ਬਰਸਾਤ ਕਾਰਨ ਕਮਰੇ ਦੀ ਛੱਤ ਡਿੱਗਣ ਕਰਕੇ ਔਰਤ ਦੀ ਮੌਤ

0
45

ਮਾਨਸਾ 6 ਮਾਰਚ(ਬਪਸ):ਸਰਦੂਲਗੜ੍ਹ ਦੇ ਪਿੰਡ ਆਦਮਕੇ ਵਿਖੇ ਬਰਸਾਤ ਕਾਰਨ ਡਿੱਗੀ ਕਮਰੇ ਦੀ ਛੱਤ ਹੇਠ ਆਉਣ ਕਰਕੇ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਤੇਜਾ ਸਿੰਘ ਜੱਟ ਸਿੱਖ ਵਾਸੀ ਪਿੰਡ ਆਦਮਕੇ ਜੋ ਆਪਣੀ ਲੜਕੀ ਅਤੇ ਆਪਣੇ ਦਿਓਰ ਦੇ ਚਾਰ ਬੱਚਿਆਂ ਨਾਲ ਰਹਿ ਰਹੀ ਸੀ। ਉਸ ਦੇ ਪਤੀ ਦੀ ਢਾਈ ਸਾਲ ਪਹਿਲਾਂ ਅਤੇ ਉਸ ਦੇ ਦਿਓਰ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ।  ਪੰਜੇ ਬੱਚਿਆਂ ਦਾ ਪਾਲਣ ਪੋਸ਼ਣ ਕਰਮਜੀਤ ਕੌਰ ਹੀ ਕਰ ਰਹੀ ਸੀ। ਅੱਜ ਸਵੇਰ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਦੁਪਹਿਰ ਦੋ ਵਜੇ ਇਹ ਕਮਰੇ ਦੇ ਅੰਦਰ ਬੈਠੀ ਖਾਣਾ ਖਾ ਰਹੀ ਸੀ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਪਈ। ਜਿਸ ਕਾਰਨ ਕਰਮਜੀਤ ਕੌਰ ਮਲਬੇ ਦੇ ਹੇਠ ਦੱਬੀ ਗਈ।  ਬੱਚੇ ਦੂਸਰੇ ਕਮਰੇ ਵਿੱਚ ਹੋਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। ਰੌਲਾ ਪਾਉਣ ਤੇ ਪਿੰਡ ਵਾਸੀਆਂ ਨੇ ਮਲਬੇ ਹੇਠੋਂ ਜਦ ਕਰਮਜੀਤ ਕੌਰ ਨੂੰ ਕੱਢਿਆ ਤਾਂ ਉਸ ਸਮੇਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਸਰਦੂਲਗੜ੍ਹ ਨੂੰ ਦਿੱਤੀ।ਸਰਦੂਲਗੜ੍ਹ ਪੁਲਿਸ ਵੱਲੋ ਮੌਕੇ ਤੇ ਪਹੁੰਚਕੇ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਨੂੰ  ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਭੇਜ ਦਿੱਤਾ। ਥਾਣਾ ਮੁਖੀ ਸਰਦੂਲਗੜ੍ਹ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here