ਬੀਜੇਪੀ ਪੰਜਾਬ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਗਏ ‘ਆਪ’ ਆਗੂ ਪੁਲਿਸ ਹਿਰਾਸਤ ‘ਚ, ਲਾਠੀਚਾਰਜ ਦੌਰਾਨ ਕਈ ਆਗੂ ਜ਼ਖਮੀ

0
61

ਚੰਡੀਗੜ੍ਹ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਸ਼ਨੀਵਾਰ ਚੰਡੀਗੜ੍ਹ ਸਥਿਤ ਪੰਜਾਬ ਬੀਜੇਪੀ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਏ ਹਿਰਾਸਤ ‘ਚ ਲੈ ਲਿਆ। ਇਸ ਦੌਰਾਨ ਉਨ੍ਹਾਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾਰਾਂ ਵੀ ਵਰ੍ਹਾਈਆਂ ਗਈਆਂ।  ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਦਲਾਲ ਕਿਹਾ ਗਿਆ ਸੀ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਜੇਪੀ ਨੱਢਾ ਨੂੰ ਕਿਸਾਨਾਂ ਤੋਂ ਮੁਆਫੀ ਦੀ ਮੰਗ ਕਰ ਰਹੇ ਸੀ। ਇਸੇ ਦੇ ਚਲਦਿਆਂ ‘ਆਪ’ ਆਗੂ ਤੇ ਵਰਕਰ ਅੱਜ ਪੰਜਾਬ ਬੀਜੇਪੀ  ਦੇ ਹੈੱਡਕੁਆਟਰ ਦਾ ਘਿਰਾਓ ਕਰਨ ਜਾ ਰਹੇ ਸੀ।

AAP leaders in police custody as besieges BJP Punjab headquarters, several injured in baton charge

ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ ਪਹਿਲਾਂ ‘ਆਪ’ ਆਗੂ ਅਤੇ ਵਲੰਟੀਅਰਾਂ ਪੰਜਾਬ ਭਾਜਪਾ ਦਫ਼ਤਰ ਨੇੜੇ ਸਲਿੱਪ ਰੋਡ ‘ਤੇ ਧਰਨਾ ਲਗਾਇਆ। ਜਦ ‘ਆਪ’ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਵੱਲ ਕੂਚ ਕੀਤਾ ਤਾਂ ਉਨ੍ਹਾਂ ‘ਤੇ ਪਾਣੀ ਦੀਆਂ ਤੇਜ਼ ਬੁਛਾਰਾਂ ਵਰ੍ਹਾਈਆਂ ਗਈਆਂ। ਉਨ੍ਹਾਂ ‘ਤੇ ਲਾਠੀਚਾਰਜ ਵੀ ਹੋਇਆ। ਇਸ ਦੌਰਾਨ ‘ਆਪ’ ਦੀ ਮਹਿਲਾ ਵਿੰਗ ਦੀ ਸਾਬਕਾ ਸੂਬਾ ਪ੍ਰਧਾਨ ਰਾਜ ਲਾਲੀ ਗਿੱਲ ਅਤੇ ਅਨੂ ਬੱਬਰ ਮੋਹਾਲੀ ਸਮੇਤ ਕਈ ਹੋਰ ਆਗੂ ਜ਼ਖਮੀ ਹੋ ਗਏ। ਲਾਲੀ ਗਿੱਲ ਅਤੇ ਅਨੂ ਬੱਬਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲਾਂ ‘ਚ ਦਾਖਲ ਵੀ ਕਰਾਉਣਾ ਪਿਆ।

ਇਸ ਸਮੇਂ ਪੁਲਿਸ ਨੇ ਵਿਧਾਇਕ ਮੀਤ ਹੇਅਰ ਸਮੇਤ ਕਰੀਬ 4 ਦਰਜਨ ਆਗੂਆਂ ਅਤੇ ਵਲੰਟੀਅਰਾਂ ਨੂੰ ਹਿਰਾਸਤ ‘ਚ ਕਈ ਘੰਟਿਆਂ ਤੱਕ ਰੱਖਿਆ। ਇਸ ਤੋਂ ਪਹਿਲਾਂ ਮੀਤ ਹੇਅਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਅਤੇ ਸੂਬੇ ਦੇ ਹਿਤਾਂ ਦੀ ਰੱਖਿਆ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਡਟੇ ਕਿਸਾਨਾਂ ਨੂੰ ਜੇ.ਪੀ ਨੱਢਾ ਵੱਲੋਂ ਦਲਾਲ ਕਹਿਣ ਬੇਹੱਦ ਨਿੰਦਣਯੋਗ ਹੈ। ਨੱਢਾ ਨੂੰ ਇਹ ਬਿਆਨ ਤੁਰੰਤ ਵਾਪਸ ਲੈ ਕੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਮੀਤ ਹੇਅਰ ਨੇ ਕਿਹਾ, ”ਅੱਜ ਸਾਡੇ ਰੋਹ ਤੋਂ ਡਰ ਕੇ ਭਾਜਪਾ ਦਫ਼ਤਰ ਛੱਡ ਕੇ ਭੱਜੇ ਭਾਜਪਾਈਆਂ ਰਾਹੀਂ ਅਸੀ ਨੱਢਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਘਰਸ਼ਸ਼ੀਲ ਕਿਸਾਨ ਆਪਣੇ ਅਤੇ ਪੰਜਾਬ ਦੇ ਅਰਥਚਾਰੇ ਨੂੰ ਬਚਾਉਣ ਲਈ ਰੇਲ ਪਟੜੀਆਂ ਅਤੇ ਸੜਕਾਂ ‘ਤੇ ਡਟੇ ਹੋਏ ਹਨ। ਦਲਾਲੀ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਬਾਨੀਆਂ-ਅਡਾਨੀਆਂ ਵਰਗੇ ਕਾਰਪੋਰੇਟ ਘਰਾਨਿਆਂ ਦੀ ਖ਼ੁਦ ਕਰ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਜੇਕਰ ਕਿਸਾਨ ਦਲਾਲ ਸੀ ਤਾਂ ਉਨ੍ਹਾਂ ਨੂੰ ਗੱਲਬਾਤ ਲਈ ਦਿੱਲੀ ਕਿਉਂ ਬੁਲਾਇਆ ਅਤੇ ਦਰਜਨ ਭਰ ਕੇਂਦਰੀ ਮੰਤਰੀਆਂ ਨੂੰ ਵਰਚੂਅਲ ਗੱਲਬਾਤ ਲਈ ਕਿਉਂ ਕਿਹਾ?

LEAVE A REPLY

Please enter your comment!
Please enter your name here