ਚੰਡੀਗੜ੍ਹ 19 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) : ਕੁੰਵਰ ਵਿਜੈ ਪ੍ਰਤਾਪ ਦੀ ਐਸਆਈਟੀ ਦੀ ਰਿਪੋਰਟ ਖਾਰਿਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਇਕਵਾਰ ਫਿਰ ਤੋਂ ਭਖੀ ਹੋਈ ਹੈ। ਬੇਅਦਬੀ ਕਾਂਡ ਦੇ ਲਟਕਦੇ ਇਨਸਾਫ ਕਾਰਨ ਕੈਪਟਨ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ। ਬੀਤੇ ਦਿਨੀਂ ਐਚਐਸ ਫੂਲਕਾ ਵੱਲੋਂ ਲਿਖੀ ਚਿੱਠੀ ਦਾ ਨਵਜੋਤ ਸਿੰਘ ਸਿੱਧੂ ਨੇ ਡਟਵਾਂ ਜਵਾਬ ਦਿੱਤਾ ਹੈ। ਫੂਲਕਾ ਨੇ ਕਿਹਾ ਸੀ ਕਿ “ਗਰਜੋ ਨਾ ਬਰਸੋਂ ਵੀ”, ਜਿਸਦੇ ਜਵਾਬ ਚ ‘ਗੁਰੂ’ ਡੱਟ ਕੇ ਬਰਸਦੇ ਨਜ਼ਰ ਆਏ।
ਨਵਜੋਤ ਸਿੱਧੂ ਨੇ ਫੂਲਕਾ ਨੂੰ ਲਿਖੀ ਜਵਾਬੀ ਚਿਠੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਸਿੱਧੂ ਨੇ ਲਿਖਿਆ ਕਿ ਉਹ ਸ਼ੁਰੂ ਤੋਂ ਹੀ ਬੇਅਦਬੀ ਦੇ ਦੋਸ਼ੀਆਂ ਦਾ ਖੁੱਲ ਕੇ ਨਾਮ ਵੀ ਲੈਂਦੇ ਰਹੇ ਹਨ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਦਾ ਸਮਰਥਨ ਵੀ ਕਰਦੇ ਰਹੇ ਹਨ। ਉਨ੍ਹਾਂ ਲਿਖਿਆ ਕਿ ਐਕਸ਼ਨ ਲੈਣ ਦਾ ਅਧਿਕਾਰ ਸੂਬੇ ਦੇ ਗ੍ਰਹਿ ਵਿਭਾਗ ਅਧੀਨ ਹੁੰਦਾ ਹੈ।
ਬਿਨ੍ਹਾਂ ਨਾਮ ਲਏ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਵਾਬਦੇਹੀ ਨੂੰ ਸਵਾਲਾਂ ਦੇ ਘੇਰੇ ‘ਚ ਖੜਾ ਕੀਤਾ। ਨਵਜੋਤ ਸਿੱਧੂ ਨੇ ਆਪਣੀ ਚਿੱਠੀ ‘ਚ ਕਿਹੜੇ-ਕਿਹੜੇ ਨੁਕਤੇ ਉਭਾਰੇ ਹਨ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ ‘ਚ ਵੇਖੋ।