ਮਾਨਸਾ 18 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਕਹਾਉਣ ਦਾ ਮੰਡੀਆਂ ਵਿੱਚ ਢੰਡੋਰਾ ਪਿੱਟ ਰਹੀ ਹੈ ਕਿਸਾਨਾਂ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਪਰ ਸਰਕਾਰ ਅਜੇ ਤੱਕ ਮੰਡੀਆਂ ਵਿੱਚ ਕਣਕ ਨਹੀਂ ਖਰੀਦ ਰਹੀ। ਇਹ ਦੋਸ਼ ਲਾਉਦਿਆਂ ਜਮਹੂਰੀ ਕਿਸਾਨ ਸਭਾ ਦੇ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਅਤੇ ਜਿਲ੍ਹਾ ਆਗੂ ਮੇਜਰ ਸਿੰਘ ਦੂਲੋਵਾਲ ਨੇ ਕਿਹਾ ਕਿ ਪੋਹ-ਮਾਘ ਦੀਆਂ ਰਾਤਾਂ ਵਿੱਚ ਪਾਣੀ ਲਾ ਕੇ ਪੁੱਤਾਂ ਵਾਗੂੰ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਉਸ ਬਾਰੇ ਮੰਡੀਆ ਵਿੱਚ ਖਰੀਦ ਕਰਨ ਵਾਲੀਆਂ ਏਜੰਸੀਆਂ ਤੇ ਆੜਤੀਏ ਮਿਲ ਕੇ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ ਫਾਇਦਾ ਉਠਾ ਰਹੇ ਹਨ। ਕਿਸਾਨਾਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਪ੍ਰਾਈਵੇਟ ਏਜੰਸੀਆਂ ਨੂੰ ਵੇਚਣ ਲਈ ਮਜਬੂਰ ਕਰ ਰਹੀ ਹੈ। ਉਸ ਵਿੱਚ ਕਣਕ ਦੀ ਕਟੌਤੀ ਕੱਟੀ ਜਾਂਦੀ ਹੈ। ਖਰੀਦ ਅਧਿਕਾਰੀ ਤੇ ਕਰਮਚਾਰੀ ਮੰਡੀਆਂ ਵਿੱਚ ਆ ਕੇ ਖਾਨਾਂ ਪੂਰਤੀ ਕਰਦੇ ਹਨ। ਪਿਛਲੇ ਦਿਨੀਂ ਮੌਸਮ ਦੀ ਖਰਾਬੀ ਕਾਰਨ ਕੁਝ ਨਮੀ ਵਧੀ ਹੈ ਪਰ ਇੰਨੀ ਵਧ ਨਹੀਂ ਹੈ ਜਿੰਨੀ ਕਿ ਅਧਿਕਾਰੀ ਤੇ ਆੜਤੀਏ ਕਹਿੰਦੇ ਹਨ ਜਦੋਂ ਅਧਿਕਾਰੀ ਦੀ ਢੇਰੀ ਤੇ ਚੈਕ ਕਰਨ ਸਮੇਂ ਮੀਟਰ ਵਿੱਚ ਕਣਕ ਪਾਉਣ ਦੇ ਢੰਗ ਬਾਰੇ ਕਿਸਾਨ ਦੀ ਤਸ਼ੱਲੀ ਨਹੀਂ ਕਰਾਉਂਦੇ ਨਾ ਹੀ ਨਮੀ ਦੀ ਮਾਤਰਾ ਬਾਰੇ ਪਰਚੀ ਦਿੰਦੇ ਹਨ ਕਿਉਂਕਿ ਜਿਸ ਕਣਕ ਦੀ ਦੀ ਨਮੀ ਅੱਜ ਪਾਈ ਜਾਂਦੀ ਹੈ ਧੁੱਪ ਲੱਗਣ ਤੋਂ ਬਾਅਦ ਅਗਲੇ ਦਿਨ ਨਮੀ ਚੈੱਕ ਕਰਦੇ ਹਨ ਨਮੀ ਘੱਟਣ ਦੇ ਬਜਾਏ ਵੱਧ ਕਹੀ ਜਾਂਦੀ ਹੈ। ਇਸ ਬਾਰੇ ਅਧਿਕਾਰੀ ਤੇ ਕਰਮਚਾਰੀ ਪੁੱਛਣ ਤੇ ਆਨਾਕੰਨੀ ਕਰਦੇ ਹਨ। ਇਸ ਬਾਰੇ ਵਿਧਾਇਕ ਮਾਸਟਰ ਜਸਵੀਰ ਸਿੰਘ ਦਾ ਇਹ ਕਹਿਣਾ ਕਿ ਜਥੇਬੰਦੀਆ ਵਲੋਂ ਧਰਨਾ ਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪਰ ਉਹਨਾਂ ਇਹ ਪਤਾ ਨਹੀਂ ਬੇੜਾ ਉੱਘੇ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੇ ਕੀਤਾ ਹੈ। ਪੰਜਾਬ ਸੋਨੇ ਦੀ ਚਿੜੀ ਸੀ ਪਰ ਸਿਆਸੀਆਂ ਨੇ ਕੋਈ ਵੀ ਨਹੀਂ ਕਸਰ ਨਹੀਂ ਛੱਡੀ। ਕਿਸਾਨਾਂ ਤੋਂ ਸੁਸਾਇਟੀਆਂ ਅਤੇ ਬੈਂਕਾਂ ਤੋਂ ਲਿਮਟਾ ਦਾ ਭਰਵਾਈਆ ਜਾਂਦੀਆਂ ਹਨ ਪਰ ਸੁਸਾਇਟੀ ਵਾਲੇ ਅਗਲੀ ਫਸਲ ਨੂੰ ਕਰਜਾ ਦੇਣ ਵਿੱਚ ਨਵੇ ਮੈਬਰ ਨਹੀਂ ਬਣਾਏ ਜਾਂਦੇ। ਸੰਯੁਕਤ ਮੋਰਚੇ ਵਲੋਂ ਕੀਤੇ ਫੈਸਲੇ ਅਨੁਸਾਰ ਜੋ ਕਣਕ ਵਿੱਚ ਨਮੀ ਦੀ ਮਾਤਰਾ ਵੱਧ ਪਾਈ ਜਾਂਦੀ ਹੈ ਉਹਨਾਂ ਨੂੰ ਖਰਾਬ ਮੌਸਮ ਨਾਲ ਹੋਈ ਕਣਕ ਦਾ ਨਮੀ ਘਟਾ ਕੇ ਖਰੀਦੀ ਜਾਵੇ। ਤਾਂ ਕਿ ਕਿਸਾਨ ਆਪਣੀ ਫਸਲ ਨੂੰ ਸਮੇਂ ਸਿਰ ਵੇਚ ਸਕਣ। ਜੇਕਰ ਫਸਲ ਨਾ ਖਰੀਦੀ ਤਾਂ ਕਿਸਾਨ ਮੰਡੀਆਂ ਵਿੱਚ ਧਰਨੇ ਲਾਉਣ ਲਈ ਮਜਬੂਰ ਹੋਣਗੇ। ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸਮੇ ਆਗੂਆ ਤੋਂ ਇਲਾਵਾ ਦਸੌਧਾ ਸਿੰਘ ਬਹਾਦਰਪੁਰ , ਗਿਆਨ ਸਿੰਘ ਦੌਦੜਾ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ।