
09 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ‘ਚ ਇੱਕ ਹੋਰ ਵੱਡਾ ਫੈਸਲਾ ਸੁਣਾਇਆ ਹੈ। ਸੀਐੱਮ ਵੱਲੋਂ ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖਰਚਾ ₹4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ ₹2500 ਕਰ ਦਿੱਤਾ ਗਿਆ ਹੈ। ਇਸ ਬਾਰੇ ਸੀਐੱਮ ਨੇ ਟਵਿਟਰ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ- ਪੰਜਾਬ ਸਰਕਾਰ ਦਾ ਕਿਸਾਨਾਂ ਦੇ ਹੱਕ ‘ਚ ਇੱਕ ਵੱਡਾ ਫ਼ੈਸਲਾ ਸਾਂਝਾ ਕਰਦੇ ਮੈਨੂੰ ਬੜੀ ਖ਼ੁਸ਼ੀ ਹੋ ਰਹੀ ਹੈ..ਟਿਊਬਵੈੱਲ ‘ਤੇ ਲੋਡ ਵਧਾਉਣ ਦਾ ਖਰਚਾ ₹4750 ਪ੍ਰਤੀ ਹਾਰਸ-ਪਾਵਰ ਤੋਂ ਘਟਾ ਕੇ ₹2500 ਕਰ ਦਿੱਤਾ ਗਿਆ ਹੈ..ਹਜ਼ਾਰਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ..ਅਸੀਂ ਖੇਤੀ ਨੂੰ ਮਜਬੂਰੀ ਦਾ ਨਹੀਂ ਸਗੋਂ ਲਾਹੇਵੰਦ ਧੰਦਾ ਬਣਾਉਣਾ ਚਾਹੁੰਦੇ ਹਾਂ..
