*ਬਰੇਟਾ ਲੋਕਾਂ ਦੇ ਕੰਮਕਾਜ਼ ‘ਚ ਅੜਿੱਕਾ ਬਣੇ ਵਿਅਕਤੀ ਦੀ ਹੋਈ ਛਿੱਤਰ ਪਰੇਡ*

0
628

ਬਰੇਟਾ 07,ਜੁਲਾਈ (ਸਾਰਾ ਯਹਾਂ/ਰੀਤਵਾਲ) ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰੱਖੀਆਂ ‘ਚ ਰਹਿਣ ਵਾਲੀ ਸਬ
ਤਹਿਸੀਲ ਤੋਂ ਆਮ ਲੋਕ ਪ੍ਰੇਸ਼ਾਨ ਦੱਸੇ ਜਾ ਰਹੇ ਹਨ । ਆਮ ਲੋਕ ਆਪਣੀ ਪ੍ਰੇਸ਼ਾਨੀ ਦਾ
ਮੁੱਖ ਕਾਰਨ ਦੂਰ ਦੁਰਾਡੇ ਉਜਾੜ ‘ਚ ਬਣੇ ਸਬ ਤਹਿਸੀਲ ਦੇ ਦਫਤਰ ‘ਚ ਚਲਦੇ ਭ੍ਰਿਸ਼ਟਾਚਾਰ
ਅਤੇ ਬਿਨ੍ਹਾਂ ਕੰਮਕਾਜ਼ ਤੋਂ ਪਾਲਤੂ ਫਿਰ ਰਹੇ ਕੁਝ ਲੋਕਾਂ ਨੂੰ ਦੱਸ ਰਹੇ ਹਨ । ਜੋ
ਕੰਮਕਾਜ਼ ਵਾਲੇ ਦਿਨ ਸਵੇਰ ਤੋਂ ਹੀ ਡੇਰੇ ਲਗਾ ਲੈਂਦੇ ਹਨ ਅਤੇ ਸ਼ਾਮ ਤੱਕ ਟੇਢੇ ਢੰਗ
ਨਾਲ ਮੋਟੇ ਹੱਥ ਰੰਗਣ ਤੋਂ ਬਾਅਦ ਇੱਥੋ ਖਿਸਕਦੇ ਹਨ । ਸੂਤਰਾਂ ਅਨੁਸਾਰ ਅੱਜ
ਕੰਮਕਾਜ਼ ਦੇ ਸਮੇਂ ਆਮ ਲੋਕਾਂ ਦੇ ਕੰਮ ‘ਚ ਅੜਿੱਕਾ ਬਣੇ ਇੱਕ ਦਲਾਲ ਕਿਸਮ ਦੇ
ਵਿਅਕਤੀ ਨਾਲ ਇੱਕ ਜਥੇਬੰਦੀ ਦੇ ਆਗੂਆਂ ਅਤੇ ਆਮ ਲੋਕਾਂ ਦੀ ਤੂੰ ਤੂੰ ਮੈਂ
ਮੈਂ ਹੋ ਗਈ । ਸ਼ਹਿਰ ਦੀ ਚਰਚਾ ਅਨੁਸਾਰ ਦੁੱਖੀ ਹੋਏ ਲੋਕਾਂ ਨੇ ਉਸ ਵਿਅਕਤੀ ਦੀ ਛਿੱਤਰ
ਪਰੇਡ ਵੀ ਕਰ ਦਿੱਤੀ । ਇਸ ਵਿਅਕਤੀ ਦੀ ਹੋਈ ਛਿੱਤਰ ਪਰੇਡ ਦੀ ਗੱਲ ਕੁਝ ਹੀ ਮਿੰਟਾਂ ਵਿੱਚ ਮੰਡੀ ‘ਚ
ਫੈਲ ਗਈ । ਜਿਸ ‘ਚ ਲੋਂਕੀ ਵੱਖੋਂ ਵੱਖ ਗੱਲਾਂ ਕਰਦੇ ਪਾਏ ਜਾ ਰਹੇ ਹਨ , ਕੋਈ ਕਹਿ ਰਿਹਾ ਹੈ
ਕਿ ਇਸਦਾ ਕੀ ਹੈ ਇਹ ਤਾਂ ਹੈ ਹੀ ਬੇਸ਼ਰਮ ਬੰਦਾ ਹੈ । ਪੈਸਾ ਤਾਂ ਇਹ ਗੰਦ ਚੋਂ ਵੀ
