*ਖਰੀਦ ਪ੍ਰਬੰਧਾਂ ਦੀ ਨਾਕਾਮੀ ਕਾਰਨ ਡੂਘੇ ਸੰਕਟ ਵਿੱਚ ਫਸੇ ਕਿਸਾਨ-ਭਾਕਿਯੂ (ਏਕਤਾ) ਡਕੌਂਦਾ*

0
56

 ਮਾਨਸਾ 18 ਅਪ੍ਰੈੱਲ(ਸਾਰਾ ਯਹਾਂ/ਮੁੱਖ ਸੰਪਾਦਕ)ਹਾੜੀ ਦੇ ਸ਼ੀਜਨ ਵਿੱਚ ਕਣਕ ਦੀ ਵਢਾਈ ਜੋਰਾ ਉੱਤੇ ਹੈ ਪਰ ਮੰਡੀਆਂ ਵਿੱਚ ਕਣਕ ਦੀ ਖਰੀਦ, ਬੋਲੀ ਅਤੇ ਲਿਫਟਿੰਗ ਦਾ ਕੰਮ ਪੂਰੀ ਤਰਾਂ ਠੱਪ ਹੈ । ਜਿਲ੍ਹੇ ਦੀਆਂ ਜਿਆਦਾਤਰ ਮੰਡੀਆਂ ਵਿੱਚ ਹਾਲੇ ਤੱਕ ਇੱਕ ਵੀ ਦਾਣੇ ਦੀ ਖਰੀਦ ਤੱਕ ਨਹੀ ਕੀਤੀ ਗਈ । ਜਥੇਬੰਦੀ ਵੱਲੋਂ ਅੱਜ ਜਿਲੇ ਦੀਆਂ ਭੀਖੀ, ਮਾਨਸਾ, ਬੁਢਲਾਡਾ, ਝੁਨੀਰ ਅਤੇ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ । ਮੌਸਮ ਦੇ ਖਰਾਬ ਹੋਣ ਕਾਰਨ ਖੇਤ ਵਿੱਚ ਖੜੀ ਅਤੇ ਮੰਡੀਆਂ ਵਿੱਚ ਰੁਲ ਰਹੀ ਫਸਲ ਦੇ ਫਿਕਰ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ । ਖਰੀਦ ਪ੍ਰਬੰਧਾਂ ਵਿੱਚ ਖਰਾਬੀ ਹੋਣ ਕਾਰਨ ਕਿਸਾਨ ਡੂਘੇ ਸੰਕਟ ਵਿੱਚ ਫਸੇ ਹੋਏ ਹਨ । 

              ਸਰਕਾਰ ਵੱਲੋਂ, ਮੌਸਮ ਦੇ ਖਰਾਬੇ ਅਤੇ ਹਵਾ ਵਿੱਚ ਚੱਲ ਰਹੀ ਸਿੱਲ ਕਾਰਨ ਤਾਪਮਾਨ ਵਿੱਚ ਆ ਰਹੀ ਕਮੀ ਨੂੰ ਦੇਖਦੇ ਹੋਏ ਕਣਕ ਦੀ ਨਮੀ ਵਿੱਚ ਛੋਟ ਨੂੰ 12% ਤੋਂ ਵਧਾ ਕੇ 14% ਕੀਤਾ ਜਾਵੇ ਅਤੇ ਨਾਲ ਹੀ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਦਫ਼ਤਰਾਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰੇ । ਜੇਕਰ ਸਰਕਾਰ ਇਸ ਮਸਲੇ ਨੂੰ ਅੱਖੋ ਪਰੋਖੇ ਕਰਦੀ ਹੈ ਤਾਂ ਭਾਕਿਯੂ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਸਖਤ ਐਕਸ਼ਨ ਉਲੀਕਣ ਲਈ ਮਜ਼ਬੂਰ ਹੋਵੇਗੀ ।

LEAVE A REPLY

Please enter your comment!
Please enter your name here