*ਬੀਰੋਕੇ ਕਲਾਂ ਦੇ ਬੱਚੇ-ਬੱਚੀਆਂ ਫੋਜ ਅਤੇ ਪੁਲਿਸ ਵਿੱਚ ਭਰਤੀ ਹੋ ਕੇ ਕਰਨਗੇ ਦੇਸ਼ ਦੀ ਸੇਵਾ: ਮਹੰਤ ਸ਼ਾਂਤਾ ਨੰਦ ਜੀ*

0
98

ਬੁਢਲਾਡਾ 01,ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) —- ਅੱਜ ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਕੋਰਸ ਅਕੈਡਮੀ ਵੱਲੋਂ ਜੋ ਕਿ ਪਿਛਲੇ 4 ਮਹੀਨਿਆਂ ਤੋਂ ਬੱਚੇ-ਬੱਚੀਆਂ ਨੂੰ ਫੋਜ ਅਤੇ ਪੁਲਿਸ ਦੀ ਭਰਤੀ ਲਈ, ਖੇਡਾਂ ਪ੍ਰਤੀ ਵੀ ਫਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਵਿੱਚ 100 ਦੇ ਲਗਭਗ ਬੱਚੇ-ਬੱਚੀਆਂ ਲਾਹਾ ਲੈ ਰਹੇ ਹਨ। ਅੱਜ ਉਨ੍ਹਾਂ ਦੇ ਟਰਇਲ ਕਰਵਉਣ ਲਈ ਅਤੇ ਉਨ੍ਹਾਂ ਬੱਚੇ-ਬੱਚੀਆਂ ਨੂੰ ਪੁਲਿਸ ਦੀ ਭਰਤੀ ਬਾਰੇ ਟਿਪਸ ਦੇਣ ਲਈ ਥਾਣਾ ਸਦਰ ਬੁਢਲਾਡਾ ਦੀ ਐੱਸ.ਐੱਚ.ਓ ਰਮਨਦੀਪ ਕੌਰ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਨੇ ਬੱਚੇ-ਬੱਚੀਆਂ ਨੂੰ ਪੁਲਿਸ ਦੀ ਭਰਤੀ ਅਤੇ ਲਿਖਤੀ ਟੈਸਟ ਸੰਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੁੜੀਆਂ ਅਤੇ ਮੁੰਡਿਆਂ ਦੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪਹਿਲੇ, ਦੂਸਰੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸ਼੍ਰੀਮਾਨ ਮਹੰਤ ਸ਼ਾਂਤਾ ਨੰਦ ਜੀ ਡੇਰਾ ਬਾਬਾ ਹਰੀਦਾਸ ਬਾਬਾ ਪਰਮਾਨੰਦ ਹਵੇਲੀ ਵਾਲਿਆਂ ਨੇ ਇਸ ਅਕੈਡਮੀ ਦੀ ਸ਼ੁਰੂਆਤ ਕਰਨ ਵਾਲੇ ਹਰਬੰਸ ਸਿੰਘ ਅਤੇ ਅਮਨਦੀਪ ਸਿੰਘ ਦੀ ਭਰਪੂਰ ਸਲਾਂਘਾ ਕੀਤੀ ਅਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਨੌਜਵਾਨਾਂ ਦੀ ਮਿਹਨਤ ਰੰਗ ਲਿਆਏਗੀ। ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਦੇ ਬੱਚੇ-ਬੱਚੀਆਂ ਪੰਜਾਬ ਪੁਲਿਸ ਅਤੇ ਫੋਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਗੇ। ਇਸ ਮੌਕੇ ਬਾਬਾ ਜੀ ਵੱਲੋਂ ਟ੍ਰੇਨਿੰਗ ਲੈ ਰਹੇ ਬੱਚੇ-ਬੱਚੀਆਂ ਲਈ ਕੇਲੇ ਅਤੇ ਦੁੱਧ ਦ ਲੰਗਰ ਵਰਤਾਇਆ ਗਿਆ। ਹਰਬੰਸ ਸਿੰਘ, ਅਮਨਦੀਪ ਸਿੰਘ ਅਤੇ ਮਹੰਤ ਸ਼ਾਂਤਾ ਨੰਦ ਜੀ ਵੱਲੋਂ ਐੱਸ.ਐੱਚ.ਓ ਰਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ: ਬਲਵੀਰ ਸਿੰਘ, ਮਹੰਤ ਬਾਲਕ ਰਾਮ ਜੀ, ਮੀਆਂ ਫਰਕਾਨ ਖਾਨ,

LEAVE A REPLY

Please enter your comment!
Please enter your name here