*ਬੀ.ਐਨ.ਗੁਰੂਕੁਲ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਨਵੀਨ ਸਿੰਗਲਾ,ਪ੍ਰਿੰਸੀਪਲ ਦੀਪਿਕਾ ਸਿੰਗਲਾ ਅਤੇ ਵਾਇਸ ਪ੍ਰਿੰਸੀਪਲ ਸੁਖਦੀਪ ਕੌਰ ਦੀ ਰਹਿਨੁਮਾਈ ਹੇਠ ਜਾਦੂ ਦਾ ਸ਼ੋਅ ਦਿਖਾਇਆ*

0
54

ਬੁਢਲਾਡਾ 18 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ)-ਬੀ.ਐਨ.ਗੁਰੂਕੁਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਦੇ ਚੇਅਰਮੈਨ ਸ੍ਰੀ ਨਵੀਨ ਸਿੰਗਲਾ,ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਸਿੰਗਲਾ ਅਤੇ ਵਾਇਸ ਪ੍ਰਿੰਸੀਪਲ ਸੁਖਦੀਪ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਜਾਦੂਗਰ ਕ੍ਰਿਸ਼ਨਾ ਦੇ ਚਲ ਰਹੇ ਜਾਦੂ ਦੇ ਸ਼ੋਅ ਨੂੰ ਦਿਖਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ.ਐਨ.ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ੍ਰੀ ਨਵੀਨ ਸਿੰਗਲਾ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਬੁਢਲਾਡਾ ਵਿਖੇ ਚੱਲ ਰਹੇ ਜਾਦੂਗਰ ਕ੍ਰਿਸ਼ਨਾ ਦੇ ਜਾਦੂ ਦੇ ਸ਼ੋਅ ਨੂੰ ਸਕੂਲ ਦੇ ਬੱਚਿਆਂ ਤੱਕ ਦਿਖਾਉਣ ਦਾ ਮੁੱਖ ਮੰਤਵ ਉਨ੍ਹਾਂ ਨੂੰ ਭਰੂਣ ਹੱਤਿਆ, ਨਸ਼ਾਖੋਰੀ ਤੋਂ ਦੂਰ ਰਹਿਣ ਸੰਬੰਧੀ ਅਤੇ ਸਮਾਜ ਵਿੱਚ ਘੋਰ ਅੰਧ ਵਿਸ਼ਵਾਸਾਂ ਤੋਂ ਸੁਚੇਤ ਰਹਿਣ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਅਨੇਕਾਂ ਮਨਘੜੰਤ ਗੱਲਾਂ ਵਿਰੁੱਧ ਜਾਦੂ ਦੇ ਸ਼ੋਅ ਰਾਹੀਂ ਨੌਜਵਾਨਾਂ ਅਤੇ ਬੱਚਿਆਂ ਨੂੰ ਇਸ ਸਬੰਧੀ ਸੁਚੇਤ ਕਰਨਾ ਇੱਕ ਵਿਸ਼ੇਸ਼ ਉਪਰਾਲਾ ਹੈ। ਉਨ੍ਹਾਂ ਜਾਦੂਗਰ ਕ੍ਰਿਸ਼ਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ੋਅ ਬੱਚਿਆਂ ਦਾ ਮਨੋਰੰਜਨ ਕਰਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਮਾਜਿਕ ਭਾਈਚਾਰਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਕਲਾ ਦੇ ਹੁਨਰ ਅਤੇ ਜਾਦੂ ਦੇ ਅਦਭੁੱਤ ਨਜ਼ਾਰੇ ਨਾਲ ਉਨ੍ਹਾਂ ਪੂਰੇ ਬੁਢਲਾਡਾ ਨਿਵਾਸੀਆਂ ਦਾ ਦਿਲ ਜਿੱਤਿਆ ਹੈ। ਅਜਿਹੇ ਸ਼ੋਅ ਹਰ ਸਾਲ ਕਰਵਾਏ ਜਾਣ ਦਾ ਸੰਦੇਸ਼ ਦਿੱਤਾ। ਜਾਦੂਗਰ ਕ੍ਰਿਸ਼ਨਾ ਨੇ ਬੀ.ਐਨ.ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ੍ਰੀ ਨਵੀਨ ਸਿੰਗਲਾ ਜੀ,ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਸਿੰਗਲਾ, ਵਾਇਸ ਪ੍ਰਿੰਸੀਪਲ ਸੁਖਦੀਪ ਕੌਰ ਅਤੇ ਸਮੂਹ ਸਕੂਲ ਸਟਾਫ਼ ਦੁਆਰਾ ਵਿਦਿਆਰਥੀਆਂ ਨਾਲ ਜਾਦੂ ਦੇ ਸ਼ੋਅ’ਤੇ ਪਹੁੰਚਣ ਉੱਤੇ ਧੰਨਵਾਦ ਕੀਤਾ। ਇਸ ਮੌਕੇ ਜਾਦੂਗਰ ਕ੍ਰਿਸ਼ਨਾ ਦੀ ਮੈਨੇਜਰ ਸ਼ਬਨਮ,ਮੈਡਮ ਕੁਲਦੀਪ ਕੌਰ, ਮੈਡਮ ਅਨਾਮਿਕਾ, ਮੈਡਮ ਗੀਤਾ, ਮੈਡਮ ਮੀਨਾਕਸ਼ੀ, ਮੈਡਮ ਮੋਨਿਕਾ, ਮੈਡਮ ਰੂਬੀ, ਮੈਡਮ ਰੇਣੀ, ਮਾਸਟਰ ਪਵਿੰਦਰ, ਮਾਸਟਰ ਗੁਰਵਿੰਦਰ, ਮੈਡਮ ਨੀਲਮ, ਮਾਸਟਰ ਜਸ਼ਨ , ਮਾਸਟਰ ਜਸਵਿੰਦਰ, ਮਾਸਟਰ ਗੁਰਲਾਲ ਆਦਿ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here