*ਪੰਜਾਬ ਭਰ ‘ਚ ਥਾਂ-ਥਾਂ ਨਾਕਾਬੰਦੀ, ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਐਸਪੀ ਪੱਧਰ ਦੇ 22 ਹੋਰ ਅਧਿਕਾਰੀ ਤਾਇਨਾਤ*

0
139

ਚੰਡੀਗੜ੍ਹ (ਸਾਰਾ ਯਹਾਂ): ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਿਨ ਬੰਬ ਬਰਾਮਦ ਹੋਣ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਪੂਰੇ ਸੂਬੇ ’ਚ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਆਜ਼ਾਦੀ ਦਿਹਾੜੇ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਤੇ ਸੂਬੇ ਭਰ ’ਚ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਐਸਪੀ ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਾ ਦਿੱਤੇ ਗਏ ਹਨ।

ਉਧਰ, ਪੁਲਿਸ ਨੇ ਅਹਿਮ ਸਥਾਨਾਂ ਉੱਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸੂਬੇ ’ਚ ਹਾਈਅਲਰਟ ਦੌਰਾਨ ਆਜ਼ਾਦੀ ਦਿਹਾੜੇ ’ਤੇ ਸੁਰੱਖਿਆ ਦੀ ਪੁਖਤਾ ਵਿਵਸਥਾ ਕੀਤੀ ਜਾ ਰਹੀ ਹੈ ਤੇ ਸ਼ੱਕੀ ਲੋਕਾਂ ਦੀ ਗਤੀਵਿਧੀ ਉੱਤੇ ਨਜ਼ਰ ਰੱਖਣ ਲਈ ਪੁਲਿਸ ਤੇ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਪੁਲਿਸ ਵੱਲੋਂ ਏਅਰਪੋਰਟ, ਬੱਸ ਅੱਡਿਆਂ ਤੇ ਹੋਰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਸਥਾਨਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਸ਼ਤ ਤੇਜ਼ ਕਰਨ ਤੋਂ ਇਲਾਵਾ ਸੂਬਾ ਭਰ ’ਚ ਪੁਲਿਸ ਵੱਲੋਂ ਅੰਤਰ ਜ਼ਿਲ੍ਹਾ ਹੱਦਾਂ ਉੱਤੇ ਨਾਕੇ ਲਗਾਏ ਗਏ ਹਨ ਤੇ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।

ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ‘ਚ ਅਲਰਟ
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਬਚੀਵਿੰਡ ਲੋਪੋਕੇ ਵਿੱਚ ਇੱਕ ਡ੍ਰੋਨ ਰਾਹੀਂ ਹਥਿਆਰ ਤੇ ਵਿਸਫੋਟਕ ਮਿਲਣ ਦੇ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ। ਇਸ ਬੰਬ ਨੇ ਸੂਬੇ ਭਰ ‘ਚ ਹਲਚਲ ਮਚਾ ਦਿੱਤੀ ਹੈ। ਜੇਕਰ ਅਜਿਹੇ ਹੋਰ ਬੰਬ ਪੰਜਾਬ ਨੂੰ ਭੇਜੇ ਜਾਂਦੇ ਹਨ ਤਾਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਪੁਲਿਸ ਨੇ ਸੋਸ਼ਲ ਸਾਈਟਾਂ ਰਾਹੀਂ ਟਿਫਿਨ ਬੰਬਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਹੈ।

ਜੇ ਤੁਸੀਂ ਟਿਫਿਨ ਤੇ ਅਜਿਹੀ ਕੋਈ ਵਸਤੂ ਦੇਖਦੇ ਹੋ, ਤਾਂ ਤੁਹਾਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਰਹੱਦ ਤੋਂ ਜੋ ਬੰਬ ਮਿਲਿਆ ਸੀ ਉਹ ਟਿਫਿਨ ਵਿੱਚ ਸੀ ਜੋ ਬੱਚਿਆਂ ਨੂੰ ਆਕਰਸ਼ਤ ਕਰ ਰਿਹਾ ਸੀ। ਇਸ ਲਈ ਪੁਲਿਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਟਿਫਿਨ ਵਰਗੀ ਚੀਜ਼ ਕਿਤੇ ਵੀ ਲਾਵਾਰਿਸ ਪਾਈ ਜਾਂਦੀ ਹੈ ਤਾਂ ਉਸ ਦੇ ਨੇੜੇ ਨਾ ਜਾਓ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

ਪੁਲਿਸ ਵੱਲੋਂ ਚਿਤਾਵਨੀ ਜਾਰੀ …
1. ਲਵਾਰਿਸ ਛੱਡਿਆ ਟਿਫਿਨ ਬਾਕਸ ਬੰਬ ਹੋ ਸਕਦਾ ਹੈ।
2. ਚਮਕਦਾਰ ਬ੍ਰਾਂਡਿਡ ਟਿਫਿਨ ਬਾਕਸ ਤੋਂ ਸਾਵਧਾਨ ਰਹੋ ਜਿਨ੍ਹਾਂ ਤੇ ਕਾਰਟੂਨ ਬਣੇ ਹੁੰਦੇ ਹਨ।
3. ਜੇ ਤੁਸੀਂ ਕੋਈ ਹੈਰਾਨੀਜਨਕ ਵਸਤੂ ਵੇਖਦੇ ਹੋ, ਤਾਂ ਇਸ ਨੂੰ ਨਾ ਛੂਹੋ।
4. ਜੇਕਰ ਕੋਈ ਸ਼ੱਕੀ ਜਾਂ ਲਾਵਾਰਿਸ ਚੀਜ਼ ਦਿਖਾਈ ਦਿੰਦੀ ਹੈ, ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਓ।

LEAVE A REPLY

Please enter your comment!
Please enter your name here