ਪੰਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਦੀ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ

0
10

ਮਾਨਸਾ22 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਜਾਬ ਯੂ.ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਡੀ.ਸੀ ਦਫਤਰ ਮਾਨਸਾ ਵਿਖੇ ਜਾਰੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਕੰਨਵੀਨਰ  ਰਾਜ ਕੁਮਾਰ ਰੰਗਾਂ ਮੱਖਣ ਸਿੰਘ ਉੱਡਤ, ਅਮਰਜੀਤ ਸਿੰਘ, ਪ੍ਰਿਥੀ ਸਿੰਘ ਮਾਨ, ਧਰਮਿੰਦਰ ਸਿੰਘ, ਜਸਦੀਪ ਸਿੰਘ ਚਹਿਲ ਅਤੇ ਭੁੱਖ ਹੜਤਾਲ ਤੇ ਬੈਠੇ ਸਾਥੀਆਂ ਨੇ ਕਿਹਾ ਕਿ ਇਸ ਸਰਕਾਰ ਨੂੰ ਚਾਰ ਸਾਲ ਸਤਾ ਵਿੱਚ ਆਈ ਨੂੰ ਹੋ ਗਏ ਹਨ। ਇਸ ਸਰਕਾਰ ਨੇ ਮੁਲਾਜਮਾਂ ਨੂੰ ਕੁੱਝ ਦੇਣ ਦੀ ਬਜਾਏ ਇੱਕ ਇੱਕ ਕਰਕੇ ਮਿਲ ਰਹੀਆਂ ਸਹੂਲਤਾਂ ਖੋਹ ਲਈਆਂ। 2004 ਦੇ ਵਿੱਚ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲ ਕੇ ਪੁਰਾਣੀ ਪੈਨਸ਼ਨ ਸਕੀਮ ਖਤਮ ਕਰ ਦਿੱਤੀ ਗਈ ਜੋ ਅੱਜ ਤੱਕ ਬਹਾਲ ਨਹੀਂ ਹੋਈ। ਸਾਰੇ ਵਿਭਾਗਾਂ ਵਿੱਚ ਆਕਾਰ ਘਟਾਈ ਦੇ ਨਾਂ ਤੇ ਜਲ ਸਰੋਤ, ਖੇਤੀਬਾੜੀ ਅਤੇ ਬਿਜਲੀ ਬੋਰਡ ਵਿੱਚ ਨਵੀਂ ਭਰਤੀ ਕਰਨ ਦੀ ਬਜਾਏ ਸਗੋਂ ਹਜਾਰਾਂ ਅਸਾਮੀਆਂ ਖਤਮ ਕਰ ਦਿੱਤੀਆਂ। ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ 2022 ਵਿੱਚ ਭੋਗ ਪਾਉਣ ਦੀ ਤਿਆਰੀ ਹੈ। ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਸਿਖਿਆ ਦਾ ਭਗਵਾਂਕਰਨ ਕਰਕੇ ਸਿਖਿਆ ਵਿਭਾਗ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ। ਛੇਵਾਂ ਪੇਅ ਕਮਿਸ਼ਨ ਦੇਣ ਦੀ ਬਜਾਏ, ਕੇਂਦਰ ਦੇ ਸੱਤਵੇਂ ਪੇਂਅ ਕਮਿਸ਼ਨ ਨਾਲ ਨੂੜ ਕੇ ਤਨਖਾਹਾਂ ਨੂੰ ਘਟਾਉਣ ਦੇ ਰਾਹ ਤੁਰ ਪਏ ਹਨ। ਜਿਸ ਨੂੰ ਪੰਜਾਬ ਦੇ ਮੁਲਾਜਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਕਦੇ ਵੀ ਤਨਖਾਹਾਂ ਤੇ ਕੈਂਚੀ ਨਹੀਂ ਫੇਰਨ ਦੇਣਗੇ। ਇਹ ਸਰਕਾਰਾਂ ਸਾਰਾ ਕੁੱਝ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਨ ਅਤੇ ਉਨਾਂ ਦੇ ਇਸ਼ਾਰਿਆਂ ਤੇ ਜਨਤਕ ਅਦਾਰਿਆਂ ਨੂੰ ਖਤਮ ਕਰਕੇ ਨਿਜੀ ਸੈਕਟਰ ਨੂੰ ਅੱਗੇ ਲਿਆਉਣ ਲਈ ਕੀਤਾ ਜਾ ਰਿਹਾ ਹੈ ਅਤੇ ਰੁਜਗਾਰ ਦੇ ਮੌਕੇ ਖਤਮ ਦੇ ਰਾਹ ਪੈ ਗਈ ਹੈ। ਪਰ ਪੰਜਾਬ ਯੋਧੇ ਅਤੇ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਜਾਣਦੇ ਹਨ ਕਿ ਜੇ ਜੁਲਮ ਕਰਨਾਂ ਪਾਪ ਹੈ ਤਾਂ ਜੁਲਮ ਸਹਿਣਾ ਮਹਾਂ ਪਾਪ ਹੈ। ਇਸ ਕਰਕੇ ਇਨਾਂ ਦੇ ਪਾਪੀ ਮਨਸੂਬਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਪ ਹੱਕ ਕੱਚੇ ਕਾਮੇ ਪੱਕੇ ਕਰਵਾਕੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਕੇ ਪਰਤੋ ਡੀ.ਏ ਦੀਆਂ ਕਿਸ਼ਤਾਂ ਅਤੇ ਉਨਾਂ ਦਾ ਬਕਾਇਆ ਅਤੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਕੇ ਦਮ ਲੈਣਗੇ। ਇਹ ਲੜੀਵਾਰ ਭੁੱਖ ਹੜਤਾਲ 30 ਸਤੰਬਰ ਤੱਕ ਲਗਾਤਾਰ ਜਾਰੀ ਰਹੇਗੀ। ਜੇਕਰ ਫਿਰ ਵੀ ਮੁਲਾਜਮਾਂ ਮੰਗਾਂ ਪੂਰੀਆਂ ਨਾਂ ਕੀਤੀਆਂ ਤਾਂ 19 ਅਕਤੂਬਰ ਤੋਂ ਜੇਲ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਜਸਬੀਰ ਢੰਡ, ਜੋਗਿੰਦਰ ਪਾਲ, ਸੰਦੀਪ ਸਿੰਘ, ਨਾਜਮ ਸਿੰਘ, ਅਵਤਾਰ ਸਿੰਘ, ਰਾਜਵੀਰ ਸਿੰਘ, ਗੁਰਚਰਨ ਸਿੰਘ, ਉਪਕਾਰ ਭੋਲਾ, ਹਰਬਿਲਾਸ ਸ਼ਰਮਾ, ਨਰਿੰਜਣ ਲਾਲ, ਸੇਮ ਬਹਾਦਰ, ਮੇਜਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਸਨ। 

LEAVE A REPLY

Please enter your comment!
Please enter your name here