*ਬਾਕਸਿੰਗ ਅੰੰਡਰ-14 ਲੜਕੀਆਂ ਵੇਟ 28-30 ਕਿੱਲੋੋ ਵਿਚ ਸਿਮਰਨ ਕੌੌਰ, ਬੁਢਲਾਡਾ, 34-36 ਕਿੱਲੋੋ ਭਾਰ ਵਰਗ ਵਿਚ ਕਿਰਨ ਕੌੌਰ ਬੁਢਲਾਡਾ ਰਹੀ ਅੱਵਲ*

0
8

ਮਾਨਸਾ, 15 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਖਿਡਾਰੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਹੁਨਰ ਦਾ ਜਲਵਾ ਵਿਖਾ ਰਹੇ ਹਨ। ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀ ਆਗਾਮੀ ਸੂਬਾ ਪੱਧਰੀ ਖੇਡਾਂ ਵਿਚ ਸ਼ਮੂਲੀਅਤ ਕਰ ਸਕਣਗੇ।
ਜ਼ਿਲ੍ਹਾ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਈਵੈਂਟ 200 ਮੀਟਰ ਵਿਚ ਅੰਡਰ-14 ਲੜਕਿਆਂ ਵਿਚ ਹੁਸਨਪ੍ਰੀਤ ਸਿੰਘ, ਝੁਨੀਰ ਨੇ ਪਹਿਲਾ ਅਤੇ ਕਮਲਜੀਤ ਸਿੰਘ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਅੰਡਰ-17 ਲੜਕੀਆਂ ਵਿਚ ਸਰੂਤੀ, ਬੁਢਲਾਡਾ ਨੇ ਪਹਿਲਾ ਅਤੇ ਪ੍ਰਨੀਤ ਕੌੌਰ, ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚ ਪ੍ਰਭਦੀਪ ਸਿੰਘ ਮਾਨਸਾ ਨੇ ਪਹਿਲਾ ਅਤੇ ਹਰਮਨਜੋਤ ਸਿੰਘ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਈਵੈਂਟ ਦੇ 41-50 ਮੈੱਨ ਕੈਟਾਗਰੀ ਵਿਚ ਜਗਮੀਤ ਸਿੰਘ ਝੰਡੁਕੇ ਨੇ ਪਹਿਲਾ ਅਤੇ ਅਮਰੀਕ ਸਿੰਘ ਸਾਹਨੇਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਅੰਡਰ-21 ਲੜਕੀਆਂ ਵਿਚ ਸੁਖਜਿੰਦਰ ਕੌੌਰ ਭੀਖੀ ਨੇ ਪਹਿਲਾ ਅਤੇ ਸੁਖਜੀਤ ਕੋੋਰ ਝੁਨੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚ ਸਤਨਾਮ ਸਿੰਘ ਜੋੜਕੀਆਂ ਨੇ ਪਹਿਲਾ ਅਤੇ ਸੁਖਦੇਵ ਸਿੰਘ ਅੱਕਾਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਬਾਕਸਿੰਗ ਅੰੰਡਰ-14 ਲੜਕੀਆਂ ਦੇ ਵੇਟ 28-30 ਕਿੱਲੋੋ ਵਿਚ ਸਿਮਰਨ ਕੌੌਰ, ਬੁਢਲਾਡਾ ਨੇ ਪਹਿਲਾ ਅਤੇ ਪ੍ਰਭਲੀਨ ਕੌੌਰ, ਬੁਢਲਾਡਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੇਟ 34-36 ਕਿੱਲੋੋ ਵਿਚ ਕਿਰਨ ਕੌੌਰ ਬੁਢਲਾਡਾ ਨੇ ਪਹਿਲਾ। ਵੇਟ 38-40 ਕਿਲੋੋ ਵਿਚ ਜੋੋਤੀ ਕੌੌਰ ਬੁਢਲਾਡਾ ਨੇ ਪਹਿਲਾ ਅਤੇ ਦਿਪਾਂਸੂ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵੇਟ 60-63 ਕਿਲੋੋ ਵਿਚ ਨਵਦੀਪ ਕੋੌਰ, ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਵੇਟ ਦੇ 44-46 ਕਿਲੇੇ ਵਿਚ ਅਰਸ਼ਦੀਪ ਕੌੌਰ, ਭੀਖੀ ਨੇ ਪਹਿਲਾ ਅਤੇ ਅਮਨਜੋੋਤ ਕੌੌਰ ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਕੁਸ਼ਤੀ ਅੰਡਰ 21-40 ਲੜਕਿਆਂ ਦੇ 86 ਕਿਲੋ ਭਾਰ ਵਿਚ ਸੰਦੀਪ ਸਿੰਘ ਅਤੇ 97 ਕਿਲੋੋ ਵਿਚ ਸਾਹਿਲ ਪਿੰਡ ਰਾਮਦਿੱਤੇ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ 65 ਕਿਲੋੋ ਵਿਚ ਸੁਖਵੰਤ ਸਿੰਘ, 71 ਕਿਲੋੋ ਵਿਚ ਭੀਮ ਸਿੰਘ ਅਤੇ 80 ਕਿਲੋੋ ਵਿਚ ਰਿਸਵ ਜਾਖੜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਫੁੱਟਬਾਲ ਅੰਡਰ-14 ਲੜਕੀਆਂ ਵਿਚ ਜੋੋਗਾ ਲੜਕੀਆਂ (ਬਲਾਕ ਭੀਖੀ) ਨੇ ਪਹਿਲਾ ਅਤੇ ਸ੍ਰੀ ਨਰਾਇਣ ਸਰਵ ਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਿਚ ਡੀ.ਏ.ਵੀ ਪਬਲਿਕ ਸਕੁੂਲ ਬੁਢਲਾਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਬਾਸਕਿਬਾਲ ਅੰਡਰ-17 ਲੜਕੀਆਂ ਵਿਚ ਪਿੰਡ ਭੀਖੀ ਨੇ ਪਹਿਲਾ ਅਤੇ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿਚ ਭੈਣੀ ਬਾਘਾ ਨੇ ਭੀਖੀ ਦੀ ਬੀ ਟੀਮ ਨੂੰ ਹਰਾਇਆ , ਭਾਈ ਦੇਸਾ ਦੀ ਟੀਮ ਨੇ ਫਫੜੇ ਭਾਈਕੇ ਦੀ ਟੀਮ ਨੂੰ ਹਰਾਇਆ।

LEAVE A REPLY

Please enter your comment!
Please enter your name here