ਬਾਰਸ਼ ਅਤੇ ਸੀਵਰੇਜ ਦੇ ਪਾਣੀ ਵਿੱਚ ਡੁੱਬ ਰਹੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

0
99

ਮਾਨਸਾ 23 ਜੁਲਾਈ (ਸਾਰਾ ਯਹਾ, ਬੀਰਬਲ ਧਾਲੀਵਾਲ ) ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਜਿੱਥੇ ਪੂਰੇ ਸ਼ਹਿਰ ਮਾਨਸਾ ਵਿੱਚ ਪਾਣੀ ਭਰਿਆ ਹੋਇਆ ਹੈ ।ਉਥੇ ਹੀ ਬੱਸ ਸਟੈਂਡ ਦੇ ਨਜ਼ਦੀਕ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਅੱਜ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸਮੂਹ ਰੂਪ ਵਿੱਚ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਮਾਨਸਾ ਸ਼ਹਿਰ ਅੰਦਰੋਂ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ।ਮਾਨਸਾ ਬੱਸ ਸਟੈਂਡ ਚੌਕ ਤੋਂ ਹੀ ਕਚਹਿਰੀਆਂ ਨੂੰ ਸੜਕ ਜਾਂਦੀ ਹੈ ਜਿੱਥੇ ਡੀ ਸੀ ਤੋਂ ਲੈ ਕੇ ਸਾਰੇ ਉੱਚ ਅਧਿਕਾਰੀ ਜਾਂਦੇ ਹਨ। ਇਸੇ ਰੋਡ ਤੇ ਸਕੂਲ ਕਾਲਜ ਅਤੇ ਬਿਜਲੀ ਦਫਤਰ ਕਾਰਨ ਹਜ਼ਾਰਾਂ ਲੋਕਾਂ ਦਾ ਰੋਜ਼ ਦਾ ਆਉਣਾ ਜਾਣਾ ਹੈ। ਜਿਸ ਕਰਕੇ ਜਿੱਥੇ ਇੱਥੋਂ ਦੇ ਦੁਕਾਨਦਾਰ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪਿੰਡਾਂ ਤੋਂ ਆਉਂਦੇ ਆਮ ਲੋਕ ਜੋ ਕੋਰਟ ਕਚਹਿਰੀ ਜਾਂਦੇ ਹਨ ।ਉਨ੍ਹਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਧੇ ਸ਼ਾਮ ਐਮ ਆਰ ਮੈਡੀਕਲ ,ਰਾਜਿੰਦਰ ਸਿੰਗਲਾ ,ਜਿੰਮੀ ਸਿੰਘ, ਤਰਸੇਮ ਚੰਦ ਭਾਟੀਆ ,ਅਸ਼ੋਕ ਕੁਮਾਰ ‘ਸਤਗੁਰ ਯੂਨੀਵਰਿਟੀ ਸਟੋਰ, ਬੱਬੂ ਸੀਵਟਸ ,ਸੋਨੂੰ ਸਬਜੀ ,ਮੰਗਤ ਰਾਏ ਦਵਾਈਆਂ ਵਾਲਾ, ਨਰੂਲਾ ਕਲਾਥ ਹਾਊਸ ,ਇਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਸ਼ਪਾ ਦੇ ਬਣੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ

ਕਿ ਪੂਰੀ ਤਰ੍ਹਾਂ ਮਾਨਸਾ ਦਾ ਬੱਸ ਸਟੈਂਡ ਕੋਲ ਠੀਕਰੀਵਾਲਾ ਚੌਂਕ  ਜੋ ਚੌਕ ਪਾਣੀ ਵਿੱਚ ਡੁੱਬ ਜਾਂਦਾ ਹੈ ।ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਪੈਂਦਾ ਹੈ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਇੱਥੇ ਸਾਰੇ ਹੀ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਜ਼ਰੂਰੀ ਹੈ ਉਥੇ ਹੀ ਬੱਸ ਸਟੈਂਡ ਚੌਕ ਵਿੱਚ ਵੀ ਪਹਿਲ ਦੇ ਆਧਾਰ ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮਾਨਸਾ ਸ਼ਹਿਰ ਲਈ ਘੱਟੋ ਘੱਟ ਪੰਜਾਹ ਕਰੋੜ ਰੁਪਏ ਦੀ ਗ੍ਰਾਂਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤਾਂ ਜੋ ਇਸ ਨਾਲ ਸਾਰੀ ਸਮੱਸਿਆ ਦਾ ਹੱਲ ਹੋ ਜਾਵੇ ।ਅਤੇ ਲੋਕ ਮੁਸੀਬਤਾਂ ਤੋਂ ਬਚ ਸਕਣ ਦੁਕਾਨਦਾਰਾਂ ਨੇ ਕਿਹਾ ਕਿ ਸਾਡਾ ਵੀ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਉੱਥੇ ਆਮ ਜਨਤਾ ਵੀ ਖੱਜਲ ਖੁਆਰ ਹੁੰਦੀ ਹੈ ਇਸ ਪਾਣੀ ਦੀ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ ਇਸ ਕਰਕੇ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕੱਢਿਆ ਜਾਵੇ ਜੇਕਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਦਾ ਤਾਂ ਮਜਬੂਰੀ ਬੱਸ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਾ ਪਵੇਗਾ ।ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿੱਥੇ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਉੱਥੇ ਟਰੈਫਿਕ ਦੀ ਵੀ ਬਹੁਤ ਬਹੁਤ ਵੱਡੀ ਸਮੱਸਿਆ ਹੈ ਪੂਰਾ ਸ਼ਹਿਰ ਪਾਣੀ ਵਿੱਚ ਡੁੱਬਿਆ ਹੋਇਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਆਉਂਦੀਆਂ ਨਗਰ ਕੌਂਸਲ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ ਅਤੇ ਇਸ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾ ਦਿੱਤੀਆਂ ਜਾਣ ਕਿਉਂਕਿ ਸ਼ਹਿਰ ਵਾਸੀ ਇਸ ਸਰਕਾਰ ਤੋਂ ਬਹੁਤ ਤੰਗ ਹਨ  ।

LEAVE A REPLY

Please enter your comment!
Please enter your name here