ਪੰਜਾਬ ਸਰਕਾਰ ਕਿਸਾਨਾਂ ਨੂੰ OLA ਐਪ ਰਾਹੀਂ ਕਰੇਗੀ ਈ-ਪਾਸ ਜਾਰੀ

0
54

 ਚੰਡੀਗੜ, ਅਪ੍ਰੈਲ 15(ਸਾਰਾ ਯਹਾ, ਬਲਜੀਤ ਸ਼ਰਮਾ)ਪੰਜਾਬ ਸਰਕਾਰ ਨੇ ਓਲਾ ਦੇ ਸਹਿਯੋਗ ਨਾਲ ਇਕ ਨਿਵੇਕਲਾ ਕੇਂਦਰੀ ਸਵੈ-ਚਾਲਿਤ, ਤਰਕ-ਅਧਾਰਤ ਤਕਨਾਲੋਜੀ ਪਲੇਟਫਾਰਮ ਤਿਆਰ ਕੀਤਾ ਹੈ ਜੋ ਰਾਜ ਦੇ 17 ਲੱਖ ਤੋਂ ਵੱਧ ਕਿਸਾਨਾਂ ਨੂੰ ਈ-ਪਾਸ ਜਾਰੀ ਕਰਨ ਦੇ ਨਾਲ-ਨਾਲ ਮੰਡੀਆਂ ਵਿਚ ਟਰਾਲੀਆਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਦੇ ਆਨਲਾਈਨ ਪ੍ਰਬੰਧਨ ਅਤੇ ਨਿਯੰਤਰਣ ਦਾ ਕੰਮ ਕਰੇਗਾ।
ਪੰਜਾਬ ਮੰਡੀ ਬੋਰਡ ਵੱਲੋਂ ਈ-ਪਾਸ ਪ੍ਰਣਾਲੀ ਦੀ ਸ਼ੁਰੂਆਤ ਕਰਨ ਲਈ ਵਿਲੱਖਣ ਪਹਿਲਕਦਮੀ ਦੇ ਰੂਪ ਵਿੱਚ ਇਸ ਐਪ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਵਿਭਾਗ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ ਜਿਸਦਾ ਉਦੇਸ਼ ਕੋਵਿਡ -19 ਸੰਕਟ ਦੌਰਾਨ ਖਰੀਦ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।
ਕਿਸਾਨਾਂ ਦੇ ਮੋਬਾਈਲ ਫੋਨਾਂ ’ਤੇ ‘ਇੰਸਟਾਲ’ ਕੀਤੀ ਇਹ ਐਪ, ਭੀੜ-ਭੜੱਕੇ ਨੂੰ ਰੋਕਣ ਲਈ ਮੰਡੀ ਦੇ ਗੇਟਾਂ ’ਤੇ ਭੀੜ ਵਾਲੀਆਂ ਥਾਵਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰੇਗੀ ਤਾਂ ਭੀੜ-ਭੜੱਕਾ ਰੋਕਿਆ ਜਾ ਸਕੇ। ਐਪ ਦਾ ਡੈਸ਼ਬੋਰਡ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਮਾਜਿਕ ਦੂਰੀਆਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਸ ਜਾਰੀ ਕਰਨ, ਮਿਆਦ ਪੁੱਗਣ ਅਤੇ ਪ੍ਰਮਾਣਿਕਤਾ ਸਬੰਧੀ ਵੀ ਜਾਣਕਾਰੀ ਪ੍ਰਦਾਨ ਕਰਵਾਏਗਾ।
ਇਹ ਵਿਲੱਖਣ ਪ੍ਰਣਾਲੀ ਰਾਜ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕਿਸਾਨਾਂ ਵਾਸਤੇ ਖਰੀਦ ਕੇਂਦਰਾਂ ਅਤੇ ਆੜਤੀਆਂ ਕੋਲ ਜਾਣ ਲਈ ਆਵਾਜਾਈ ਪਾਸ ਤਿਆਰ ਕਰਨ ਦੇ ਯੋਗ ਬਣਾਉਂਦੀ ਹੈ। ਇਹ ਸਾਫਟਵੇਅਰ ਮੰਡੀ ਬੋਰਡ ਕੋਲ ਮੌਜੂਦ ਇਤਿਹਾਸਕ ਅੰਕੜਿਆਂ ਦੇ ਅਧਾਰ ’ਤੇ ਲੋੜੀਂਦੇ ਪਾਸ ਆਪਣੇ ਆਪ ਤਿਆਰ ਕਰਦਾ ਹੈ।
