ਲੌਕਡਾਊਨ ‘ਚ ਜਾਣਾ ਹੈ ਘਰੋਂ ਬਾਹਰ, ਤਾਂ ਵੈਬਸਾਈਟ ਅਤੇ ਵ੍ਹੱਟਸਐਪ ਰਾਹੀਂ ਇੰਜ ਹਾਸਤ ਕਰੋ ਈ-ਪਾਸ

0
149

ਨਵੀਂ ਦਿੱਲੀ: ਭਾਰਤ ‘ਚ 14 ਅਪਰੈਲ ਤੱਕ ਲਗੇ ਲੌਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਲੋਕਾਂ ਅਤੇ ਐਮਰਜੈਂਸੀ ਨੂੰ ਛੱਡ ਕੇ ਸਭ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਹੈ। ਬਹੁਤ ਸਾਰੀਆਂ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਰਾਹਤ ਲਈ ਈ-ਪਾਸ ਦੀ ਪੇਸ਼ਕਸ਼ ਕਰ ਰਹੇ ਹਨ। ਤੁਸੀਂ ਇਹ ਈ-ਪਾਸ ਆਨਲਾਈਨ ਬਣਾ ਸਕਦੇ ਹੋ।

ਲੌਕਡਾਊਨ ਦੌਰਾਨ ਈ-ਪਾਸ ਕਿਵੇਂ ਬਣਵਾਇਏ?

  1. ਪਹਿਲਾਂ ਆਪਣੇ ਸੂਬੇ ਦੀ ਅਧਿਕਾਰਤ ਲੌਕਡਾਊਨ ਈ-ਪਾਸ ਵੈਬਸਾਈਟ ‘ਤੇ ਜਾਓ।
  2. ਵੈਬਸਾਈਟ ‘ਤੇ ਜਾਓ ਅਤੇ ਅਪਲਾਈ ਕਰੋ ‘ਤੇ ਕਲਿਕ ਕਰੋ।
  3. ਤੁਹਾਨੂੰ ਹੁਣ ਈ-ਪਾਸ ਦੀ ਕਿਉਂ ਲੋੜ ਹੈ? ਇਸ ਦੇ ਕਾਰਨ ਦੱਸੋ। ਦੱਸ ਦਈਏ ਕਿ ਹਰੇਕ ਸੂਬੇ ਦੀ ਵੈਬਸਾਈਟ ਉਪਭੋਗਤਾ ਤੋਂ ਵੱਖਰੀ ਜਾਣਕਾਰੀ ਵੀ ਮੰਗ ਸਕਦੀ ਹੈ। ਉਦਾਹਰਣ ਦੇ ਲਈ, ਮਹਾਰਾਸ਼ਟਰ ਦੀ ਈ-ਪਾਸ ਵੈਬਸਾਈਟ ਤੁਹਾਡੀ ਫੋਟੋ ਆਈਡੀ ਪਰੂਫ, ਯੋਗ ਸੰਗਠਨ ਦਸਤਾਵੇਜ਼, ਮੈਡੀਕਲ ਰਿਪੋਰਟਾਂ ਅਤੇ ਕੰਪਨੀ ਆਈਡੀ ਮੰਗਦੀ ਹੈ, ਜਿਸ ਨੂੰ ਐਪਲੀਕੇਸ਼ਨ ਨਾਲ ਜੋੜਨਾ ਹੋਵੇਗਾ।
  4. ਸਬਮਿਟ ਹੋਣ ਤੋਂ ਬਾਅਦ, ਸਥਾਨਕ ਪੁਲਿਸ ਦੁਆਰਾ ਇਸ ਅਰਜ਼ੀ ਦੀ ਪੜਤਾਲ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਪਾਸ ਜਾਰੀ ਕਰ ਦਿੱਤਾ ਜਾਵੇਗਾ।
  5. ਜੇ ਐਪਲੀਕੇਸ਼ਨ ਨੂੰ ਭਰਨ ਦੌਰਾਨ ਕੁਝ ਗਲਤ ਹੋਇਆ, ਤਾਂ ਉਪਭੋਗਤਾ ਸਥਾਨਕ ਪੁਲਿਸ ਸਟੇਸ਼ਨ ਜਾ ਸਕਦਾ ਹੈ ਅਤੇ ਗਲਤੀ ਨੂੰ ਸੁਧਾਰ ਸਕਦਾ ਹੈ। ਅਰਜ਼ੀ ਦੇ ਨਾਲ ਤੁਹਾਨੂੰ ਵਿਲੱਖਣ ਟੋਕਨ ਆਈਡੀ ਜਾਰੀ ਕੀਤੀ ਜਾਏਗੀ।

ਵੈਬਸਾਈਟ ਤੋਂ ਇਲਾਵਾ, ਦਿੱਲੀ ਸਰਕਾਰ ਨੇ ਈ-ਪਾਸ ਲਈ ਇੱਕ ਵ੍ਹੱਟਸਐਪ ਨੰਬਰ ਵੀ ਜਾਰੀ ਕੀਤਾ ਹੈ, ਜਿਸ ‘ਤੇ ਲੋਕ ਮੈਸੇਜ ਭੇਜ ਕੇ ਈ-ਪਾਸ ਐਪਲੀਕੇਸ਼ਨ ਭੇਜ ਸਕਦੇ ਹਨ। ਅਪਲਾਈ ਕਰਨ ਲਈ, ਤੁਹਾਨੂੰ ਆਪਣਾ ਨਾਂ, ਪਤਾ, ਈ-ਪਾਸ ਦਾ ਕਾਰਨ, ਸਮਾਂ, ਆਈਡੀ ਪਰੂਫ ਕਾਪੀ ਅਤੇ ਗੱਡੀ ਨੰਬਰ ਦੀ ਜਾਣਕਾਰੀ ਉਪਰੋਕਤ ਵ੍ਹੱਟਸਐਪ ਨੰਬਰ ‘ਤੇ ਭੇਜਣੀ ਪਏਗੀ। ਸਥਾਨਕ ਅਧਿਕਾਰੀ ਜਾਂਚ ਤੋਂ ਬਾਅਦ ਤੁਹਾਨੂੰ ਇੱਕ ਪਾਸ ਜਾਰੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here