ਨਾ ਛੱਡੇ । ਉਹ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਕੁਝ ਮਹੀਨੇ ਪਹਿਲਾਂ ਵੀ ਕਿਸੇ
ਮਾਮਲੇ ‘ਚ ਇਸ ਵਿਅਕਤੀ ਦੀ ਚੰਗੀ ਛਿੱਤਰ ਪਰੇਡ ਹੋਈ ਸੀ , ਜਿਸ ‘ਚ ਇਸ ਨੇ ਮੋਟੇ ਪੈਸੇ ਲੈ ਕੇ
ਜਲਦੀ ਹੀ ਰਾਜ਼ੀਨਾਮਾ ਕਰ ਲਿਆ ਸੀ । ਹੁਣ ਵੀ ਦੇਖ ਲਈਓ ਅੱਜ ਵਾਲੀ ਹੋਈ ਪਿਟਾਈ ਦਾ ਵੀ ਇਸ ਦੇ
ਸਿਰ ਤੇ ਕੋਈ ਅਸਰ ਨਹੀਂ ਹੁੰਦਾ , ਕਿਉਂਕਿ ਕੱਲ੍ਹ ਨੂੰ ਫਿਰ ਇਹ ਪਹਿਲੀ ਕਤਾਰ ‘ਚ ਤਹਿਸੀਲ ਦੇ
ਦਫਤਰ ‘ਚ ਬੈਠਾ ਹੋਵੇਗਾ । ਅਜਿਹੇ ਲੋਕਾਂ ਨੂੰ ਦੇਖਕੇ ਬਣੀ ਕਹਾਵਤ ਸੱਚ ਸਾਬਿਤ ਹੁੰਦੀ
ਨਜ਼ਰ ਆ ਰਹੀ ਹੈ ਕਿ ਬੇਸ਼ਰਮਾਂ ਦੀ ਡੁਲ ਗੀ ਦਾਲ , ਕਹਿੰਦੇ ਅਸੀਂ ਤਾਂ ਡੋਲ ਡੋਲ ਖਾਨੇ ਹਾਂ ।
ਆਵਾਜ਼ ਬੁਲੰਦ ਅਤੇ ਸਮਾਜਸੇਵੀ ਲੋਕਾਂ ਦੀ ਕੈਪਟਨ ਸਰਕਾਰ ਤੋਂ ਮੰਗ ਹੈ ਕਿ ਤਹਿਸੀਲ ‘ਚ
ਚੱਲ ਰਹੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਦੇ ਲਈ ਅਤੇ ਪਾਲਤੂ ਫਿਰ ਰਹੇ ਲੋਕਾਂ ਤੇ ਨਕੇਲ
ਕੱਸਣ ਦੇ ਲਈ ਕੰਮਕਾਜ਼ ਵਾਲੇ ਦਿਨ ਕਿਸੇ ਇਮਾਨਦਾਰ ਅਫਸਰ ਦੀ ਡਿਊਟੀ ਲਗਾਕੇ ਗੁਪਤ ਤੌਰ
ਤੇ ਛਾਪੇਮਾਰੀ ਕਰਵਾਈ ਜਾਵੇ ਤੇ ਫਿਰ ਦੇਖੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਕਿਵੇਂ ਹੁੰਦਾ ਹੈ । ਜਦ ਇਸ ਮਾਮਲੇ ਨੂੰ ਲੈ ਕੇ ਨਾਇਬ ਤਹਿਸੀਲਦਾਰ ਸਾਹਿਬ ਨਾਲ ਵਾਰ
ਵਾਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ ।

LEAVE A REPLY

Please enter your comment!
Please enter your name here