ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਧੀਨ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ ਟਰੇਨਿੰਗ: ਵਧੀਕ ਡਿਪਟੀ ਕਮਿਸ਼ਨਰ

0
14

ਮਾਨਸਾ, 29 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਧੀਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ)–ਕਮ-ਨੋਡਲ ਅਫਸਰ, ਪੀ.ਐੱਸ.ਡੀ.ਐੱਮ. ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਦੁਆਰਾ ਜ਼ਿਲ੍ਹੇ ਵੱਖ-ਵੱਖ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਰੋਜਗਾਰ ਅਫ਼ਸਰ, ਜ਼ਿਲ੍ਹਾ ਉਦਯੋਗ ਕੇਂਦਰ, ਮਾਨਸਾ ਅਤੇ ਪੀ.ਐੱਸ.ਡੀ.ਐੱਮ., ਮਾਨਸਾ ਦੇ ਅਧਿਕਾਰੀ ਸਾਮਿਲ ਹੋਏ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਨੌਕਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਰਕਾਰ ਦੁਆਰਾ ਪੀ.ਐੱਸ.ਡੀ.ਐੱਮ. ਅਧੀਨ ਵੱਖ-ਵੱਖ ਕੋਰਸਾਂ ਵਿੱਚ ਹੁਨਰ ਵਿਕਾਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਸਰਕਾਰ ਦੁਆਰਾ PMKVY-2 ਸਕੀਮ ਅਧੀਨ RPL (Recognition of Prior Learning) ਕੰਪੋਨੈਂਟ ਤਹਿਤ ਵੀ ਟਰੇਨਿੰਗ ਸੁਰੂ ਕੀਤੀ ਜਾਣੀ ਹੈ। ਜਿਸ ਵਿੱਚ ਜ਼ਿਲ੍ਹੇ ਦੇ ਉਦਯੋਗਾਂ ਵਿੱਚ ਪਹਿਲਾਂ ਤੋ ਹੀ ਕੰਮ ਕਰ ਰਹੇ ਕਾਮਿਆਂ ਨੂੰ ਟਰੇਨਿੰਗ ਦੇ ਕੇ ਸਰਟੀਫਾਈ ਕਰਨ ਦਾ ਉਪਬੰਧ ਹੈ, ਤਾਂ ਜੋ ਉਮੀਦਵਾਰਾਂ ਨੂੰ ਭਵਿੱਖ ਵਿੱਚ ਇਸ ਦਾ ਲਾਭ ਮਿਲ ਸਕੇ। ਇਹ ਟਰੇਨਿੰਗ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਦਿੱਤੀ ਜਾਵੇਗੀ। ਇਸ ਲਈ ਉਨ੍ਹਾਂ ਵੱਲੋਂ ਉਦਯੋਗਾਂ ਦੇ ਨੁਮਾਇੰਦੇਆਂ ਨੂੰ ਕਿਹਾ ਗਿਆ ਕਿ ਉਹ ਆਪਣੀ-ਆਪਣੀ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਉਨ੍ਹਾਂ ਦੇ ਸਕਿੱਲ ਮੁਤਾਬਕ ਸਰਟੀਫਾਈ ਕਰਵਾਉਣ ਲਈ ਅੱਗੇ ਆਉਣ ਅਤੇ ਉਨ੍ਹਾਂ ਦੀ ਜਾਣਕਾਰੀ ਜਿਲ੍ਹਾ ਦਫਤਰ, ਪੀ.ਐਸ.ਡੀ.ਐਮ.  ਨਾਲ ਸਾਂਝੀ ਕੀਤੀ ਜਾਵੇ।  ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੀ.ਐਸ.ਡੀ.ਐਮ. ਅਧੀਨ ਜ਼ਿਲ੍ਹੇ ਵਿੱਚ ਉਦਯੋਗਾਂ ਦੀ ਲੋੜ ਅਨੁਸਾਰ ਨਵੇਂ ਕੋਰਸਾਂ ਦੀ ਸੁਰੂਆਤ ਕੀਤੀ ਜਾਣੀ ਹੈ, ਤਾਂ ਜੋ ਉਦਯੋਗਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਹੁਨਰਮੰਦ ਕਾਮੇ ਮਿਲ ਸਕਣ ਅਤੇ ਹੁਨਰ ਮੰਦ ਉਮੀਦਵਾਰਾਂ ਨੂੰ ਲੋਕਲ ਪੱਧਰ ਤੇ ਨੋਕਰੀ ਪ੍ਰਾਪਤ ਹੋ ਸਕੇ। ਇਸ ਉਪਰੰਤ ਮੀਟਿੰਗ ਵਿੱਚ ਹਾਜ਼ਰ ਉਦਯੋਗਪਤੀਆਂ ਦੁਆਰਾ ਮੁੱਖ ਤੋਰ ਤੇ ਸੀ.ਐਨ.ਸੀ ਓਪਰੇਟਰ, ਪਲੰਬਰ, ਪਲਾਜ਼ਮਾ ਕੰਟਿੰਗ ਓਪਰੋਟਰ, ਆਇਲ-ਮਿਲ ਓਪਰੇਟਰ ਅਤੇ ਪੈਕਿੰਗ ਮਸ਼ੀਨ ਓਪਰੇਟਰ ਨਾਲ ਸਬੰਧਤ ਕੋਰਸ ਸ਼ੁਰੂ ਕਰਨ ਦਾ ਮਸ਼ਵਰਾ ਦਿੱਤਾ ਗਿਆ। 

LEAVE A REPLY

Please enter your comment!
Please enter your name here