ਪੰਜਾਬ ਸਰਕਾਰ ਦੀਆਂ ਪਾਬੰਦੀਆਂ ਤੋਂ ਬਾਅਦ ਬੇਰੁਜ਼ਗਾਰਾਂ ਨੇ ਲੱਭਿਆ ਸੰਘਰਸ਼ ਪਿੰਡਾਂ ‘ਚ ਰੁਜ਼ਗਾਰ ਸਬੰਧੀ ਨਾਅਰੇ ਲਿਖਣ ਦੀ ਮੁਹਿੰਮ

0
75

ਮਾਨਸਾ  20 ਜੁਲਾਈ  (ਸਾਰਾ ਯਹਾ,ਹੀਰਾ ਸਿੰਘ ਮਿੱਤਲ) : ਕਰੋਨਾ-ਸੰਕਟ ਦੇ ਚਲਦਿਆਂ ਸਰਕਾਰ ਵੱਲੋਂ ਜਨਤਕ ਮੁਜ਼ਾਹਰੇ ਕਰਨ ‘ਤੇ ਲਾਈ ਪਾਬੰਦੀ ਉਪਰੰਤ ਬੇਰੁਜ਼ਗਾਰ ਨੌਜਵਾਨਾਂ ਨੇ ਸੰਘਰਸ਼
ਲਈ ਨਵਾਂ ਰਾਹ ਲੱਭਿਆ ਹੈ। ਪਿੰਡਾਂ ਵਿੱਚ ਰੁਜ਼ਗਾਰ ਦੀਆਂ ਮੰਗਾਂ ਉਭਾਰਦੇ ਨਾਅਰੇ ਲਿਖਣ ਦੀ ਮੁਹਿੰਮ ਸ਼ੁਰੂ ਕਰਦਿਆਂ ਬੇਰੁਜ਼ਗਾਰ
ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਆਪਣੇ ਵਰਕਰਾਂ ਨੂੰ ਇਸ ਮੁਹਿੰਮ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ।
ਇਸੇ ਤਹਿਤ ਸਥਾਨਕ ਸਿਰਸਾ ਰੋਡ,ਬਠਿੰਡਾ ਰੋਡ, ਬਰਨਾਲਾ ਅਤੇ ਭੀਖੀ ਰੋਡ ਸਮੇਤ ਹੋਰ ਅਨੇਕਾਂ ਥਾਵਾਂ ਉੱਤੇ ਬੇਰੁਜ਼ਗਾਰਾਂ ਵੱਲੋ ਆਪਣੀਆਂ ਮੰਗਾਂ
ਨਾਲ਼ ਸਬੰਧਤ ਨਾਹਰੇ ਲਿਖ ਕੇ ਆਪਣੀ ਆਵਾਜ਼ ਸਰਕਾਰ ਤੱਕ ਪੁਚਾਉਣ ਦਾ ਰਸਤਾ ਚੁਣਿਆ ਹੈ।
ਜਿਕਰਯੋਗ ਹੈ ਕਿ 13 ਜੁਲਾਈ ਨੂੰ ਪਟਿਆਲਾ ਵਿਖੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ
ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪਟਿਆਲਾ ਵਿਖੇ ਇਕੱਠੇ ਹੋਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਸੰਘਰਸ਼ ਅਸਫਲ ਕਰ ਦਿੱਤਾ ਸੀ। ਯੂਨੀਅਨ


ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਅਜਿਹੀਆਂ ਹਾਲਤਾਂ ‘ਚ ਸਾਨੂੰ ਆਪਣੀਆਂ ਮੰਗਾਂ ਉਭਾਰਨ ਅਤੇ ਮਨਵਾਉਣ ਲਈ ਬਦਲਵੇਂ
ਤਰੀਕੇ ਲੱਭਣੇ ਪੈਣਗੇ। ਇਹਨਾਂ ਵਿਚੋਂ ਪਿੰਡਾਂ ਵਿੱਚ ਰੁਜ਼ਗਾਰ ਦੀ ਮੰਗ ਉਭਰਾਦੇ ਨਾਅਰੇ ਲਿਖਣੇ ਸ਼ੁਰੂ ਦਿੱਤੇ ਹਨ, ਢਿੱਲਵਾਂ ਨੇ ਕਿਹਾ ਕਿ ਸਾਰੀਆਂ
ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਨੌਕਰੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ
ਹਨ, ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੈ, ਜੋ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ‘ਚ ਨਾਕਾਮਯਾਬ ਰਹੀ ਹੈ। ਪੰਜਾਬ ਸਰਕਾਰ ਵੱਲੋਂ
ਸਿਹਤ ਵਿਭਾਗ ਵਿੱਚ ਕੱਢੀਆਂ ਮਲਟੀਪਰਪਜ਼-ਹੈਲਥ ਵਰਕਰਾ ਦੀਆਂ 200(ਮੇਲ), 600(ਫੀਮੇਲ) ਅਸਾਮੀਆਂ ਸਿਹਤ ਵਿਭਾਗ ਵੱਲੋਂ ਕੱਢੀਆਂ
।ਇਹਨਾਂ ਅਸਾਮੀਆਂ ‘ਚ ‘ਚ ਉਮਰ-ਹੱਦ 37 ਤੋਂ 42 ਸਾਲ ਕਰਨ ਅਤੇ ਅਸਾਮੀਆਂ ਦੀ ਗਿਣਤੀ ਵਧਾਉਣ ਦੀ ਮੰਗ ਕਰਦਿਆਂ ਬੇਰੁਜ਼ਗਾਰ
ਜਥੇਬੰਦੀ ਨੇ ਮੰਗਾਂ ਦਾ ਹੱਲ ਨਾ ਹੋਣ ‘ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਯੂਨੀਅਨ ਆਗੂ ਗੁਰਪਿਆਰ ਸਿੰਘ ਬੋੜਾਵਾਲ ਅਤੇ
ਨਵਦੀਪ ਬੁਰਜ ਹਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ
ਸੀ, ਪ੍ਰੰਤੂ ਹੁਣ ਵਿਦਿਅਕ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰਾਂ ਅੱਗੇ ਉਮਰ-ਹੱਦ ਲੰਘਣ ਦੀ ਸ਼ਰਤ ਲਾਈ ਜਾ ਰਹੀ ਹੈ।

LEAVE A REPLY

Please enter your comment!
Please enter your name here