*ਕੰਪਲੇਟ ਕੇਸ ਵਿੱਚ 6 ਮਹੀਨੇ ਤੋਂ ਭਗੌੜਾ ਮੁਲਜਿਮ ਕੀਤਾ ਕਾਬੂ*

0
78

ਮਾਨਸਾ, 18—05—2022. (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਕਰਮਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ
ਭੈਣੀਬਾਘਾ, ਜਿਸ ਵਿਰੁੱਧ ਮਾਨਯੋਗ ਅਦਾਲਤ ਵਿੱਚ ਕੰਪਲੇਟ ਕੇਸ (ਅ/ਧ 138 ਐਨ.ਆਈ. ਐਕਟ) ਚੱਲ
ਰਿਹਾ ਸੀ। ਇਹ ਮੁਲਜਿਮ ਅਦਾਲਤ ਵਿੱਚੋ ਆਪਣੀ ਤਾਰੀਖ ਪੇਸ਼ੀ ਤੋਂ ਗੈਰਹਾਜਰ ਚੱਲ ਰਿਹਾ ਸੀ। ਜਿਸ
ਕਰਕੇ ਮਾਨਯੋਗ ਅਦਾਲਤ ਸ੍ਰੀ ਸੁਮਿੱਤ ਭੱਲਾ, ਏ.ਸੀ.ਜੇ.ਐਮ. ਮਾਨਸਾ ਜੀ ਵੱਲੋਂ ਇਸਨੂੰ ਮਿਤੀ
12—11—2021 ਤੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪੀ.ਓ. ਸਟਾਫ ਮਾਨਸਾ ਦੇ ਇੰਚਾਰਜ ਇੰਸਪੈਕਟਰ
ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ ਸਦਕਾ ਇਸਦਾ ਟਿਕਾਣਾ ਟਰੇਸ ਕਰਕੇ ਕਾਬੂ
ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

LEAVE A REPLY

Please enter your comment!
Please enter your name here