*ਬਰੇਟਾ ਨਾਜਾਇਜ ਸ਼ਰਾਬ ਸਮੇਤ ਦੋ ਕਾਬੂ*

0
62

ਬਰੇਟਾ 28ਅਪ੍ਰੈਲ (ਸਾਰਾ ਯਹਾਂ/ਮਹਿਤਾ) : ਸਥਾਂਨਕ ਪੁਲਿਸ ਵੱਲੋਂ ਦੌਰਾਨੇ ਗਸ਼ਤ 2 ਮੋਟਰ ਸਾਈਕਲ ਸਵਾਰਾਂ ਕੋਲੋ ਨਾਜਾਇਜ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਸ.ਐਚ.ਓ. ਗੁਰਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਦੌਰਾਨੇ ਗਸ਼ਤ ਏ.ਐਸ.ਆਈ. ਬ੍ਰਿਛਭਾਨ ਨੇ ਪਿੰਡ ਭਾਵਾ ਦੇ ਨਜਦੀਕ ਮੋਟਰ ਸਾਈਕਲ ਸਵਾਰਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਪਾਸੋਂ 96 ਬੋਤਲਾ ਨਾਜਾਇਜ ਸ਼ਰਾਬ ਬਰਾਮਦ ਹੋਈ ਜਿਨਾਂ ਦੀ ਸ਼ਨਾਖਤ ਰੋਹਿਤ ਪੁੱਤਰ ਹਰੇਸ਼ ਕੁਮਾਰ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀਆਨ ਬੁਢਲਾਡਾ ਵਜੋ ਹੋਈ। ਜਿਨ੍ਹਾਂ ਤੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਦਿਆਂ 96 ਬੋਤਲਾ ਨਾਜਾਇਜ ਸ਼ਰਾਬ ਅਤੇ ਮੋਟਰ ਸਾਈਕਲ ਸਮੇਤ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ।ਫੋਟੋ : ਬਰੇਟਾ—ਨਾਜਾਇਜ ਸ਼ਰਾਬ ਸਮੇਤ ਕਾਬੂ  ਪੁਲਿਸ ਪਾਰਟੀ ਨਾਲ।

LEAVE A REPLY

Please enter your comment!
Please enter your name here