*ਬਲਾਕ ਝੁਨੀਰ ਦੀਆਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ 18 ਤੋਂ 20 ਸਤੰਬਰ 2022 ਤੱਕ -ਡਿਪਟੀ ਡੀ ਈ ਓ ਮਾਨਸਾ*

0
129

16 ਸਤੰਬਰ ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ )  : ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾਣ ਵਾਲੀਆਂ ਬਲਾਕ ਪੱਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ 18 ਤੋਂ 20 ਸਤੰਬਰ 2022 ਤੱਕ ਬਹੁ ਮੰਤਵੀ ਖੇਡ ਸਟੇਡੀਅਮ ਝੁਨੀਰ, ਜ਼ਿਲਾ ਮਾਨਸਾ ਵਿਖੇ ਹੋ ਰਹੀਆਂ ਹਨ। ਇਸ ਦੀ ਜਾਣਕਾਰੀ ਸੁਖਦੀਪ ਸਿੰਘ ਗਿੱਲ, ਬਲਾਕ ਖੇਡ ਪ੍ਰੈੱਸ ਸਕੱਤਰ ਦੁਆਰਾ ਸ ਗੁਰਲਾਭ ਸਿੰਘ ਡਿਪਟੀ ਡੀ ਈ ਓ ਸਾਹਿਬ ਅਤੇ ਬਲਾਕ ਖੇਡ ਅਫਸਰ ਸ ਰਣਜੀਤ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਦਿੱਤੀ ਗਈ। ਗੁਰਲਾਭ ਸਿੰਘ ਡਿਪਟੀ ਡੀ ਈ ਓ ਸਾਹਿਬ ਜੀ ਨੇ ਦੱਸਿਆ ਕਿ ਅਸੀਂ ਬੱਚਿਆਂ ਦੇ ਖੇਡ ਕੌਸ਼ਲ ਨੂੰ ਉਜਾਗਰ ਕਰਨ ਲਈ ਸਾਰੀਆਂ ਖੇਡਾਂ ਕਰਵਾਉਣ ਦਾ ਉਪਰਾਲਾ ਕਰਨ ਚੱਲੇ ਹਾਂ। ਇਸ ਮੰਤਵ ਨੂੰ ਪੂਰਾ ਕਰਨ ਲਈ ਹਰ ਖੇਡ ਲਈ ਯੋਗ ਕਨਵੀਨਰ ਲਗਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਸੈਂਟਰ ਹੈੱਡ ਟੀਚਰਜ਼ ਦੇਖ-ਰੇਖ ਕਰਨਗੇ।ਇਸ ਤੋਂ ਇਲਾਵਾ ਖੇਡਾਂ ਨੂੰ ਸਫਲ ਬਣਾਉਣ ਲਈ ਖੇਡ ਤਜਰਬੇਕਾਰ ਰਣਜੀਤ ਸਿੰਘ ਨੂੰ ਬਲਾਕ ਖੇਡ ਅਫਸਰ ਲਗਾਇਆ ਗਿਆ ਹੈ।


ਉਹਨਾਂ ਨੇ ਇਹ ਵੀ ਦੱਸਿਆ ਕਿ ਝੁਨੀਰ ਬਲਾਕ ਦੇ ਸਾਰੇ ਸੈਂਟਰ ਹੈੱਡ ਟੀਚਰਜ਼ : ਸ ਸੰਦੀਪ ਸਿੰਘ ਚਹਿਲਾਂਵਾਲੀ, ਸ਼੍ਰੀਮਤੀ ਅਮਰਜੀਤ ਕੌਰ ਉੱਲਕ, ਸ ਕਾਲਾ ਸਿੰਘ ਉੱਡਤ ਭਗਤ ਰਾਮ,ਸ਼੍ਰੀਮਤੀ ਸ਼ਾਂਤੀ ਦੇਵੀ ਅੱਕਾਂਵਾਲੀ,ਜੋਗਿੰਦਰ ਸਿੰਘ ਟਾਹਲੀਅਆਂ, ਸ ਜਸਵਿੰਦਰ ਸਿੰਘ ਅੱਕਾਂਵਾਲੀ ਨੂੰ ਆਦੇਸ਼ ਦੇ ਦਿੱਤੇ ਹਨ ਕਿ ਸੈਂਟਰ ਵਿੱਚ ਖੇਡਾਂ ਵਿੱਚ ਜਿੱਤ ਹਾਸਲ ਕਰਨ ਵਾਲਿਆਂ ਟੀਮਾਂ ਤੇ ਬੱਚਿਆਂ ਵਿੱਚੋਂ ਕੋਈ ਵੀ ਬਲਾਕ ਖੇਡਾਂ ਵਿੱਚ ਗੈਰ ਹਾਜ਼ਰ ਨਾ ਹੋਵੇ।
ਉਧਰ ਬਲਾਕ ਖੇਡ ਅਫਸਰ ਸ ਰਣਜੀਤ ਸਿੰਘ ਨੇ ਦੱਸਿਆ ਖੇਡਾਂ ਦਾ ਆਗਾਜ਼ ਪੋਸਟ ਮਾਰਚ ਨਾਲ ਹੋਵੇਗਾ। ਇਸ ਲਈ ਹਰੇਕ ਸੈਂਟਰ ਅਲੱਗ ਅਲੱਗ ਰੰਗ ਦੇ ਝੰਡੇ ਲਿਆਉਣ ਲਈ ਕਿਹਾ ਹੈ। ਸੈਂਟਰ ਚਹਿਲਾਂਵਾਲੀ ਗੁਲਾਬੀ ਰੰਗ ਦਾ ਝੰਡਾ, ਸੈਂਟਰ ਉੱਲਕ ਹਰਾ, ਸੈਂਟਰ ਉੱਡਤ ਭਗਤ ਰਾਮ ਲਾਲ, ਸੈਂਟਰ ਖਿਆਲੀ ਚਹਿਲਾਂਵਾਲੀ ਜਾਮਣੀ, ਸੈਂਟਰ ਅੱਕਾਂਵਾਲੀ ਨੀਲਾ ਅਤੇ ਸੈਂਟਰ ਟਾਹਲੀਆਂ ਵਾਲੇ ਪੀਲੇ ਰੰਗ ਦਾ ਝੰਡਾ ਫੜ੍ਹ ਕੇ ਝੰਡਾ ਮਾਰਚ ਵਿੱਚ ਹਿੱਸਾ ਲੈਣਗੇ। 18 ਅਕਤੂਬਰ ਨੂੰ ਕੁੜੀਆਂ ਦੀਆਂ ਸਾਰੀਆਂ ਮੇਜ਼ਰ ਖੇਡਾਂ ਅਤੇ ਮੁੰਡਿਆਂ ਦੀ ਅਥਲੈਟਿਕਸ, 19 ਅਕਤੂਬਰ ਨੂੰ ਮੁੰਡਿਆਂ ਦੀਆਂ ਸਾਰੀਆਂ ਮੇਜ਼ਰ ਖੇਡਾਂ ਅਤੇ ਕੁੜੀਆਂ ਦੀ ਅਥਲੈਟਿਕਸ, 20 ਅਕਤੂਬਰ ਨੂੰ ਸਾਰੇ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਹੋਵੇਗਾ। ਖੇਡਾਂ ਸਵੇਰੇ ਠੀਕ ਨੌਂ ਵਜੇ ਸ਼ੁਰੂ ਹੋ ਜਾਣਗੀਆਂ।

LEAVE A REPLY

Please enter your comment!
Please enter your name here