ਬਲਬੀਰ ਸਿੱਧੂ ਵੱਲੋਂ ਸਿਵਲ ਸਰਜਨਾਂ ਨੂੰ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਹਦਾਇਤ

0
19

ਚੰਡੀਗੜ, 15 ਮਾਰਚ  (ਸਾਰਾ ਯਹਾਂ /ਮੁੱਖ ਸੰਪਾਦਕ)  :ਪੰਜਾਬ ਵਿੱਚ ਕੋਵਿਡ-19 ਦੇ ਵੱਧਦੇ ਮਾਮਲਿਆਂ ਅਤੇ ਉੱਚ ਮੌਤ ਦਰ (ਸੀ.ਐਫ.ਆਰ.) ਦੇ ਮੱਦੇਨਜ਼ਰ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਲਦ ਇਲਾਜ ਕਰਵਾਉਣ ਲਈ ਪੇ੍ਰਰਿਤ ਕਰਨ।ਲੱਛਣ ਪਾਏ ਜਾਣ ਵਾਲੇ ਵਿਅਕਤੀ ਜੋ ਆਮ ਤੌਰ ’ਤੇ ਸਿਹਤ ਸਹੂਲਤਾਂ ਨੂੰ ਰਿਪੋਰਟ ਕਰਨ ਵਿੱਚ ਅਸਫ਼ਲ ਰਹਿੰਦੇ ਹਨ ’ਤੇ ਚਿੰਤਾ ਜ਼ਾਹਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਦੀ ਡੈਥ ਰੀਵਿਊ ਟੀਮ ਦੇ ਅਨੁਸਾਰ ਕੋਵਿਡ-19 ਦੇ ਗੰਭੀਰ ਲੱਛਣਾਂ ਵਾਲੇ 77.90 ਫੀਸਦੀ ਕੇਸ ਹਸਪਤਾਲਾਂ ਵਿੱਚ ਇਲਾਜ ਲਈ ਦੇਰੀ ਨਾਲ ਆਉਂਦੇ ਹਨ ਜੋ ਕਿ ਕੋਵਿਡ ਦੀ ਉੱਚ ਮੌਤ ਦਰ ਦਾ ਵੱਡਾ ਕਾਰਨ ਹੈ।ਉਨਾਂ ਕਿਹਾ ਕਿ ਸਾਰੇ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ  ਹੈ ਕਿ ਜੇ ਕਿਸੇ ਨੂੰ ਕੋਵਿਡ-19 ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਸਨੂੰ ਇਲਾਜ ਲੈਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਆਪਣਾ ਟੈਸਟ ਕਰਵਾਉਣ ਲਈ ਤੁਰੰਤ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ।ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਦਾ ਅਸਲ ਪੱਧਰ ਅਕਸਰ ਉੱਚ ਜੋਖਮ ਵਾਲੀ ਆਬਾਦੀ ਦੁਆਰਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਦੇ ਕਾਰਨ, ਗੰਭੀਰ ਲੱਛਣ ਵਾਲੇ ਲੋਕਾਂ ਦਾ ਪਤਾ ਨਹੀਂ ਚੱਲਦਾ ਅਤੇ ਉਹ ਸਿਹਤ ਸੰਸਥਾਵਾਂ ਵਿੱਚ ਇਲਾਜ ਨਹੀਂ ਕਰਵਾ ਪਾਉਂਦੇ।ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਅਤੇ ਪੇਂਡੂ/ਸ਼ਹਿਰੀ ਆਬਾਦੀ ਦੀਆਂ ਰਿਪੋਰਟ ਕੀਤੀਆਂ ਗਈ ਮੌਤਾਂ ਦੇ ਵੇਰਵੇ ਸਾਂਝੇ ਕਰਦਿਆਂ ਉਨਾਂ ਅੱਗੇ ਕਿਹਾ ਕਿ ਜਨਵਰੀ ਤੋਂ ਫਰਵਰੀ 2021 ਦੌਰਾਨ ਸ਼ਹਿਰੀ ਆਬਾਦੀ ਵਿਚੋਂ 71.40 ਫੀਸਦੀ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪੇਂਡੂ ਆਬਾਦੀ ਵਿਚੋਂ ਸਿਰਫ਼ 28.60 ਫੀਸਦੀ ਮਾਮਲੇ ਸਾਹਮਣੇ ਆਏ ਹਨ, ਪਰ ਸ਼ਹਿਰੀ ਆਬਾਦੀ ਵਿਚ 45.50 ਫੀਸਦੀ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ ਜੋ ਪੇਂਡੂ ਆਬਾਦੀ ਨਾਲੋਂ ਬਹੁਤ ਘੱਟ ਹਨ ਜਿਥੇ ਇਹ 54.50 ਫੀਸਦੀ ਹਨ।ਇਸ ਨਾਲ ਇਹ ਸਾਹਮਣੇ ਆਇਆ ਹੈ ਕਿ ਸਹਿ-ਰੋਗ ਵਾਲੇ ਵਿਅਕਤੀ ਦਿਹਾਤੀ ਖੇਤਰਾਂ ਦੇ ਹਸਪਤਾਲਾਂ ਵਿੱਚ ਕੋਵਿਡ-19 ਦੀ ਗੰਭੀਰ ਅਤੇ ਐਡਵਾਂਸਡ ਅਵਸਥਾ ਵਿੱਚ ਇਲਾਜ ਲਈ ਆਏ ਅਤੇ ਉਨਾਂ ਕੋਵਿਡ-19 ਦੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਕਿਸੇ ਵੀ ਮਾਮਲੇ ਵਿੱਚ ਤੁਰੰਤ ਹਸਪਤਾਲ ਨਾਲ ਸੰਪਰਕ ਕਰਨ।ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਉਮਰ-ਵਾਰ ਵੰਡ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ 80 ਫੀਸਦੀ ਤੋਂ ਵੱਧ ਮੌਤਾਂ ਬਜ਼ੁਰਗਾਂ ਨਾਲ ਸਬੰਧਤ ਹਨ। ਉਨਾਂ ਕਿਹਾ ਕਿ 31.70 ਫੀਸਦੀ ਮੌਤਾਂ 61-70 ਸਾਲ ਦੇ ਮਰੀਜ਼ਾਂ ਨਾਲ, 31.50 ਫ਼ੀਸਦੀ ਮੌਤਾਂ 70 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਨਾਲ ਅਤੇ 20.30 ਫੀਸਦੀ ਮੌਤਾਂ 51-60 ਸਾਲ ਦੇ ਮਰੀਜ਼ਾਂ ਨਾਲ ਸਬੰਧਤ ਹਨ।ਸ. ਸਿੱਧੂ ਨੇ ਲੋਕਾਂ ਨੂੰ ਮੁਫ਼ਤ ਟੀਕਾਕਰਨ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣਾ ਚਾਹੀਦਾ ਹੈ।    ——–

LEAVE A REPLY

Please enter your comment!
Please enter your name here