*ਬਲਾਕ ਬੁਢਲਾਡਾ ਦੇ ਪਿੰਡ ਟਾਹਲੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ*

0
22

ਮਾਨਸਾ, 9 ਅਪ੍ਰੈਲ(ਸਾਰਾ ਯਹਾਂ/ਅਮਨ ਮਹਿਤਾ): ਜਿ਼ਲ੍ਹਾ ਮੈਜਿਸਟਰੇਟ—ਕਮ—ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਪਿੰਡ ਟਾਹਲੀਆਂ (ਬਲਵੀਰ ਸਿੰਘ ਵਾਲੀ ਗਲੀ, ਨੇੜੇ ਫਿਰਨੀ, ਸਰਪੰਚ ਗੁਰਜੰਟ ਸਿੰਘ ਵਾਲੀ ਗਲੀ ਅਤੇ ਗੁਰਜੰਟ ਸਿੰਘ ਸਰਪੰਚ ਦੇ ਸਾਹਮਣੇ ਵਾਲੀ ਗਲੀ) ਬਲਾਕ ਬੁਢਲਾਡਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦੀ ਰਿਪੋਰਟ ਦੇ ਆਧਾਰ *ਤੇ ਪਿੰਡ ਟਾਹਲੀਆਂ ਬਲਾਕ ਬੁਢਲਾਡਾ ਨੂੰ 10 ਅਪ੍ਰੈਲ 2021 ਤੋਂ ਮਾਈਕਰੋ ਕੰਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਟਾਹਲੀਆਂ, ਬਲਾਕ ਬੁਢਲਾਡਾ ਵਿਖੇ ਕੋਵਿਡ—19 ਦੇ 7 ਪਾਜਿ਼ਟੀਵ ਮਰੀਜ਼ ਮਿਲਣ *ਤੇ 31 ਮਾਰਚ 2021 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਗਿਆ ਸੀ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਖ਼ਰੀ 5 ਦਿਨਾਂ ਵਿਚ ਕੋਈ ਨਵਾਂ ਕੇਸ ਨਾ ਮਿਲਣ ਕਾਰਨ 10 ਅਪ੍ਰੈਲ 2021 ਤੋਂ ਮਾਈਕਰੋ ਕੰਟੇਨਮੈਂਟ ਜ਼ੋਨ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਹੈ।
I/167819/2021Attachments area

LEAVE A REPLY

Please enter your comment!
Please enter your name here