ਪੰਜਾਬ ਪੁਲਿਸ ਦੇ ਡੀਐਸਪੀ ਨੂੰ ਹੋਇਆ ਕੋਰੋਨਾ, ਇਲਾਜ ਲਈ ਵੈਂਟੀਲੇਟਰ ‘ਤੇ

0
163

ਲੁਧਿਆਣਾ: ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਨੂੰ ਫੈਲ੍ਹਣ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਪਰ ਬਾਵਜੂਦ ਇਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹੁਣ ਲੁਧਿਆਣਾ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਡੀਐਸਪੀ ਦਾ ਕੋਰੋਨਾ ਟੈਸਟ ਪੌਜ਼ੇਟਿਵ ਪਾਇਆ ਗਿਆ ਹੈ।

52 ਸਾਲਾ ਪੁਲਿਸ ਅਧਿਕਾਰੀ ਦੀ ਤਬੀਅਤ ਪਿਛਲੇ ਹਫਤੇ ਤੋਂ ਨਾਸਾਜ਼ ਚੱਲਦੀ ਆ ਰਹੀ ਸੀ। ਹੁਣ ਕੋਰੋਨਾ ਟੈਸਟ ਕਰਵਾਉਣ ‘ਤੇ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਡੀਐਸਪੀ ਲੁਧਿਆਣਾ ਨੂੰ ਫੋਰਟੀਜ਼ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

ਉਨ੍ਹਾਂ ਦੀਆਂ ਪਹਿਲੀਆਂ ਦੋ ਰਿਪੋਰਟਾਂ ਨੈਗੇਟਿਵ ਆਈਆਂ ਸੀ, ਜਿਸ ਤੋਂ ਬਾਅਦ ਤੀਸਰੀ ਰਿਪੋਰਟ ਪੌਜ਼ਿਟਿਵ ਆਈ ਹੈ। ਡੀਐਸਪੀ ਦੇ ਸੰਪਰਕ ‘ਚ ਆਏ ਦੋ ਐਸਐਚਓ, ਪਰਸਨਲ ਸਟਾਫ ਤੇ ਪਰਿਵਾਰ ਨੂੰ ਮਿਲਾ ਕੇ 15 ਲੋਕਾਂ ਨੂੰ ਕਵਾਰੰਟਾਈਨ ਕਰਕੇ ਸੈਂਪਲ ਲਏ ਗਏ ਹਨ।

ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 170 ਤੋਂ ਪਾਰ ਹੋ ਚੁੱਕੀ ਹੈ, ਜਦਕਿ 11 ਲੋਕਾਂ ਦੀ ਇਸ ਭਿਆਨਕ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here