*ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਨੇ ਕਵੀ ਦਰਬਾਰ ਕਰਵਾਇਆ- ਅਸ਼ੋਕ ਬਾਂਸਲ ਮਾਨਸਾ ਨੂੰ ਪੁਰਾਤਨ ਗੀਤਕਾਰੀ ਦੇ ਖੋਜੀ ਦਾ ਸਨਮਾਨ ਨਾਲ ਸਨਮਾਨਿਤ ਕੀਤਾ*

0
21

ਮਾਨਸਾ, 01 ਫਰਵਰੀ-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : 25 ਜਨਵਰੀ ਨੂੰ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਦੇ ਚੇਅਰਮੈਨ ਪ੍ਰੇਫੈਸਰ ਸੁਖਮਿੰਦਰ ਸਿੰਘ ਚੱਠਾ ਜੀ, ਇਕਬਾਲ ਸਿੰਘ ਸਿੱਧੂ (ਭਾਈਕਾ) ਅਤੇ ਸਾਬਕਾ ਸਰਪੰਚ (ਗਾਇਕ) ਬੀਨਾਂ ਸਾਗਰ ਕੈਲੇਫੋਰਨੀਆਂ ਦੀ ਬਦੋਲਤ ਪੰਜਾਬ ਦੇ ਮਹਾਨ ਸਾਹਿਤਕਾਰਾ ਵਿਦਵਾਨਾਂ ਅਤੇ ਕਵੀਆਂ ਦੀ ਵਿਚਾਰ ਗੋਸ਼ਟੀ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਅਗਵਾਈ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਪ੍ਰੇਫੈਸਰ ਚੱਠਾ ਨੇ  “ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿਕੀ ਪੈ ਗਈ ਚੇਹਰੇ ਦੇ ਨੁਹਾਰ, ਨੀ ਮਿਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏਂ ਕਿਨ੍ਹੇਂ ਤੇਰਾ ਲਾ ਲਿਆ ਸ਼ਿੰਗਾਰ ਨੀ” ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਪ੍ਰਸਿੱਧ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਨੇ ਧਾਰਮਿਕ ਵਾਰਾਂ ਗਾਈਆਂ। ਹਰਫੂਲ ਸਿੰਘ ਭੁੱਲਰ ਜੋ ਕਿ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਤੇ ਅਕਸਰ ਸ਼ੋਸ਼ਲ ਮੀਡੀਆ ਤੇ ਆਪਣੀਆਂ ਰਚਨਾਵਾਂ ਨਾਲ ਛਾਏ ਰਹਿੰਦੇ ਹਨ। ਹਰਫੂਲ ਸਿੰਘ ਭੁੱਲਰ ਨੇ ਆਪਣੀ ਰਚਨਾ ਬੋਲੀ ਤੇ ਵਾਹ ਵਾਹ ਖੱਟੀ।

LEAVE A REPLY

Please enter your comment!
Please enter your name here