*ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰ ਰਾਹੀਂ ਪਾ ਸਕਣਗੇ ਵੋਟ-ਵਧੀਕ ਜ਼ਿਲਾ ਚੋਣ ਅਫ਼ਸਰ*

0
98

ਮਾਨਸਾ, 18 ਜਨਵਰੀ(ਸਾਰਾ ਯਹਾਂ/ਜੋਨੀ ਜਿੰਦਲ ) : ਭਾਰਤ ਚੋਣ ਕਮਿਸ਼ਨ ਦੀ ਹਦਾਇਤਾ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜੁਰਗ, ਦਿਵਿਆਂਗ ਅਤੇ ਕੋਵਿਡ ਤੋਂ ਪ੍ਰਭਾਵਿਤ ਵੋਟਰ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ਰਾਹੀਂ ਮਤਦਾਨ ਕਰ ਸਕਣਗੇ। ਇਹ ਜਾਣਕਾਰੀ ਵਧੀਕ ਜ਼ਿਲਾ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਉਪਰੋਕਤ ਸ੍ਰੇਣੀਆਂ ਦੇ ਵੋਟਰਾਂ ਲਈ ਫਾਰਮ 12 ਡੀ ਭਰ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਜਮਾ ਕਰਵਾਉਣਾ ਹੋਵੇਗਾ। ਇਹ ਫਾਰਮ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਲੈ ਕੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਬਾਅਦ ਤੱਕ ਜਮਾ ਕਰਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕੋਵਿਡ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ ਜਾਂ ਇਕਾਂਤਵਾਸ ਵਿੱਚ ਰੱਖੇ ਮਰੀਜ ਵੀ ਇਹ ਸੁਵਿਧਾ ਦਾ ਲਾਭ ਲੈ ਸਕਦੇ ਹਨ। ਦਿਵਿਆਂਗ ਜਨ ਜੋੋ 40 ਫੀਸਦੀ ਤੋਂ ਜਿਆਦਾ ਦਿਵਿਆਂਗਤਾ ਰੱਖਦੇ ਹਨ ਇਹ ਸੁਵਿਧਾ ਲਈ ਫਾਰਮ 12 ਡੀ ਭਰ ਕੇ ਦੇ ਸਕਦੇ ਹਨ। ਉਨਾਂ ਦੱਸਿਆ ਕਿ ਰਿਟਰਨਿੰਗ ਅਫਸਰ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫਸਰਾਂ (ਬੀ.ਐਲ.ਓ) ਵੱਲੋਂ ਉਪਰੋਤ ਸ੍ਰੇਣੀਆਂ ਦੇ ਵੋਟਰਾਂ ਦੇ ਘਰੋ ਘਰੀ ਜਾ ਕੇ ਫਾਰਮ 12 ਡੀ ਵੰਡੇ ਜਾਣਗੇ ਅਤੇ ਉਨਾਂ ਤੋਂ ਇਸ ਦੀ ਪਹੁੰਚ ਰਸੀਦ ਪ੍ਰਾਪਤ ਕੀਤੀ ਜਾਵੇਗੀ। ਬੀ.ਐਲ.ਓ ਇਹ ਪਹੰੁਚ ਰਸੀਦ ਰਿਟਰਨਿੰਗ ਅਫਸਰ ਦੇ ਦਫਤਰ ਜਮਾ ਕਰਵਾਉਣਗੇ ਜੇ ਵੋਟਰ ਬੀ.ਐਲ.ਓ ਨੂੰ ਘਰ ਨਹੀਂ ਮਿਲਦਾ ਤਾਂ ਬੀ.ਐਲ.ਓ ਆਪਣਾ ਨੰਬਰ ਉਸ ਦੇ ਘਰ ਦੇ ਕੇ ਆਵੇਗਾ ਤੇ ਪੰਜ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਸ ਦੇ ਘਰ ਜਾਂ ਕੇ ਫਾਰਮ 12 ਡੀ ਪ੍ਰਾਪਤ ਕਰੇਗਾ। ਅਜਿਹੇ ਵੋਟਰ (ਬਜੁਰਗ, ਦਿਵਿਆਂਗ) ਨੂੰ ਛੋਟ ਹੋਵੇਗੀ ਤੇ ਉਹ ਪੁਰਾਤਨ ਤਰੀਕੇ ਨਾਲ ਬੂਥ ਤੇ ਆ ਕੇ ਵੋਟ ਪਾਵੇ ਜਾਂ ਇਸ ਨਵੇ ਤਰੀਕੇ ਅਨੁਸਾਰ ਪੋਸਟਲ ਬੈਲਟ ਪੇਪਰ ਦੀ ਵਰਤੋਂ ਦਾ ਵਿਕਲਪ ਚੁਣੇ। ਜੇਕਰ ਉਹ ਪੋਸਟਲ ਬੈਲਟ ਪੇਪਰ ਦਾ ਵਿਕਲਪ ਚੁਣਦਾ ਹੈ ਤਾ ਉਹ ਆਪਣੇ ਵੇਰਵੇ ਫਾਰਮ 12 ਡੀ ਵਿੱਚ ਭਰ ਕੇ ਬੀ.ਐਲ.ਓ ਨੂੰ ਜਮਾ ਕਰਵਾਏਗਾ ਜ਼ੋ ਕਿ ਇਨਾਂ ਫਾਰਮਾ ਨੂੰ ਅੱਗੇ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਜਮਾ ਕਰਵਾ ਦੇਵੇਗਾ। ਉਨਾਂ ਦੱਸਿਆ ਕਿ ਇਸ ਕੰਮ ਵਿੱਚ ਸੈਕਟਰ ਅਫਸਰ ਬੀ.ਐਲ.ਓ ਵੀ ਨਿਗਰਾਨੀ ਕਰਨਗੇ। ਰਿਟਰਨਿੰਗ ਅਫਸਰ ਇਨਾਂ ਫਾਰਮਾਂ ਦੀ ਜਾਂਚ ਕਰਨਗੇ ਅਤੇ ਜ਼ੋ ਫਾਰਮ ਯੋਗ ਪਾਏ ਜਾਣਗੇ ਉਨਾਂ ਫਾਰਮਾ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਪ੍ਰਵਾਨ ਕਰਨਗੇ।  ਰਿਟਰਨਿੰਗ ਅਫਸਰ ਕੋਵਿਡ ਮਾਮਲਿਆਂ ਵਿੱਚ ਰਾਜ ਸਰਕਾਰ ਵੱਲੋਂ ਅਧਾਰਿਤ ਸਮੱਰਥ ਅਥਾਰਟੀ ਦਾ ਸਰਟੀਫਿਕੇਟ ਵੀ ਚੈਕ ਕਰਣਗੇ।  ਇਸ ਤੋਂ ਬਾਅਦ ਰਿਟਰਨਿੰਗ ਅਫਸਰ ਵੋਟਰ ਸੂਚੀ ਵਿੱਚ ਅਜਿਹੇੇ ਵੋਟਰ ਦੇ ਨਾਮ ਅੱਗੇ ਪੀ.ਬੀ ਅੰਕਿਤ ਕਰੇਗਾ ਤਾਂ ਇਸ ਤਰਾਂ ਦੇ ਵੋਟਰ ਫਿਰ ਵੋਟਾਂ ਵਾਲੇ ਦਿਨ ਬੂਥ ਤੇ ਆ ਕੇ ਮਤਦਾਨ ਨਾ ਕਰ ਸਕਣ।    

LEAVE A REPLY

Please enter your comment!
Please enter your name here