ਸਾਰੇ ਆੜਤੀਆਂ ਨੂੰ ਕਣਕ ਦੀ ਇਕ ਟਰਾਲੀ ਲਈ ਇਕ ਪਾਸ ਦਿੱਤਾ ਜਾਵੇਗਾ। ਕਿਸੇ ਖਾਸ ਦਿਨ ਲਈ ਪਾਸ ਜਾਰੀ ਕਰਨ ਤੋਂ ਤਿੰਨ ਦਿਨ ਪਹਿਲਾਂ ਉਹ ਪਾਸ ਆੜਤੀਆਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ ਤਾਂ ਜੋ ਕਿਸੇ ਵੀ ਕਿਸਮ ਦੇ ਭੀੜ ਭੜੱਕੇ ਨੂੰ ਰੋਕਿਆ ਜਾ ਸਕੇ। ਇਹ ਸਵੈ-ਚਾਲਿਤ ਤਕਨਾਲੋਜੀ ਉਪਾਅ ਬੇਲੋੜੇ ਪੱਖਪਾਤ ਦੇ ਸਾਰੇ ਮੌਕਿਆਂ ਨੂੰ ਘਟਾਉਂਦਾ ਹੈ ਜਿਸ ਨਾਲ ਖਰੀਦ ਪ੍ਰਕਿਰਿਆ ਵਿਚ ਪਾਰਦਰਸ਼ਤਾ ਆਉਂਦੀ ਹੈੇ।
ਇਹ ਆਵਾਜਾਈ ਪਾਸ ਆੜਤੀ ਆਪਣੇ ਕਿਸਾਨਾਂ ਨੂੰ ਵੰਡਣਗੇ ਤਾਂ ਜੋ ਉਹ ਸਬੰਧਤ ਖਰੀਦ ਕੇਂਦਰ ਵਿਖੇ ਨਿਰਧਾਰਤ ਮਿਤੀ ’ਤੇ ਆਉਣ ਦੇ ਯੋਗ ਹੋ ਸਕਣ। ਕਿਸਾਨਾਂ ਨੂੰ ਫੋਨ ’ਤੇ ਪਾਸ ਨੰਬਰ ਅਤੇ ਐਪ ਨੂੰ ਡਾੳੂਨਲੋਡ ਕਰਨ ਲਈੇ ਇਕ ਲਿੰਕ ਐਸਐਮਐਸ ਰਾਹੀਂ ਪ੍ਰਾਪਤ ਹੋਵੇਗਾ।    
ਪੰਜਾਬ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਈ-ਪਾਸ ਸਿਸਟਮ ਤੋਂ ਇਲਾਵਾ 2 ਮੋਬਾਈਲ ਐਪਲੀਕੇਸ਼ਨ ਵਿਚ ਇਕ  ਸਿਸਟਮ ਵੀ ਵਿਕਸਤ ਕੀਤਾ ਗਿਆ ਹੈ। ਪਾਸ ਜਾਰੀ ਹੋਣ ਵੇਲੇ ਹਰ ਆੜਤੀਏ ਨੂੰ ਯੂਨੀਕੋਡ ਸੰਦੇਸ਼ ਭੇਜਿਆ ਜਾਂਦਾ ਹੈ। ਆੜਤੀਏ ਇਨਬਿਲਟ  ਸਿਸਟਮ ਰਾਹੀਂ ਟਰਾਲੀ ਡਰਾਈਵਰਾਂ ਨੂੰ ਪਾਸ ਅਲਾਟ ਕਰ ਸਕਦੇ ਹਨ। ਡਰਾਈਵਰ ਫਿਰ ਉਸਦੇ ਨੰਬਰ ’ਤੇ ਪ੍ਰਾਪਤ ਹੋਏ ਐਸਐਮਐਸ ਦੀ ਵਰਤੋਂ ਕਰਕੇ  ਨੂੰ ਡਾਊਨਲੋਡ ਕਰ ਸਕਦੇ ਹਨ, ਅਤੇ ਇਸ  ਨੂੰ ਵੱਖ ਵੱਖ ਪੁਲਿਸ ਨਾਕਿਆਂ ਤੋਂ ਲੰਘਣ ਲਈ ਲਈ ਵਰਤ ਸਕਦੇ ਹਨ।
ਸ੍ਰੀ ਖੰਨਾ ਨੇ ਕਿਹਾ ਕਿ ਆਨਲਾਈਨ ਵਾਹਨ ਪ੍ਰਬੰਧਨ ਨਾਲ ਬੋਰਡ ਨੂੰ ਕਾਨੂੰਨ ਅਤੇ ਵਿਵਸਥਾ ਦੇ ਪ੍ਰੋਟੋਕੋਲ ਸਮੇਤ ਮੰਡੀਆਂ ਵਿਚ ਡੀਐਚਐਸ ਦਿਸ਼ਾ-ਨਿਰਦੇਸ਼ਾਂ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ।
