ਬਾਈ ਪੰਡ ਚਕਾ ਕੇ ਜਾਈਂ”,

0
162

ਬਾਈ ਪੰਡ ਚਕਾ ਕੇ ਜਾਈਂ”

ਅਚਾਨਕ ਵੱਜੇ ਬੋਲ ਨੇ ਮੇਰੇ ਖਿਆਲਾਂ ਦੀ ਲੜੀ ਤੋੜ ਦਿੱਤੀ,, ਮੈਂ ਦੇਖਿਆ ਕਿ ਛੋਟੀ ਜਿਹੀ ਕੁੜੀ ਤੇ ਉਹਦਾ ਭਰਾ, ਬਾਲਣ ਦੀ ਭਾਰੀ ਪੰਡ ਪਾਈ ਬੈਠੇ ਸੀ,,,, ਉਹਨਾਂ ਨੂੰ ਦੇਖ ਕੇ ਲੱਗਿਆ ਕਿ ਜ਼ਿੰਮੇਵਾਰੀ ਉਮਰ ਨੀ,,ਹਾਲਾਤ ਤੈਅ ਕਰਦੇ ਨੇ,,, ਮੈਂ ਉਹਨਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ, ਜੋ ਮੇਰੇ ਰੂਹ ਦੇ ਸਕੂਨ ਦਾ ਸਬੱਬ ਬਣੀਆਂ,,”ਮੇਰਾ ਨਾਂ ਰਾਣੀ ਆ ਬਾਈ , ਇਹਦਾ ਨਾਂ ਵੀਰਾ”,,,, ਕੁੜੀ ਉਮਰ ਤੋਂ ਵੀ ਵੱਧ ਸਿਆਣੀ ਲੱਗੀ,, ਕੁਦਰਤ ਨੇ ਵੀ ਬੜਾ ਅਜੀਬ ਖੇਲ ਰਚਿਆ, ਇੱਕ ਅੱਗ ਨੂੰ ਬੁਝਾਉਣ ਲਈ ਦੂਜੀ ਨੂੰ ਮਚਾਉਣਾ ਪੈਂਦੈ, ਆਪਣਾ ਪੇਟ ਭਰਨ ਲਈ, ਪਹਿਲਾਂ ਚੁੱਲ੍ਹੇ ਦਾ ਪੇਟ ਭਰਨਾ ਪੈਂਦੈ,,,,,
“ਅੱਜ ਤਾਂ ਪਿੰਡ ਵਿੱਚ ਯੱਗ ਸੀ, ਤੁਸੀਂ ਨੀਂ ਗਏ ਚੌਲ ਖਾਣ?” ਮੈਂ ਸਭਾਵਿਕ ਹੀ ਪੁੱਛਿਆ| “ਨਾ ਬਈ ਅਸੀਂ ਨੀ ਗਏ, ਡਰ ਸੀ ਬੀ ਕਿਤੇ ਯੱਗ ਸੰਪੂਰਨ ਈ ਨਾ ਹੋ ਜਾਵੇ” ,,,, ਹੈਂਅ!!!!! ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ,,,,,, ਕਿਉਂ??????ਬਈ ਜੇ ਜੱਗ ਸੰਪੂਰਨ ਹੋ ਜਾਂਦਾ ਨਾ, ਤਾਂ ਮੀਂਹ ਪੈ ਜਾਣਾ ਸੀ, ਤੇ ਮੀਂਹ ਪੈਣ ਨਾਲ ਸਾਡੇ ਬਾਪੂ ਦੀ ਦਿਹਾੜੀ ਫਿਰ ਮਰ ਜਾਣੀ ਸੀ,,, ਚੁੱਲ੍ਹਾ ਫਿਰ ਠਰ ਜਾਣਾ ਸੀ,,,,ਓਹਹਹਹਹਹੋ,,, ਮੈ ਲੰਬਾ ਹਾਉਕਾ ਲਿਆ ਖਾਰਾ ਪਾਣੀ ਮੇਰੇ ਨੈਣਾਂ ਦੀ ਸਰਦਲ ‘ਤੇ ਆ ਪਹੁੰਚਿਆ,,,,,,, ਦਿਲ ਕੀਤਾ ਦੋਨਾਂ ਤੋਂ ਵਾਰ ਕੇ ਪੀ ਜਾਵਾਂ,,,,,,,,ਗਰੀਬੀ ਦੀ ਗਰਦ ਨੇ ਇਹਨਾਂ ਜਮੀਨ ਦੇ ਤਾਰਿਆਂ ਨੂੰ ਕਿਵੇਂ ਢੱਕ ਲਿਆ?,,,, ਕਾਸ਼ ਕਿਤੇ ਉਹ ਆਪ-ਹੁਦਰਾ ਹਾਕਮ ਜਾਣ ਸਕਦਾ, ਜਿਸ ਦੇ ਮਹਿੰਗੇ ਲਿਬਾਸ ਦਾ ਗੋਲ ਬਟਨ, ਇਹਨਾਂ ਮਾਸੂਮਾਂ ਦੀ ਗੋਲ ਰੋਟੀ ਤੋਂ ਹੀ ਬਣਿਐ,,ਮੈਂ ਉਹਨਾਂ ਨਾਲ ਅੱਖ ਨਾ ਮਿਲਾ ਸਕਿਆ,, ਕਿਉਂਕਿ ਉਹਨਾਂ ਦੀ ਗੋਲ ਰੋਟੀ ਨੂੰ ਗੋਲ ਬਟਨ ਤੱਕ ਲੈ ਕੇ ਜਾਣ ਵਿਚ ਕਿਤੇ ਨਾ ਕਿਤੇ ਮੇਰਾ ਰੋਲ ਸੀ,,,,,,ਚਿਹਰੇ ‘ਤੇ ਬਨਾਵਟੀ ਜੀ ਮੁਸਕਰਾਹਟ ਲਿਆ ਕੇ ਕਿਹਾ,,,,, ਤੁਸੀਂ ਕੱਲ੍ਹ ਘਰ ਆਇਓ ਮੈਂ ਤੁਹਾਨੂੰ ਸੋਹਣੇ ਕੱਪੜੇ ਤੇ ਖਾਣਾ ਦਿਆਂਗਾ,,,,,,”ਆ ਤਾਂ ਜਮਾਂਗੇ ਬਾਈ,,,,, ਫੋ਼ਟੋ ਤਾਂ ਨੀ ਖਿੱਚਦਾ..?
ਕੁੜੀ ਦਾ ਸਵਾਲ ਮੇਰਾ ਕਾਲਜਾ ਵਿੰਨ੍ਹ ਗਿਆ!!

ਬੜਾ ਖ਼ੁੱਦਾਰ ਸੀ ਉਹ,           

 ਭੁੱਖ ਨਾਲ ਮਰ ਗਿਆ |                   

 ਰੋਟੀ ਮਿਲ ਰਹੀ ਸੀ,                   

 ਫੋ਼ਟੋ ਤੋਂ ਡਰ ਗਿਆ |                 

 ਰੋਟੀ ਦੇਕੇ ਸੈਲਫੀ,                   

 ਕਾਹਨੂੰ ਸੀ ਕਰਨੀ |                 

  ਭੁੱਖ ਤੋਂ ਬਚਿਆ ਸੀ ਜੋ,             

  ਗ਼ੈਰਤ ਨਾਲ ਮਰ ਗਿਆ|         

                                ਜਸਵਿੰਦਰ ਸਿੰਘ ਚਾਹਲ

LEAVE A REPLY

Please enter your comment!
Please enter your name here