
ਬਰੇਟਾ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹਨ ਕਿ ਉਹ ਘਰਾਂ ਦੇ ਸਾਹਮਣੇ
ਤੋਂ ਹੀ ਗੱਡੀਆਂ ਚੋਰੀ ਕਰ ਰਹੇ ਹਨ । ਅਜਿਹਾ ਹੀ ਮਾਮਲਾ ਬਰੇਟਾ ਦੇ ਸਰਸਵਤੀ ਨਗਰ ਦਾ ਸਾਹਮਣਾ ਆਇਆ
ਹੈ । ਜਿੱਥੇ ਮੰਗਲਵਾਰ ਦੀ ਰਾਤ ਪ੍ਰਵੀਨ ਕੁਮਾਰ ਨਾਮ ਦੇ ਵਿਅਕਤੀ ਦੀ ਉਸਦੇ ਘਰ ਨਜ਼ਦੀਕ ਖੜੀ ਕਾਰ
(ਮਾਰੂਤੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ । ਪੀੜ੍ਹਤ ਵਿਅਕਤੀ ਪਰਵੀਨ ਕੁਮਾਰ ਨੇ ਕਿਹਾ ਕਿ ਮੈਂ
ਰਾਤੀਂ ਕੰਮ ਤੋਂ ਆ ਕੇ ਆਪਣੇ ਘਰ ਅੱਗੇ ਕਾਰ ਖੜ੍ਹੀ ਕੀਤੀ ਸੀ ਤੇ ਜਦ ਮੈਂ ਸਵੇਰ ਸਮੇਂ ਦੇਖਿਆਂ
ਤਾਂ ਉੱਥੋ ਕਾਰ ਗਾਇਬ ਸੀ । ਦੂਸਰੇ ਪਾਸੇ ਪੁਲਿਸ ਪੀੜ੍ਹਤ ਦੀ ਸ਼ਕਾਇਤ ਤੇ ਚੋਰਾਂ ਦੀ ਭਾਲ ‘ਚ ਜੁਟ ਗਈ
ਹੈ ।
