾ ਕਰ ਦਿੱਤਾ ਹੈ ਉੱਥੇ ਲੋਕਾਂ ਦੀ ਲੁਕਵੇ ਢੰਗਾ ਨਾਲ ਸਰੇਆਮ ਲੁੱਟ ਹੋ ਰਹੀ ਹੈ। ਜਿਸ ਕਾਰਨ ਲੋਕ ਆਰਥਿਕ ਤੌਰ ਤੇ ਦੋਹਰੀ ਮਾਰ ਝੱਲ ਰਹੇ ਹਨ। ਜਾਣਕਾਰੀ ਅਨੁਸਾਰ ਕੁੱਝ ਲੋਕਾਂ ਨੇ ਦੱਸਿਆ ਕਿ ਪਹਿਲਾ ਤਾਂ ਲੋਕ ਕਰੋਨਾ ਮਹਾਮਾਰੀ ਕਾਰਨ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਸਨ ਅਤੇ ਹੁਣ ਸਰਕਾਰ ਵੱਲੋਂ ਲਗਾਏ ਜਾ ਰਹੇ ਦਿਨੋ ਦਿਨ ਟੈਕਸ ਅਤੇ ਹਰ ਇੱਕ ਸਮਾਨ ਦੀਆਂ ਵੱਧ ਰਹੀਆ ਕੀਮਤਾਂ ਕਾਰਨ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ ਹੈ। ਉਨ੍ਹਾ ਦੱਸਿਆ ਕਿ ਹਰ ਇੱਕ ਖਾਣ, ਪੀਣ, ਪਹਿਨਣ ਆਦਿ ਵਸਤੂਆਂ ਤੇ ਮਹਿੰਗਾਈ ਨੇ ਆਪਣੀ ਪਕੜ ਕਰ ਲਈ ਹੈ। । ਉਨ੍ਹਾਂ ਦੱਸਿਆ ਕਿ ਮਠਿਆਈਆ, ਸਬਜੀਆਂ, ਕਰਿਆਨੇ ਦਾ ਸਮਾਨ ਸਮੇਤ ਪਹਿਨਣ ਵਾਲੇ ਕੱਪੜੇ ਅਤੇ ਬੂਟ ਆਦਿ ਹਰ ਇੱਕ ਚੀਜ਼ ਦਾ ਰੇਟ ਪਹਿਲਾ ਨਾਲੋ ਦੁੱਗਣਾ ਤਿੱਗਣਾ ਹੋ ਗਿਆ ਹੈ। ਉਨ੍ਹਾ ਦੱਸਿਆ ਕਿ ਜਿਹੜਾ ਸਰੋਂ, ਡਾਲਡਾ, ਰਿਫਾਇਡ ਦਾ ਤੇਲ 100 ਰੁਪਏ ਤੋਂ ਵੀ ਘੱਟ ਰੇਟ ਤੇ ਮਿਲਦਾ ਸੀ ਉਹ ਅੱਜ 150 ਤੋਂ 200 ਰੁਪਏ ਦਾ ਮਿਲਦਾ ਹੈ। ਸਬਜੀਆ ਦੇ ਰੇਟ ਵੀ ਦਿਨੋ ਦਿਨ ਆਸਮਾਨ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿਗਾਈ ਅਤੇ ਉਪਰੋ ਕੰਮ ਕਾਜ ਬਿੱਲਕੁੱਲ ਢੱਪ ਹੋ ਕਾਰਨ ਲੋਕਾਂ ਨੂੰ ਆਪਣੀਆ ਰੋਜਮਰਾ ਦੀਆਂ ਵਸਤੂਆਂ ਲੈਣ ਲਈ ਵੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਇੱਕ ਪੈਕਿੰਗ ਵਾਲੀ ਵਸਤੂ ਦੇ ਤੋਲ ਵਿੱਚ ਉਸਦੇ ਡਿੱਬੇ, ਲਿਫਾਫੇ ਅਤੇ ਪੈਕਟ ਦਾ ਵਜਨ ਵੀ ਤੋਲ ਕੇ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾ ਦੱਸਿਆ ਕਿ ਮਠਿਆਈਆਂ ਵਾਲੀਆਂ ਦੁਕਾਨਾਂ ਤੇ ਡੱਬੇ ਦਾ ਵਜਨ ਅਲੱਗ ਤੋਲਣ ਦੀ ਬਜਾਏ ਮਠਿਆਈ ਦੇ ਤੋਲ ਦੇ ਵਿੱਚ ਹੀ ਤੋਲ ਕੇ ਦੇ ਦਿਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਪੂਰਾ ਸਮਾਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪ੍ਰਤੀ ਕਿਲੋ ਮਠਿਆਈ ਖਰੀਦਣ ਤੇ 20 ਤੋਂ 50 ਰੁਪਏ ਤੱਕ ਵੱਧ ਰੇਟ ਚੁਕਾਉਣਾ ਪੈ ਰਿਹਾ ਹੈ ਜਦੋਂ ਕਿ ਇਹ ਡਿੱਬਾ ਹੋਲਸੇਲ ਵਿੱਚ 6 ਤੋਂ 8 ਰੁਪਏ ਵਿੱਚ ਮਿਲ ਜਾਂਦਾ ਹੈ। ਸਹਿਰਵਾਸੀਆਂ ਨੇ ਸੰਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਇਸ ਪਾਸੇ ਵੱਲ੍ਹ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਨੁੰ ਮਹਿੰਗਾਈ ਤੋਂ ਰਾਹਤ ਮਿਲ ਸਕੇ ਅਤੇ ਵਧੀਆ ਸਮਾਨ ਪੂਰੇ ਰੇਟ ਅਤੇ ਵਜਨ ਵਿੱਚ ਮਿਲ ਸਕੇ ਜਿਸ ਨਾਲ ਲੋਕਾਂ ਦੀ ਲੁੱਟ ਤੋਂ ਬਚਤ ਹੋ ਸਕੇ।ਹੁਣ ਇਹ ਦੇਖਣਾ ਹੋਵੇਗਯਾ ਕੇ   ਮਹਿਕਮਾ  ਕਿ ਕਾਰਵਾਈ ਕਰਦਾ ਹੈ।

LEAVE A REPLY

Please enter your comment!
Please enter your name here