*ਪੰਜਾਬ ਬੋਰਡ ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ, ਡਾਇਰੈਕਟ ਲਿੰਕ ਤੋਂ ਕਰੋ ਚੈੱਕ*

0
439

28,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  :  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਾਇਮਰੀ, ਮਿਡਲ, ਮੈਟ੍ਰਿਕ ਤੇ ਸੀਨੀਅਰ ਸੈਕੰਡਰੀ ਕਲਾਸਾਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, PSEB ਪ੍ਰੀਖਿਆਵਾਂ (PSEB Exams 2022) ਮਾਰਚ ਤੇ ਅਪ੍ਰੈਲ ਮਹੀਨੇ ਵਿੱਚ ਕਰਵਾਈਆਂ ਜਾਣਗੀਆਂ।

ਜੇਕਰ ਜਮਾਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪੰਜਵੀਂ ਜਮਾਤ ਦੀ ਪ੍ਰੀਖਿਆ 16 ਮਾਰਚ ਤੋਂ 24 ਮਾਰਚ ਤੱਕ, ਅੱਠਵੀਂ ਜਮਾਤ ਦੀ ਪ੍ਰੀਖਿਆ 22 ਮਾਰਚ ਤੋਂ 7 ਅਪ੍ਰੈਲ ਤੱਕ ਹੋਵੇਗੀ। ਇਸੇ ਤਰ੍ਹਾਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਕ੍ਰਮਵਾਰ 9 ਅਪ੍ਰੈਲ ਤੇ 22 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ।

ਕੋਵਿਡ ਪ੍ਰੋਟੋਕੋਲ ਦੀ ਕੀਤੀ ਜਾਵੇਗੀ ਪਾਲਣਾ
ਪ੍ਰੀਖਿਆ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾ ਰਹੀਆਂ ਹਨ। ਜਿਹੜੇ ਵਿਦਿਆਰਥੀ ਪੰਜਾਬ ਬੋਰਡ ਦੀਆਂ ਇਨ੍ਹਾਂ ਕਲਾਸਾਂ ਲਈ ਪ੍ਰੀਖਿਆ ਦੇ ਰਹੇ ਹਨ, ਉਹ ਡੇਟਸ਼ੀਟ ਤੇ ਪ੍ਰੀਖਿਆ ਨਾਲ ਸਬੰਧਤ ਸਾਰੀਆਂ ਹਦਾਇਤਾਂ ਨੂੰ ਦੇਖਣ ਲਈ PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ। ਅਜਿਹਾ ਕਰਨ ਲਈ ਅਧਿਕਾਰਤ ਵੈੱਬਸਾਈਟ ਦਾ ਪਤਾ ਹੈ – pseb.ac.in

LEAVE A REPLY

Please enter your comment!
Please enter your name here