*ਬਠਿੰਡਾ ਪੁਲਿਸ ‘ਚ ਫਰਜ਼ੀ ਸਰਟੀਫਿਕੇਟ ‘ਤੇ 9 ਸਾਲ ਕੀਤੀ ਪੰਜਾਬ ਪੁਲਿਸ ‘ਚ ਨੌਕਰੀ, ਹੁਣ ਜਾ ਕੇ ਸੱਚ ਆਇਆ ਸਾਹਮਣੇ*

0
1095

ਬਠਿੰਡਾ 03,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ):: ਸੁਰਖੀਆਂ ‘ਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦਾ ਕਾਰਾ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ‘ਚ ਭਰਤੀ ਸਿਪਾਹੀ ਅਮਨਦੀਪ ਵੱਲੋਂ ਦਸਵੀਂ ਜਮਾਤ ਦੇ ਫਰਜ਼ੀ ਸਰਟੀਫਿਕੇਟ ‘ਤੇ ਭਰਤੀ ਹੋ ਕੇ 9 ਸਾਲ ਦੀ ਸਰਵਿਸ ਕੀਤੀ। ਪਰ ਇਸ ਫਰਜ਼ੀ ਸਰਟੀਫਿਕੇਟ ਬਾਰੇ ਪੁਲਿਸ ਵਿਭਾਗ ਨੂੰ ਨੌ ਸਾਲ ਤੱਕ ਭਿਣਕ ਨਹੀਂ ਲੱਗੀ। 

ਪੁਲਿਸ ਵਿਭਾਗ ਨੂੰ ਇਸ ਫਰਜ਼ੀਵਾੜੇ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਵੱਲੋਂ ਸਿਪਾਹੀ ਅਮਨਦੀਪ ਸਿੰਘ ਦੇ ਸਰਟੀਫਿਕੇਟਾਂ ਦੀ ਜਾਂਚ ਕਰਵਾਈ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸਿਪਾਹੀ ਅਮਨਦੀਪ ਸਿੰਘ ਵਲੋਂ ਭਰਤੀ ਸਮੇਂ ਦਿੱਤਾ ਗਿਆ ਦਸਵੀਂ ਦਾ ਸਰਟੀਫਿਕੇਟ ਫ਼ਰਜ਼ੀ ਹੈ। 

ਸਰਟੀਫਿਕੇਟ ਫਰਜ਼ੀ ਪਾਏ ਜਾਣ ਤੋਂ ਬਾਅਦ ਸਿਪਾਹੀ ਅਮਨਦੀਪ ਸਿੰਘ ਖ਼ਿਲਾਫ਼ ਪੁਲਿਸ ਵਿਭਾਗ ਨੇ ਮਾਮਲਾ ਦਰਜ ਕਰ ਲਿਆ ਹੈ। ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਿਪਾਹੀ ਅਮਨਦੀਪ ਸਿੰਘ ਤਰਸ ਦੇ ਆਧਾਰ ‘ਤੇ 2012 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ। 

ਅਮਨਦੀਪ ਸਿੰਘ ਦੇ ਪਿਤਾ ਅੱਤਵਾਦ ਦੇ ਸਮੇਂ ਵਿੱਚ ਐਸਪੀਓ ਸੀ। ਐਸਪੀਐਚ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫਰਜ਼ੀ ਸਰਟੀਫਿਕੇਟ ਪਾਏ ਜਾਣ ਤੋਂ ਬਾਅਦ ਵਿਭਾਗ ਦੁਆਰਾ ਫ਼ਿਲਹਾਲ ਮਾਮਲਾ ਦਰਜ ਕਰ ਲਿਆ ਹੈ ਤੇ ਆਉਂਦੇ ਦਿਨਾਂ ਵਿੱਚ ਇਸ ਖ਼ਿਲਾਫ਼ ਡਿਸਮਿਸ ਦੀ ਕਾਰਵਾਈ ਵੀ ਆਰੰਭੀ ਜਾਵੇਗੀ।

LEAVE A REPLY

Please enter your comment!
Please enter your name here