ਪੰਜਾਬ ਮੰਡੀ ਬੋਰਡ ਦੇ ਸੱਕਤਰ ਅਤੇ ਵਿਸ਼ੇਸ਼ ਸਕੱਤਰ ਪ੍ਰਸ਼ਾਸਕੀ ਸੁਧਾਰ ਰਵੀ ਭਗਤ ਨੇ ਕਿਹਾ ਕਿ ਜੀਓਟੈਗਿੰਗ, ਜੀਓਹੈਸ਼ਿੰਗ, ਅਲਰਟ ਅਤੇ ਐਮਰਜੈਂਸੀ ਸਹਾਇਤਾ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਇਹ ਵਿਲੱਖਣ ਟੈਕਨਾਲੋਜੀ ਉਪਾਅ ਸਰਕਾਰ ਨੂੰ ਮੰਡੀ ਦੇ ਕੰਮਕਾਜ ਨੂੰ ਵਧੀਆ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕਰੇਗਾ। ਇਹ ਦੇਸ਼ ਵਿਚ ਅਨਾਜ ਸਪਲਾਈ ਕਰਨ ਵਾਲੇ ਨੈੱਟਵਰਕ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਘੱਟ ਕਰੇਗਾ, ਜਦਕਿ ਸਰਕਾਰੀ ਅਮਲੇ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਸੁਰੱਖਿਅਤ ਰੱਖੇਗਾ।
ਇਸ ਸਾਂਝੇਦਾਰੀ ਬਾਰੇ ਬੋਲਦਿਆਂ ਓਲਾ ਦੇ ਸਹਿ-ਸੰਸਥਾਪਕ ਪ੍ਰਣੈਯ ਜਿਵਰਾਜਕਾ ਨੇ ਕਿਹਾ ਕਿ ਕੋਵਿਡ -19 ਦੇ ਫੈਲਣ ਨਾਲ ਪੂਰਾ ਵਿਸ਼ਵ ਇਸ ਮਹਾਮਾਰੀ ਕਾਰਨ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ। ਉਨਾਂ ਨੇ ਵੱਡੇ ਪੱਧਰ ’ਤੇ ਕਿਸਾਨਾਂ ਅਤੇ ਨਾਗਰਿਕਾਂ ਨੂੰ ਸੇਵਾ ਪ੍ਰਦਾਨ ਕਰਨ ਵਾਲੇ ਇਸ ਮੌਕੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਉਨਾਂ ਕਿਹਾ,‘‘ਸਾਡੀ ਤਕਨਾਲੌਜੀ ਵਰਤਦਿਆਂ ਸਰਕਾਰ ਦੇ ਮਾਧਿਅਮ ਰਾਹੀਂ ਕਿਸਾਨਾਂ ਦੀ ਸਹਾਇਤਾ ਕਰਕੇ, ਅਸੀਂ ਆਪਣੀਆਂ ਸਮਰੱਥਾਵਾਂ ਨੂੰ ਉੱਤਮ ਢੰਗ ਨਾਲ ਵਰਤੋਂ ਵਿੱਚ ਲਿਆਉਣ ਦੇ ਯੋਗ ਬਣਦੇ ਹਾਂ ਜਦੋਂ ਰਾਸ਼ਟਰ ਨੂੰ ਇਸ ਕੌਮੀ ਸੰਕਟ ਵਿੱਚੋਂ ਜਲਦੀ ਉੱਭਰਨ ਲਈ ਨਵੀਨਤਾ ਅਤੇ ਸਹਿਯੋਗ ਦੀ ਲੋੜ ਹੈ। ਉਨਾਂ ਅੱਗੇ ਕਿਹਾ ਕਿ ਇੱਕ ਪ੍ਰਮੁੱਖ ਘਰੇਲੂ ਉਤਪਾਦਨ ਵਾਲੀ ਤਕਨਾਲੌਜੀ ਕੰਪਨੀ ਅਤੇ ਹਰ ਰੋਜ਼ ਲੱਖਾਂ ਭਾਰਤੀਆਂ ਵਲੋਂ ਵਰਤੇ ਜਾਂਦੇ ਇੱਕ ਪਲੇਟਫਾਰਮ ਹੋਣ ਦੇ ਨਾਤੇ, ਓਲਾ ਦੇਸ਼ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ।

LEAVE A REPLY

Please enter your comment!
Please enter your name here